RBI ਦੀ ਰਿਪੋਰਟ ''ਚ ਖੁਲਾਸਾ: ਦੇਸ਼ ''ਚ 500 ਦੇ ਨੋਟਾਂ ਦੀ ਵਧੀ ਭਰਮਾਰ, ਪਰ ਨਕਲੀ ਨੋਟਾਂ ਨੇ ਵਧਾਈ ਚਿੰਤਾ

Friday, May 29, 2026 - 06:30 PM (IST)

RBI ਦੀ ਰਿਪੋਰਟ ''ਚ ਖੁਲਾਸਾ: ਦੇਸ਼ ''ਚ 500 ਦੇ ਨੋਟਾਂ ਦੀ ਵਧੀ ਭਰਮਾਰ, ਪਰ ਨਕਲੀ ਨੋਟਾਂ ਨੇ ਵਧਾਈ ਚਿੰਤਾ

ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਕੀਤੀ ਗਈ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਦੇਸ਼ ਦੀ ਕਰੰਸੀ ਪ੍ਰਣਾਲੀ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਵਿੱਤ ਸਾਲ 2025-26 ਦੌਰਾਨ ਦੇਸ਼ ਵਿੱਚ 500 ਰੁਪਏ ਦੇ ਨੋਟਾਂ ਦਾ ਚਲਣ 11.2 ਫੀਸਦੀ ਵਧ ਗਿਆ ਹੈ ਅਤੇ ਮਾਰਕੀਟ ਵਿੱਚ ਇਸ ਮੁੱਲ ਦੇ ਨੋਟਾਂ ਦੀ ਹਿੱਸੇਦਾਰੀ ਸਭ ਤੋਂ ਵੱਧ ਬਣੀ ਹੋਈ ਹੈ। ਹਾਲਾਂਕਿ, ਇਸ ਦੇ ਨਾਲ ਹੀ 500 ਰੁਪਏ ਦੇ ਨਕਲੀ ਨੋਟਾਂ ਦੇ ਮਾਮਲਿਆਂ ਵਿੱਚ ਵੀ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ

500 ਦੇ ਨੋਟਾਂ ਦਾ ਵਧਿਆ ਦਬਦਬਾ 

ਆਰ.ਬੀ.ਆਈ. ਦੀ ਰਿਪੋਰਟ ਅਨੁਸਾਰ, ਮਾਰਚ 2026 ਦੇ ਅੰਤ ਤੱਕ 500 ਰੁਪਏ ਦੇ ਨੋਟਾਂ ਦੀ ਗਿਣਤੀ ਵਧ ਕੇ 7,05,482 ਲੱਖ ਹੋ ਗਈ ਹੈ, ਜੋ ਕਿ ਪਿਛਲੇ ਸਾਲ 6,34,458 ਲੱਖ ਸੀ। ਜੇਕਰ ਕੀਮਤ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਨੋਟਾਂ ਦਾ ਕੁੱਲ ਚਲਣ 35.27 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਮੌਜੂਦਾ ਸਮੇਂ ਵਿੱਚ ਕੁੱਲ ਕਰੰਸੀ ਨੋਟਾਂ ਵਿੱਚ 500 ਦੇ ਨੋਟਾਂ ਦੀ ਹਿੱਸੇਦਾਰੀ 41.2 ਫੀਸਦੀ ਹੈ, ਜਦਕਿ ਕੀਮਤ ਦੇ ਆਧਾਰ 'ਤੇ ਇਹ 86 ਫੀਸਦੀ ਤੋਂ ਵੀ ਜ਼ਿਆਦਾ ਹੈ।

ਇਹ ਵੀ ਪੜ੍ਹੋ8th Pay Commission : ਕੇਂਦਰੀ ਕਰਮਚਾਰੀਆਂ ਨੂੰ ਲੱਗ ਸਕਦੈ ਝਟਕਾ! ਇਹ ਮੰਗਾਂ ਮੰਨਣ ਦੇ ਮੂਡ 'ਚ ਨਹੀਂ ਸਰਕਾਰ

ਨਕਲੀ ਨੋਟਾਂ ਨੇ ਵਧਾਈ ਮੁਸੀਬਤ 

ਰਿਪੋਰਟ ਵਿੱਚ ਇੱਕ ਚਿੰਤਾਜਨਕ ਪਹਿਲੂ ਇਹ ਸਾਹਮਣੇ ਆਇਆ ਹੈ ਕਿ 500 ਰੁਪਏ ਦੇ ਨਕਲੀ ਨੋਟਾਂ ਦੇ ਫੜੇ ਜਾਣ ਦੇ ਮਾਮਲਿਆਂ ਵਿੱਚ 20 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਬੈਂਕਿੰਗ ਪ੍ਰਣਾਲੀ ਵਿੱਚ ਫੜੇ ਗਏ ਕੁੱਲ ਨਕਲੀ ਨੋਟਾਂ ਦੀ ਗਿਣਤੀ 2,29,746 ਰਹੀ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 1,41,907 ਨੋਟ ਇਕੱਲੇ 500 ਰੁਪਏ ਦੇ ਸਨ। ਇਸ ਤੋਂ ਇਲਾਵਾ 20 ਰੁਪਏ ਦੇ ਨਕਲੀ ਨੋਟਾਂ ਵਿੱਚ ਵੀ ਵਾਧਾ ਦੇਖਿਆ ਗਿਆ ਹੈ, ਜਦਕਿ 50, 100 ਅਤੇ 200 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ :  ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ

2000 ਦੇ ਨੋਟਾਂ ਦੀ ਵਾਪਸੀ ਅਤੇ ਹੋਰ ਅਹਿਮ ਤੱਥ

ਮਈ 2023 ਵਿੱਚ ਸ਼ੁਰੂ ਕੀਤੀ ਗਈ 2000 ਦੇ ਨੋਟਾਂ ਦੀ ਵਾਪਸੀ ਪ੍ਰਕਿਰਿਆ ਤਹਿਤ ਮਾਰਚ 2026 ਤੱਕ 98.45 ਫੀਸਦੀ ਨੋਟ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਚੁੱਕੇ ਹਨ।

ਇਹ ਵੀ ਪੜ੍ਹੋ :  ਘਰ 'ਚ ਰੱਖੀ ਪੁਰਾਣੀ Gold Jewellery ਵਧਾ ਸਕਦੀ ਹੈ ਖ਼ਰਚਾ! ਐਕਸਚੇਂਜ ਤੋਂ ਪਹਿਲਾਂ ਜਾਣੋ ਨਿਯਮ

ਨੋਟਾਂ ਦੀ ਛਪਾਈ 'ਤੇ ਖਰਚਾ ਘਟਿਆ

ਨੋਟਾਂ ਦੀ ਛਪਾਈ ਦੀ ਮੰਗ ਘਟਣ ਕਾਰਨ ਇਸ 'ਤੇ ਹੋਣ ਵਾਲਾ ਖਰਚਾ 6,379 ਕਰੋੜ ਰੁਪਏ ਤੋਂ ਘਟ ਕੇ 4,875 ਕਰੋੜ ਰੁਪਏ ਰਹਿ ਗਿਆ ਹੈ।
ਸਿੱਕਿਆਂ ਦੀ ਗਿਣਤੀ ਵਿੱਚ 4.5 ਫੀਸਦੀ ਅਤੇ ਕੀਮਤ ਵਿੱਚ 11.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
10 ਰੁਪਏ ਦੇ ਨੋਟਾਂ ਦੀ ਛਪਾਈ ਵਿੱਚ ਵਾਧਾ ਹੋਇਆ ਹੈ, ਜੋ ਕਿ ਬਾਜ਼ਾਰ ਵਿੱਚ ਛੋਟੇ ਮੁੱਲ ਦੇ ਨੋਟਾਂ ਦੀ ਵਧਦੀ ਜ਼ਰੂਰਤ ਨੂੰ ਦਰਸਾਉਂਦਾ ਹੈ।
ਆਰ.ਬੀ.ਆਈ. ਅਨੁਸਾਰ, ਅਰਥਵਿਵਸਥਾ ਵਿੱਚ ਨਕਦੀ ਦੀ ਮਜ਼ਬੂਤ ਮੰਗ ਕਾਰਨ ਚਲਣ ਵਿੱਚ ਮੌਜੂਦ ਨੋਟਾਂ ਦੀ ਮਾਤਰਾ ਅਤੇ ਕੀਮਤ ਦੋਵਾਂ ਵਿੱਚ ਕ੍ਰਮਵਾਰ 10.5 ਫੀਸਦੀ ਅਤੇ 11.9 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ :    8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News