ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 7.26 ਅਰਬ ਡਾਲਰ ਵਧਿਆ

Saturday, Jul 11, 2026 - 03:51 PM (IST)

ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 7.26 ਅਰਬ ਡਾਲਰ ਵਧਿਆ

ਬਿਜ਼ਨੈੱਸ ਡੈਸਕ :- ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 3 ਜੁਲਾਈ ਨੂੰ ਖਤਮ ਹੋਏ ਹਫਤੇ ’ਚ 7.26 ਅਰਬ ਡਾਲਰ ਵਧ ਕੇ 674.19 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :    RBI ਨੇ ਦਿੱਤੀ ਵੱਡੀ ਰਾਹਤ ; ਅਜੇ ਵੀ 2000 ਰੁਪਏ ਦੇ ਨੋਟ ਦੀ ਮਿਲ ਸਕਦੀ ਹੈ ਪੂਰੀ ਕੀਮਤ

ਕੇਂਦਰੀ ਬੈਂਕ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਕਰੰਸੀ ਭੰਡਾਰ ਦੇ ਪ੍ਰਮੁੱਖ ਕਾਰਕ ਵਿਦੇਸ਼ੀ ਕਰੰਸੀ ਸੰਪਤੀਆਂ 4.51 ਅਰਬ ਡਾਲਰ ਵਧ ਕੇ 545.578 ਅਰਬ ਡਾਲਰ ਹੋ ਗਈਆਂ। ਆਰ. ਬੀ. ਆਈ. ਨੇ ਕਿਹਾ ਕਿ ਸਮੀਖਿਆ ਅਧੀਨ ਹਫਤੇ ’ਚ ਦੇਸ਼ ਦੇ ਸੋਨੇ ਦੇ ਭੰਡਾਰ ਦਾ ਮੁੱਲ 2.67 ਅਰਬ ਡਾਲਰ ਵਧ ਕੇ 105.20 ਅਰਬ ਡਾਲਰ ਹੋ ਗਿਆ। ਕੇਂਦਰੀ ਬੈਂਕ ਨੇ ਕਿਹਾ ਕਿ ਵਿਸ਼ੇਸ਼ ਡਰਾਇੰਗ ਰਾਈਟਸ (ਐੱਸ. ਡੀ. ਆਰ.) 6.5 ਕਰੋੜ ਡਾਲਰ ਵਧ ਕੇ 18.62 ਅਰਬ ਡਾਲਰ ਹੋ ਗਿਆ। ਕੇਂਦਰੀ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫਤੇ ਦੇ ਆਖਿਰ ’ਚ ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਿਜ਼ਰਵ ਫੰਡ ਵੀ 1.5 ਕਰੋੜ ਡਾਲਰ ਵਧ ਕੇ 4.79 ਅਰਬ ਡਾਲਰ ਹੋ ਗਿਆ।

ਇਹ ਵੀ ਪੜ੍ਹੋ : ਪੁਰਾਣੇ ਨੋਟ ਕਰਵਾ ਸਕਦੇ ਹਨ ਮੋਟੀ ਕਮਾਈ! ਡੀਲਿੰਗ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News