ਹਰ ਸੰਕਟ ’ਚ ਦੇਸ਼ ਦੀ ‘ਊਰਜਾ ਢਾਲ’ ਬਣੀਆਂ ਸਰਕਾਰੀ ਤੇਲ ਕੰਪਨੀਆਂ
Monday, Jun 29, 2026 - 05:01 PM (IST)
ਬਿਜ਼ਨੈੱਸ ਡੈਸਕ - ਕੁਦਰਤੀ ਆਫਤ ਹੋਵੇ, ਮਹਾਮਾਰੀ ਦਾ ਦੌਰ ਜਾਂ ਗਲੋਬਲ ਭੂ-ਸਿਆਸੀ ਸੰਕਟ ਹਰ ਮੁਸ਼ਕਲ ਸਮੇਂ ’ਚ ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ (ਓ. ਐੱਮ. ਸੀ.) ਨੇ ਦੇਸ਼ ’ਚ ਈਂਧਨ ਦੀ ਨਿਰਵਿਘਨ ਸਪਲਾਈ ਯਕੀਨੀ ਕਰ ਕੇ ਊਰਜਾ ਸੁਰੱਖਿਆ ਦੀ ਮਜ਼ਬੂਤ ਰੀੜ੍ਹ ਦੀ ਹੱਡੀ ਹੋਣ ਦਾ ਸਬੂਤ ਦਿੱਤਾ ਹੈ। ਵਿਸ਼ਲੇਸ਼ਕਾਂ ਅਤੇ ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਇਹੀ ਕਾਰਨ ਹੈ ਕਿ ਸਰਕਾਰ ਇਨ੍ਹਾਂ ਕੰਪਨੀਆਂ ’ਤੇ ਆਪਣਾ ਕੰਟਰੋਲ ਬਣਾਈ ਰੱਖਣ ਨੂੰ ਰਣਨੀਤਕ ਤੌਰ ’ਤੇ ਮਹੱਤਵਪੂਰਨ ਮੰਨਦੀ ਹੈ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਬਦਲ ਜਾਣਗੇ ਇਹ ਨਿਯਮ, ਦੇਸ਼ ਦੇ ਹਰ ਵਿਅਕਤੀ 'ਤੇ ਹੋਵੇਗਾ ਇਸ ਦਾ ਅਸਰ
ਮਾਹਿਰਾਂ ਅਨੁਸਾਰ ਸਾਲ 2015 ਦੇ ਚੇਨਈ ਹੜ੍ਹ, ਕੋਵਿਡ-19 ਮਹਾਮਾਰੀ ਅਤੇ ਹਾਲੀਆ ਪੱਛਮੀ ਏਸ਼ੀਆ ਸੰਕਟ ਦੌਰਾਨ ਇੰਡੀਅਨ ਆਇਲ, ਭਾਰਤ ਪੈਟਰੋਲੀਅਮ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟਰੋਲੀਅਮ (ਐੱਚ. ਪੀ. ਸੀ. ਐੱਲ.) ਨੇ ਚੁਣੌਤੀਪੂਰਨ ਹਾਲਾਤ ’ਚ ਵੀ ਈਂਧਨ ਦੀ ਸਪਲਾਈ ਪ੍ਰਭਾਵਿਤ ਨਹੀਂ ਹੋਣ ਦਿੱਤੀ।
ਇਹ ਵੀ ਪੜ੍ਹੋ : ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ
ਕੋਵਿਡ-19 ਲਾਕਡਾਊਨ ਦੌਰਾਨ ਵੀ ਪੈਟਰੋਲ ਪੰਪ ਖੁੱਲ੍ਹੇ ਰਹੇ, ਰਿਫਾਇਨਰੀਆਂ ਘੱਟੋ-ਘੱਟ ਕਰਮਚਾਰੀਆਂ ਨਾਲ ਚੱਲਦੀਆਂ ਰਹੀਆਂ, ਕਰੋੜਾਂ ਘਰਾਂ ਤੱਕ ਰਸੋਈ ਗੈਸ (ਐੱਲ. ਪੀ. ਜੀ.) ਪਹੁੰਚਾਈ ਗਈ ਅਤੇ ਰਾਹਤ ਤੇ ਮੈਡੀਕਲ ਉਡਾਣਾਂ ਲਈ ਹਵਾਈ ਜਹਾਜ਼ ਦੇ ਈਂਧਨ (ਏ. ਟੀ. ਐੱਫ.) ਦੀ ਸਪਲਾਈ ਬਣਾਈ ਰੱਖੀ ਗਈ।
ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ
ਹਾਲੀਆ ਪੱਛਮੀ ਏਸ਼ੀਆ ਸੰਘਰਸ਼ ਅਤੇ ਸਟ੍ਰੇਟ ਆਫ ਹੋਰਮੁਜ਼ ਤੋਂ ਕੱਚੇ ਤੇਲ ਦੀ ਸਪਲਾਈ ਨੂੰ ਲੈ ਕੇ ਪੈਦਾ ਹੋਈ ਬੇਯਕੀਨੀ ਵਿਚਾਲੇ ਵੀ ਸਰਕਾਰੀ ਰਿਫਾਇਨਰੀਆਂ ਨੇ ਤੇਜ਼ੀ ਨਾਲ ਰਣਨੀਤੀ ਬਦਲੀ। ਪੈਟ੍ਰੋ-ਕੈਮੀਕਲ ਉਤਪਾਦਨ ਘਟਾ ਕੇ ਐੱਲ. ਪੀ. ਜੀ. ਉਤਪਾਦਨ ਵਧਾਇਆ, ਵੱਖ-ਵੱਖ ਦੇਸ਼ਾਂ ਤੋਂ ਕੱਚੇ ਤੇਲ ਦੀ ਖਰੀਦ ਵਧਾਈ ਅਤੇ ਦੇਸ਼ ਭਰ ’ਚ ਈਂਧਨ ਦੀ ਵੰਡ ਦਾ ਪ੍ਰਭਾਵਸ਼ਾਲੀ ਤਾਲਮੇਲ ਕੀਤਾ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ
ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ 50 ਫੀਸਦੀ ਤੋਂ ਵੱਧ ਉਛਾਲ ਆਉਣ ਦੇ ਬਾਵਜੂਦ ਉਸ ਦਾ ਜ਼ਿਆਦਾਤਰ ਬੋਝ ਖੁਦ ਉਠਾਇਆ। ਬਾਅਦ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਸਿਰਫ 7.50 ਰੁਪਏ ਪ੍ਰਤੀ ਲੀਟਰ, ਐੱਲ. ਪੀ. ਜੀ. ਸਿਲੰਡਰ ’ਤੇ 89 ਰੁਪਏ ਅਤੇ ਸੀ. ਐੱਨ. ਜੀ. ’ਤੇ 6 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ, ਜੋ ਕਈ ਹੋਰ ਦੇਸ਼ਾਂ ਦੀ ਤੁਲਨਾ ’ਚ ਕਾਫੀ ਘੱਟ ਰਿਹਾ।
ਕ੍ਰਿਸਿਲ ਰੇਟਿੰਗਸ ਅਨੁਸਾਰ ਮਾਰਚ ਤੋਂ ਮਈ ਵਿਚਾਲੇ ਜਨਤਕ ਖੇਤਰ ਦੀਆਂ ਤਿੰਨੋਂ ਤੇਲ ਕੰਪਨੀਆਂ ਨੂੰ 40,000 ਤੋਂ 45,000 ਕਰੋੜ ਰੁਪਏ ਦੀ ਅੰਡਰ-ਰਿਕਵਰੀ ਹੋਣ ਦਾ ਅੰਦਾਜ਼ਾ ਹੈ, ਜੋ ਉਨ੍ਹਾਂ ਦੇ ਸਾਂਝੇ ਸਾਲਾਨਾ ਮੁਨਾਫੇ ਦੇ ਲੱਗਭਗ ਬਰਾਬਰ ਹੈ। ਇਸ ਦੇ ਉਲਟ ਨਿੱਜੀ ਕੰਪਨੀਆਂ ਨੇ ਇਸ ਦੌਰਾਨ ਪ੍ਰਚੂਨ ਕੀਮਤਾਂ ’ਚ ਵੱਧ ਵਾਧਾ ਕੀਤਾ।
ਇਹ ਵੀ ਪੜ੍ਹੋ : June ਮਹੀਨੇ ਧੜੰਮ ਡਿੱਗੇ Gold-Silver ਦੇ ਭਾਅ, ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਸਮਾਂ
ਇਹ ਵੀ ਪੜ੍ਹੋ : ਫਿਰ ਆਈ ਨਵੀਂ ਆਫ਼ਤ, ਰਸੋਈ ਗੈਸ ’ਤੇ ਵੀ ਮੰਡਰਾਇਆ ਸੰਕਟ, ਜਾਣੋ ਆਮ ਆਦਮੀ ’ਤੇ ਕੀ ਹੋਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
