‘ਮੇਡ ਇਨ ਇੰਡੀਆ’ ਹੁਣ ਸਿਰਫ ਲੇਬਲ ਨਹੀਂ, ਦੁਨੀਆ ’ਚ ਭਾਰਤ ਦੀ ਪਛਾਣ : ਗੋਇਲ
Monday, Jun 29, 2026 - 01:19 PM (IST)
ਬਿਜ਼ਨੈੱਸ ਡੈਸਕ - ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ‘ਮੇਡ ਇਨ ਇੰਡੀਆ’ ਹੁਣ ਸਿਰਫ ਕਿਸੇ ਉਤਪਾਦ ’ਤੇ ਲੱਗਾ ਲੇਬਲ ਨਹੀਂ, ਸਗੋਂ ਇਹ ਗੁਣਵੱਤਾ, ਭਰੋਸੇ ਅਤੇ ਭਾਰਤ ਦੇ ਰਾਸ਼ਟਰੀ ਗੌਰਵ ਦਾ ਗਲੋਬਲ ਪ੍ਰਤੀਕ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗੁਣਵੱਤਾ ਸਿਰਫ ਵਪਾਰਕ ਸਫਲਤਾ ਦਾ ਪੈਮਾਨਾ ਨਹੀਂ, ਸਗੋਂ ਦੇਸ਼ ਦੇ ਸਨਮਾਨ ਅਤੇ ਵੱਕਾਰ ਨਾਲ ਜੁੜੀ ਜ਼ਿੰਮੇਵਾਰੀ ਵੀ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ
ਇਹ ਵੀ ਪੜ੍ਹੋ : ਫਿਰ ਆਈ ਨਵੀਂ ਆਫ਼ਤ, ਰਸੋਈ ਗੈਸ ’ਤੇ ਵੀ ਮੰਡਰਾਇਆ ਸੰਕਟ, ਜਾਣੋ ਆਮ ਆਦਮੀ ’ਤੇ ਕੀ ਹੋਵੇਗਾ ਅਸਰ
ਲੰਡਨ ’ਚ ਆਯੋਜਿਤ ਇਕ ਕਾਰੋਬਾਰੀ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਗੋਇਲ ਨੇ ਤਾਮਿਲਨਾਡੂ ਦੇ ਅੰਬੂਰ ਸਥਿਤ ਫਲੋਰੈਂਸ ਸ਼ੂ ਕੰਪਨੀ ਦੇ ਸੰਸਥਾਪਕ ਅਕੀਲ ਅਹਿਮਦ ਪਨਾਰੂਨਾ ਦੀ ਸਫਲਤਾ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਕ ਅੰਤਰਰਾਸ਼ਟਰੀ ਗਾਹਕ ਨੇ ਕਾਹਿਰਾ ਹਵਾਈ ਅੱਡੇ ’ਤੇ ਲਗਜ਼ਰੀ ਬ੍ਰਾਂਡ ਹਿਊਗੋ ਬਾਸ ਦਾ ਜੁੱਤਾ ਖਰੀਦਿਆ। ਜਦੋਂ ਉਸ ਨੇ ਜੁੱਤੇ ’ਤੇ ਲੱਗਾ ਲੇਬਲ ਦੇਖਿਆ ਤਾਂ ਉਸ ’ਤੇ ‘ਮੇਡ ਇਨ ਇੰਡੀਆ’ ਲਿਖਿਆ ਸੀ। ਇਹ ਜੁੱਤਾ ਅੰਬੂਰ ਦੀ ਫਲੋਰੈਂਸ ਸ਼ੂ ਕੰਪਨੀ ’ਚ ਤਿਆਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ
ਇਹ ਵੀ ਪੜ੍ਹੋ : 1 ਜੁਲਾਈ ਤੋਂ ਬਦਲ ਜਾਣਗੇ ਇਹ ਨਿਯਮ, ਦੇਸ਼ ਦੇ ਹਰ ਵਿਅਕਤੀ 'ਤੇ ਹੋਵੇਗਾ ਇਸ ਦਾ ਅਸਰ
ਗੋਇਲ ਨੇ ਕਿਹਾ ਕਿ ਜਦੋਂ ਕਿਸੇ ਉਤਪਾਦ ’ਤੇ ‘ਮੇਡ ਇਨ ਇੰਡੀਆ’ ਲਿਖਿਆ ਹੁੰਦਾ ਹੈ, ਤਾਂ ਉਹ ਸਿਰਫ ਕਿਸੇ ਕੰਪਨੀ ਦਾ ਨਹੀਂ, ਸਗੋਂ ਪੂਰੇ ਭਾਰਤ ਦੀ ਅਗਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕੀਲ ਵਰਗੇ ਉਦਮੀਆਂ ਲਈ ਗੁਣਵੱਤਾ ਸਿਰਫ ਕਾਰੋਬਾਰ ਦਾ ਮਿਆਰ ਨਹੀਂ, ਸਗੋਂ ਰਾਸ਼ਟਰ ਦੇ ਸਨਮਾਨ ਅਤੇ ਭਰੋਸੇ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ
ਗੋਇਲ 25 ਤੋਂ 27 ਜੂਨ ਤੱਕ ਬ੍ਰਿਟੇਨ ਦੇ ਅਧਿਕਾਰਤ ਦੌਰੇ ’ਤੇ ਰਹੇ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਬ੍ਰਿਟੇਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀ. ਈ. ਟੀ. ਏ.) ਦੇ ਲਾਗੂ ਕਰਨ ’ਤੇ ਚਰਚਾ ਕੀਤੀ। ਇਹ ਸਮਝੌਤਾ 15 ਜੁਲਾਈ ਤੋਂ ਲਾਗੂ ਹੋਵੇਗਾ, ਜਿਸ ਤੋਂ ਬਾਅਦ ਚਮੜਾ ਅਤੇ ਫੁੱਟਵੀਅਰ ਵਰਗੇ ਕਿਰਤ-ਪ੍ਰਧਾਨ (ਲੇਬਰ-ਇੰਟੈਂਸਿਵ) ਭਾਰਤ ਦੇ ਉਤਪਾਦਾਂ ਨੂੰ ਬ੍ਰਿਟੇਨ ਦੇ ਬਾਜ਼ਾਰ ’ਚ ਡਿਊਟੀ-ਮੁਕਤ (ਟੈਕਸ-ਮੁਕਤ) ਪ੍ਰਵੇਸ਼ ਮਿਲੇਗਾ।
ਇਹ ਵੀ ਪੜ੍ਹੋ : ਹੁਣ PNG ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਵਾਪਸ ਮਿਲ ਸਕੇਗਾ LPG ਗੈਸ ਕਨੈਕਸ਼ਨ, ਜਾਣੋ ਕਿਵੇਂ
ਇਹ ਵੀ ਪੜ੍ਹੋ : June ਮਹੀਨੇ ਧੜੰਮ ਡਿੱਗੇ Gold-Silver ਦੇ ਭਾਅ, ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਸਮਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
