MRAI ਨੇ ਐਲੂਮੀਨੀਅਮ ਸਕ੍ਰੈਪ ’ਤੇ ਲੱਗੀ 2.5 ਫੀਸਦੀ ਇੰਪੋਰਟ ਡਿਊਟੀ ਹਟਾਉਣ ਦੀ ਕੀਤੀ ਮੰਗ
Monday, Jul 13, 2026 - 05:30 PM (IST)
ਬਿਜ਼ਨੈੱਸ ਡੈਸਕ - ਰੀਸਾਈਕਲਿੰਗ ਉਦਯੋਗ ਨੇ ਸਰਕਾਰ ਤੋਂ ਐਲੂਮੀਨੀਅਮ ਕਬਾੜ ਭਾਵ ਸਕ੍ਰੈਪ ’ਤੇ ਲੱਗਣ ਵਾਲੀ 2.5 ਫੀਸਦੀ ਡਿਊਟੀ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਮਟੀਰੀਅਲ ਰੀਸਾਈਕਲਿੰਗ ਐਸੋਸੀਏਸ਼ਨ ਆਫ ਇੰਡੀਆ (ਐੱਮ. ਆਰ. ਏ. ਆਈ.) ਨੇ ਕਿਹਾ ਕਿ ਡਿਊਟੀ ਹਟਾਉਣ ਨਾਲ ਰੀਸਾਈਕਲਿੰਗ ਅਤੇ ਐਲੂਮੀਨੀਅਮ ਆਧਾਰਿਤ ਨਿਰਮਾਣ ਉਦਯੋਗ ਦੀ ਲਾਗਤ ਘੱਟ ਕਰਨ ’ਚ ਮਦਦ ਮਿਲੇਗੀ ਅਤੇ ਉਹ ਗਲੋਬਲ ਪੱਧਰ ’ਤੇ ਵੱਧ ਮੁਕਾਬਲੇਬਾਜ਼ ਬਣ ਸਕਣਗੇ।
ਇਹ ਵੀ ਪੜ੍ਹੋ : ਸਰਕਾਰ ਨੂੰ ਛੇ ਗੁਣਾ ਵਧ ਕੀਮਤ 'ਤੇ ਵੇਚ'ਤਾ ਸਰਕਾਰੀ ਚੌਲ, 242 ਕੁਇੰਟਲ ਦੀ ਹੇਰਾਫੇਰੀ ਲਈ ਸ਼ੁਰੂ ਹੋਈ ਜਾਂਚ
ਐੱਮ. ਆਰ. ਏ. ਆਈ. ਨੇ ਕਿਹਾ ਕਿ ਉਦਯੋਗਿਕ ਮੰਗ ਨੂੰ ਪੂਰਾ ਕਰਨ ਲਈ ਦੇਸ਼ ਦਰਾਮਦੀ ਐਲੂਮੀਨੀਅਮ ਸਕ੍ਰੈਪ ’ਤੇ ਨਿਰਭਰ ਬਣਿਆ ਹੋਇਆ ਹੈ। ਐੱਮ. ਆਰ. ਏ. ਆਈ. ਨੇ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੂੰ ਭੇਜੇ ਪੱਤਰ ’ਚ ਬੇਨਤੀ ਕੀਤੀ ਹੈ ਕਿ ਐਲੂਮੀਨੀਅਮ ਕਬਾੜ ’ਤੇ ਮੌਜੂਦਾ 2.5 ਫੀਸਦੀ ਬੇਸਿਕ ਕਸਟਮ ਡਿਊਟੀ (ਬੀ. ਸੀ. ਡੀ.) ਨੂੰ ਖਤਮ ਕੀਤਾ ਜਾਵੇ।
ਇਹ ਵੀ ਪੜ੍ਹੋ : 4 ਦਿਨ ਬੰਦ ਰਹਿਣਗੇ Bank, ਜਾਣੋ ਕਿਹੜੇ ਸੂਬੇ 'ਚ ਕਦੋਂ ਹੋਵੇਗੀ ਛੁੱਟੀ
ਭਾਰਤ ਮੌਜੂਦਾ ਸਮੇਂ ’ਚ ਆਪਣੀਆਂ ਉਦਯੋਗਿਕ ਲੋੜਾਂ ਨੂੰ ਪੂਰਾ ਕਰਨ ਲਈ ਐਲੂਮੀਨੀਅਮ ਕਬਾੜ ਦੀ ਕਰੀਬ 80 ਤੋਂ 85 ਫੀਸਦੀ ਦਰਾਮਦ ’ਤੇ ਨਿਰਭਰ ਹੈ। ਐੱਮ. ਆਰ. ਏ. ਆਈ. ਨੇ ਕਿਹਾ ਕਿ ਭਾਰਤ ’ਚ ਦੂਜੇ ਦਰਜੇ ਦਾ ਐਲੂਮੀਨੀਅਮ ਉਤਪਾਦਨ ਵਿੱਤੀ ਸਾਲ 2015-16 ’ਚ 8.5 ਲੱਖ ਟਨ ਸੀ, ਜੋ ਵਿੱਤੀ ਸਾਲ 2025-26 ’ਚ ਵਧ ਕੇ 22 ਲੱਖ ਟਨ ਹੋ ਗਿਆ ਹੈ। ਇਹ ਹੁਣ ਦੇਸ਼ ਦੀ ਕੁੱਲ ਐਲੂਮੀਨੀਅਮ ਖਪਤ ਦਾ ਲੱਗਭਗ 35 ਫੀਸਦੀ ਹਿੱਸਾ ਹੈ। ਸੰਗਠਨ ਅਨੁਸਾਰ ਇਹ ਖੇਤਰ ਪ੍ਰਤੱਖ ਅਤੇ ਅਪ੍ਰਤੱਖ ਰੂਪ ’ਚ ਕਰੀਬ 7 ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ।
ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ ; ਅਜੇ ਵੀ 2000 ਰੁਪਏ ਦੇ ਨੋਟ ਦੀ ਮਿਲ ਸਕਦੀ ਹੈ ਪੂਰੀ ਕੀਮਤ
ਐੱਮ. ਆਰ. ਏ. ਆਈ. ਦੇ ਪ੍ਰਧਾਨ ਸੰਜੇ ਮਹਿਤਾ ਨੇ ਕਿਹਾ ਕਿ ਐਲੂਮੀਨੀਅਮ ਕਬਾੜ ’ਤੇ 2.5 ਫੀਸਦੀ ਬੇਸਿਕ ਕਸਟਮ ਡਿਊਟੀ ਹਟਾਉਣ ਨਾਲ ਹਜ਼ਾਰਾਂ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮ. ਐੱਸ. ਐੱਮ. ਈ.) ਮਜ਼ਬੂਤ ਹੋਣਗੇ, ਰੋਜ਼ਗਾਰ ਪੈਦਾ ਹੋਵੇਗਾ, ਸਰੋਤ ਸੁਰੱਖਿਆ ਵਧੇਗੀ, ਨਿਰਮਾਣ ਖੇਤਰ ਦੀ ਮੁਕਾਬਲੇਬਾਜ਼ੀ ’ਚ ਸੁਧਾਰ ਹੋਵੇਗਾ ਅਤੇ ਸਰੋਤਾਂ ਦੇ ਅਨੁਕੂਲ ਉਪਯੋਗ ਵਾਲੀ ਅਰਥਵਿਵਸਥਾ ਨੂੰ ਉਤਸ਼ਾਹ ਮਿਲੇਗਾ।
ਇਹ ਵੀ ਪੜ੍ਹੋ : ਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video
ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
