ADB ਨੇ ਘਟਾਇਆ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ, ਮਹਿੰਗੇ ਤੇਲ ਅਤੇ ਵਧਦੀ ਲਾਗਤ ਨੂੰ ਦੱਸਿਆ ਵਜ੍ਹਾ

Thursday, Jul 09, 2026 - 05:00 PM (IST)

ADB ਨੇ ਘਟਾਇਆ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ, ਮਹਿੰਗੇ ਤੇਲ ਅਤੇ ਵਧਦੀ ਲਾਗਤ ਨੂੰ ਦੱਸਿਆ ਵਜ੍ਹਾ

ਬਿਜ਼ਨੈੱਸ ਡੈਸਕ - ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਵਿੱਤੀ ਸਾਲ 2026-27 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅੰਦਾਜ਼ਾ ਘਟਾ ਦਿੱਤਾ ਹੈ। ਬੈਂਕ ਦਾ ਕਹਿਣਾ ਹੈ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਆਵਾਜਾਈ ਲਾਗਤ ’ਚ ਵਾਧਾ ਅਤੇ ਇਸ ਨਾਲ ਖਪਤਕਾਰਾਂ ’ਤੇ ਵਧਦਾ ਖਰਚਾ ਨਿੱਜੀ ਖਪਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸੇ ਵਜ੍ਹਾ ਕਰ ਕੇ ਪਹਿਲਾਂ ਦੇ ਮੁਕਾਬਲੇ ਆਰਥਿਕ ਵਿਕਾਸ ਦੀ ਰਫਤਾਰ ਥੋੜ੍ਹੀ ਹੌਲੀ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ

ਹਾਲਾਂਕਿ ਸੋਧੇ ਹੋਏ ਅੰਦਾਜ਼ੇ ਦੇ ਬਾਵਜੂਦ ਏ. ਡੀ. ਬੀ. ਦਾ ਮੰਨਣਾ ਹੈ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਮੁੱਖ ਅਰਥਵਿਵਸਥਾਵਾਂ ’ਚ ਬਣਿਆ ਰਹੇਗਾ।

ਜੁਲਾਈ ਐਡੀਸ਼ਨ ’ਚ ਜਾਰੀ ‘ਏਸ਼ੀਅਨ ਡਿਵੈੱਲਪਮੈਂਟ ਆਊਟਲੁੱਕ’ ਅਨੁਸਾਰ ਏ. ਡੀ. ਬੀ. ਨੇ ਵਿੱਤੀ ਸਾਲ 2026-27 ਲਈ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ ਦਾ ਅੰਦਾਜ਼ਾ 6.9 ਫੀਸਦੀ ਤੋਂ ਘਟਾ ਕੇ 6.6 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ’ਚ ਬੈਂਕ ਨੇ 6.9 ਫੀਸਦੀ ਦੇ ਵਾਧੇ ਦਾ ਅੰਦਾਜ਼ਾ ਪ੍ਰਗਟਾਇਆ ਸੀ। ਫਿਰ ਵੀ ਇਹ ਅੰਦਾਜ਼ਾ ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਦੇ 6.4 ਫੀਸਦੀ ਦੇ ਅੰਦਾਜ਼ੇ ਨਾਲੋਂ ਬਿਹਤਰ ਹੈ।

ਇਹ ਵੀ ਪੜ੍ਹੋਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video

ਕਿਉਂ ਘਟਾਇਆ ਗਿਆ ਗ੍ਰੋਥ ਦਾ ਅੰਦਾਜ਼ਾ?

ਏ. ਡੀ. ਬੀ. ਮੁਤਾਬਕ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦਾ ਅਸਰ ਸਿੱਧਾ ਆਮ ਲੋਕਾਂ ਦੀ ਜੇਬ ’ਤੇ ਪੈ ਰਿਹਾ ਹੈ। ਈਂਧਨ ਮਹਿੰਗਾ ਹੋਣ ਕਾਰਨ ਆਵਾਜਾਈ ਲਾਗਤ ਵਧੀ ਹੈ, ਜਿਸ ਦਾ ਅਸਰ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ’ਤੇ ਵੀ ਦਿਖਾਈ ਦੇ ਰਿਹਾ ਹੈ। ਇਸ ਨਾਲ ਲੋਕਾਂ ਦੀ ਖਰੀਦਦਾਰੀ ਸਮਰੱਥਾ ਕਮਜ਼ੋਰ ਹੋਈ ਹੈ ਅਤੇ ਨਿੱਜੀ ਖਪਤ ’ਚ ਦਬਾਅ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ

ਬੈਂਕ ਨੇ ਇਹ ਵੀ ਕਿਹਾ ਕਿ ਪੱਛਮੀ ਏਸ਼ੀਆ ’ਚ ਜਾਰੀ ਭੂ-ਸਿਆਸੀ ਤਣਾਅ ਅਤੇ ਮੌਸਮ ਨਾਲ ਜੁੜੀਆਂ ਚੁਣੌਤੀਆਂ ਖੇਤੀਬਾੜੀ ਖੇਤਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜਿਸ ਨਾਲ ਆਰਥਿਕ ਵਿਕਾਸ ’ਤੇ ਵਾਧੂ ਦਬਾਅ ਬਣਨ ਦਾ ਜੋਖਮ ਬਣਿਆ ਹੋਇਆ ਹੈ।

ਭਾਰਤ ਦੀ ਅਰਥਵਿਵਸਥਾ ਨੂੰ ਕਿਹੜੀਆਂ ਚੀਜ਼ਾਂ ਤੋਂ ਮਿਲੇਗਾ ਸਹਾਰਾ?

ਏ. ਡੀ. ਬੀ. ਦਾ ਮੰਨਣਾ ਹੈ ਕਿ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਨੂੰ ਕਈ ਘਰੇਲੂ ਕਾਰਕਾਂ ਤੋਂ ਮਜ਼ਬੂਤੀ ਮਿਲੇਗੀ। ਇਨ੍ਹਾਂ ’ਚ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਚੁੱਕੇ ਜਾ ਰਹੇ ਕਦਮ, ਈਂਧਨ ’ਤੇ ਟੈਕਸ ’ਚ ਰਾਹਤ, ਮਿੱਥੀ ਹੋਈ ਕਰਜ਼ਾ ਸਹਾਇਤਾ, ਸੇਵਾ ਖੇਤਰ ਦੀ ਮਜ਼ਬੂਤ ਬਰਾਮਦ ਅਤੇ ਸਰਕਾਰ ਦੁਆਰਾ ਜਾਰੀ ਪੂੰਜੀਗਤ ਖਰਚੇ ਸ਼ਾਮਲ ਹਨ।

ਇਹ ਵੀ ਪੜ੍ਹੋ :  LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ

ਇਨ੍ਹਾਂ ਕਾਰਨਾਂ ਕਰ ਕੇ ਭਾਰਤ ਦੀ ਵਿਕਾਸ ਦਰ ਮਜ਼ਬੂਤ ਬਣੇ ਰਹਿਣ ਦੀ ਉਮੀਦ ਪ੍ਰਗਟਾਈ ਗਈ ਹੈ।

2027-28 ਦੇ ਅੰਦਾਜ਼ੇ ’ਚ ਕੋਈ ਬਦਲਾਅ ਨਹੀਂ

ਏ. ਡੀ. ਬੀ. ਨੇ ਵਿੱਤੀ ਸਾਲ 2027-28 ਲਈ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ 7.3 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਇਹ ਅੰਦਾਜ਼ਾ ਵੀ ਆਈ. ਐੱਮ. ਐੱਫ. ਦੇ 6.7 ਫੀਸਦੀ ਦੇ ਅੰਦਾਜ਼ੇ ਤੋਂ ਵੱਧ ਹੈ। ਬੈਂਕ ਦਾ ਕਹਿਣਾ ਹੈ ਕਿ ਗਲੋਬਲ ਆਰਥਿਕ ਸਥਿਤੀਆਂ ’ਚ ਸੁਧਾਰ ਅਤੇ ਵੱਖ-ਵੱਖ ਦੇਸ਼ਾਂ ਨਾਲ ਵਪਾਰਕ ਸਮਝੌਤਿਆਂ ਨਾਲ ਬਰਾਮਦ ਮੁਕਾਬਲੇਬਾਜ਼ੀ ਵਧਣ ਦਾ ਲਾਭ ਭਾਰਤ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਅੱਜ ਫਿਰ ਤੀਜੇ ਦਿਨ ਟੁੱਟੇ Gold-Silver ਦੇ ਭਾਅ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਰੇਟ

ਮਹਿੰਗਾਈ ਦਾ ਅੰਦਾਜ਼ਾ ਵੀ ਵਧਾਇਆ

ਏ. ਡੀ. ਬੀ. ਨੇ 2026-27 ਲਈ ਭਾਰਤ ’ਚ ਮਹਿੰਗਾਈ ਦਰ ਦਾ ਅੰਦਾਜ਼ਾ ਵੀ ਵਧਾ ਦਿੱਤਾ ਹੈ। ਹੁਣ ਬੈਂਕ ਨੂੰ ਉਮੀਦ ਹੈ ਕਿ ਮਹਿੰਗਾਈ 5.2 ਫੀਸਦੀ ਰਹਿ ਸਕਦੀ ਹੈ, ਜਦੋਂਕਿ ਅਪ੍ਰੈਲ ’ਚ ਇਹ ਅੰਦਾਜ਼ਾ 4.5 ਫੀਸਦੀ ਸੀ।

ਰਿਪੋਰਟ ਮੁਤਾਬਕ ਤੇਲ ਅਤੇ ਖੁਰਾਕੀ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਅਤੇ ਰੁਪਏ ’ਚ ਕਮਜ਼ੋਰੀ ਮਹਿੰਗਾਈ ਵਧਣ ਦੀਆਂ ਮੁੱਖ ਵਜ੍ਹਾਵਾਂ ਹਨ। ਹਾਲਾਂਕਿ ਵਿੱਤੀ ਸਾਲ 2027-28 ਲਈ ਮਹਿੰਗਾਈ ਦਾ ਅੰਦਾਜ਼ਾ 4 ਫੀਸਦੀ ’ਤੇ ਹੀ ਬਰਕਰਾਰ ਰੱਖਿਆ ਗਿਆ ਹੈ।

ਦੱਖਣੀ ਏਸ਼ੀਆ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਦਾ ਅੰਦਾਜ਼ਾ ਵੀ ਘਟਾਇਆ

ਏ. ਡੀ. ਬੀ. ਨੇ ਸਿਰਫ ਭਾਰਤ ਹੀ ਨਹੀਂ, ਸਗੋਂ ਪੂਰੇ ਦੱਖਣੀ ਏਸ਼ੀਆ ਲਈ ਵੀ ਆਰਥਿਕ ਵਿਕਾਸ ਦਾ ਅੰਦਾਜ਼ਾ ਘੱਟ ਕੀਤਾ ਹੈ। ਸਾਲ 2026 ਲਈ ਦੱਖਣੀ ਏਸ਼ੀਆ ਦੀ ਵਿਕਾਸ ਦਰ ਦਾ ਅੰਦਾਜ਼ਾ 6.3 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤਾ ਗਿਆ ਹੈ।

ਉੱਥੇ ਹੀ ਵਿਕਾਸਸ਼ੀਲ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਲਈ 2026 ਦਾ ਗ੍ਰੋਥ ਅੰਦਾਜ਼ਾ 5.1 ਫੀਸਦੀ ਤੋਂ ਘਟਾ ਕੇ 4.9 ਫੀਸਦੀ ਕਰ ਦਿੱਤਾ ਗਿਆ ਹੈ। ਬੈਂਕ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ’ਚ ਲੰਮੇ ਸਮੇਂ ਤੋਂ ਜਾਰੀ ਸੰਘਰਸ਼ ਕਾਰਨ ਊਰਜਾ ਸਪਲਾਈ, ਸਪਲਾਈ ਚੇਨ ਅਤੇ ਮਾਲ ਢੋਆ-ਢੁਆਈ ਦੀ ਲਾਗਤ ਪ੍ਰਭਾਵਿਤ ਹੋਈ ਹੈ, ਜਿਸ ਦਾ ਅਸਰ ਖੇਤਰ ਦੀਆਂ ਆਰਥਿਕ ਗਤੀਵਿਧੀਆਂ ’ਤੇ ਪੈ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Harinder Kaur

Content Editor

Related News