ਬਰਨਾਲਾ: ਬੀਮਾ ਕੰਪਨੀ ਨੂੰ 53 ਲੱਖ ਤੋਂ ਵੱਧ ਮੁਆਵਜ਼ਾ ਦੇਣ ਦੇ ਹੁਕਮ

Saturday, Jun 14, 2025 - 02:40 PM (IST)

ਬਰਨਾਲਾ: ਬੀਮਾ ਕੰਪਨੀ ਨੂੰ 53 ਲੱਖ ਤੋਂ ਵੱਧ ਮੁਆਵਜ਼ਾ ਦੇਣ ਦੇ ਹੁਕਮ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਬਰਨਾਲਾ ਬੀ. ਬੀ. ਐੱਸ. ਤੇਜੀ ਵੱਲੋਂ ਐਕਸੀਡੈਂਟ ਕਰਨ ਵਾਲੀ ਆਈ 10 ਮੈਗਨਾ ਕਾਰ ਦੀ ਬੀਮਾ ਕੰਪਨੀ ਰਿਲਾਇੰਸ ਜਨਰਲ ਇੰਸ਼ੋਰੈਂਸ ਨੂੰ 53,59,970 ਰੁਪਏ ਮੁਆਵਜ਼ਾ ਸਮੇਤ 7 ਫੀਸਦੀ ਵਿਆਜ਼ ਸਾਲਾਨਾ ਤੇ ਸਮੇਤ ਖਰਚ ਮੁਕੱਦਮਾ ਮ੍ਰਿਤਕ ਭਾਗ ਰਾਮ ਪੁੱਤਰ ਮਾਂਗੇ ਰਾਮ ਵਾਸੀ ਦਾਨਾ ਮੰਡੀ ਧਨੌਲਾ ਦੇ ਕਾਨੂੰਨੀ ਵਾਰਸਾਂ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੋਹਿਤ ਕੁਮਾਰ ਪੁੱਤਰ ਭਾਗ ਰਾਮ ਵਾਸੀ ਦਾਣਾ ਮੰਡੀ ਧਨੌਲਾ ਨੇ ਪੁਲਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਸ ਦੇ ਪਿਤਾ ਭਾਗ ਰਾਮ ਜੋ ਕਿ ਨਗਰ ਕੌਂਸਲ ਧਨੌਲਾ ਵਿਖੇ ਸਫਾਈ ਕਰਮਚਾਰੀ ਦੇ ਤੌਰ ’ਤੇ ਨੌਕਰੀ ਕਰਦੇ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Red Alert! ਜਾਣੋ ਕਿੱਥੇ ਚੱਲੇਗੀ ਲੂ ਤੇ ਕਿੱਥੇ ਪਵੇਗਾ ਮੀਂਹ

ਆਪਣੀ ਡਿਊਟੀ ਦੌਰਾਨ ਮੋਟਰਸਾਈਕਲ ਨੰਬਰ PB-13-BJ/8101 ’ਤੇ ਸਵਾਰ ਹੋ ਕੇ ਅਨਾਜ ਮੰਡੀ ਵਾਲੀ ਸਾਈਡ ਜਾ ਰਹੇ ਸਨ, ਜਿਨ੍ਹਾਂ ਦੇ ਪਿੱਛੋਂ ਇਕ ਤੇਜ਼ ਤਰਾਰ ਵ੍ਹੀਕਲ ਨੇ ਲਾਪ੍ਰਵਾਹੀ ਅਤੇ ਅਣਗਹਿਲੀ ਨਾਲ ਟੱਕਰ ਮਾਰੀ ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੋਹਿਤ ਕੁਮਾਰ ਦੇ ਬਿਆਨਾਂ ’ਤੇ ਮੁਕੱਦਮਾ ਨੰਬਰ 150 ਮਿਤੀ 20-09-2023 ਨੂੰ ਥਾਣਾ ਧਨੌਲਾ ਵਿਖੇ ਦਰਜ ਹੋਇਆ। ਕੇਸ ਦੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ਉਕਤ ਐਕਸੀਡੈਂਟ ਆਈ 10 ਮੈਗਨਾ ਕਾਰ ਨੰਬਰੀ PB-11CS/8822 ਦੇ ਡਰਾਈਵਰ ਕਰਮਜੀਤ ਰਾਮ ਪੁੱਤਰ ਭੂਰਾ ਰਾਮ ਵਾਸੀ ਧਨੌਲਾ ਵੱਲੋਂ ਕੀਤਾ ਗਿਆ ਸੀ ਜੋ ਉਕਤ ਵ੍ਹੀਕਲ ’ਤੇ ਕਰਮਜੀਤ ਰਾਮ ਨੂੰ ਉਕਤ ਕੇਸ ’ਚ ਨਾਮਜ਼ਦ ਕੀਤਾ ਗਿਆ। ਉਕਤ ਵ੍ਹੀਕਲ ਰਿਲਾਇੰਸ ਜਨਰਲ ਇੰਸ਼ੋਰੈਂਸ ਪਾਸ ਇੰਸ਼ੋਰਡ ਸੀ ਜਿਸ ਕਾਰਨ ਬੀਮਾ ਕੰਪਨੀ ਅਤੇ ਕਰਮਜੀਤ ਰਾਮ ਖਿਲਾਫ ਕਲੇਮ ਕੇਸ ਮਾਣਯੋਗ ਅਦਾਲਤ ਐੱਮ.ਏ.ਸੀ.ਟੀ. ਬਰਨਾਲਾ ਵਿਖੇ ਦਾਇਰ ਕੀਤਾ ਗਿਆ। ਜੋ ਮਾਣਯੋਗ ਅਦਾਲਤ ਵੱਲੋਂ ਐਕਸੀਡੈਂਟ ਕਰਨ ਵਾਲੀ ਆਈ 10 ਮੈਗਨਾ ਕਾਰ ਦੀ ਬੀਮਾ ਕੰਪਨੀ ਰਿਲਾਇੰਸ ਜਨਰਲ ਇੰਸ਼ੋਰੈਂਸ ਨੂੰ 53,59,970 ਰੁਪਏ ਮੁਆਵਜ਼ਾ ਸਮੇਤ 7 ਫੀਸਦੀ ਵਿਆਜ਼ ਸਾਲਾਨਾ ਸਮੇਤ ਖਰਚ ਮੁਕੱਦਮਾ ਮ੍ਰਿਤਕ ਭਾਗ ਰਾਮ ਪੁੱਤਰ ਮਾਂਗੇ ਰਾਮ ਵਾਸੀ ਦਾਨਾ ਮੰਡੀ ਧਨੌਲਾ ਦੇ ਕਾਨੂੰਨੀ ਵਾਰਸਾਂ ਵੀਨਾ ਰਾਣੀ ਤੇ ਹੋਰਨਾਂ ਨੂੰ ਦੇਣ ਦਾ ਹੁਕਮ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News