ਸਰਕਾਰੀ ਖਜ਼ਾਨੇ ’ਚ ਬੰਪਰ ਉਛਾਲ, ਜੂਨ ’ਚ ਜੀ. ਐੱਸ. ਟੀ. ਕੁਲੈਕਸ਼ਨ 1.94 ਲੱਖ ਕਰੋੜ ਰੁਪਏ ’ਤੇ ਪਹੁੰਚੀ
Wednesday, Jul 01, 2026 - 06:48 PM (IST)
ਬਿਜ਼ਨੈੱਸ ਡੈਸਕ - ਭਾਰਤ ਦੀ ਅਰਥਵਿਵਸਥਾ ਦੇ ਮੋਰਚੇ ’ਤੇ ਇਕ ਬਹੁਤ ਹੀ ਹਾਂ-ਪੱਖੀ ਖਬਰ ਸਾਹਮਣੇ ਆਈ ਹੈ। ਜੂਨ 2026 ’ਚ ਦੇਸ਼ ਦਾ ਗ੍ਰਾਸ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਕੁਲੈਕਸ਼ਨ 13.9 ਫੀਸਦੀ ਦੇ ਜ਼ੋਰਦਾਰ ਉਛਾਲ ਨਾਲ 1.94 ਲੱਖ ਕਰੋੜ ਰੁਪਏ (1,94,812 ਕਰੋੜ) ਤੋਂ ਪਾਰ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ
ਵਿੱਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਸਾਲ ਇਸੇ ਮਹੀਨੇ ਇਹ ਅੰਕੜਾ 1.71 ਲੱਖ ਕਰੋੜ ਰੁਪਏ ਸੀ। ਇਕ ਆਮ ਇਨਸਾਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਟੈਕਸ ਕੁਲੈਕਸ਼ਨ ’ਚ ਇਸ ਤਰ੍ਹਾਂ ਦਾ ਲਗਾਤਾਰ ਵਾਧਾ ਇਹ ਸਾਫ ਇਸ਼ਾਰਾ ਕਰਦਾ ਹੈ ਕਿ ਬਾਜ਼ਾਰਾਂ ’ਚ ਮੰਗ ਬਣੀ ਹੋਈ ਹੈ, ਆਰਥਿਕ ਗਤੀਵਿਧੀਆਂ ਤੇਜ਼ ਹਨ। ਜਦੋਂ ਬਾਜ਼ਾਰ ’ਚ ਸਾਮਾਨ ਵਿਕਦਾ ਹੈ, ਕਾਰੋਬਾਰ ਵਧਦਾ ਹੈ, ਉਦੋਂ ਹੀ ਸਰਕਾਰ ਦੇ ਖਜ਼ਾਨੇ ’ਚ ਟੈਕਸ ਦਾ ਪੈਸਾ ਵਧਦਾ ਹੈ। ਟੈਕਸ ਦਾ ਇਹ ਵਧਦਾ ਪੈਸਾ ਦੇਸ਼ ਦੇ ਇਨਫ੍ਰਾਸਟਰੱਕਚਰ ਨਾਲ ਜੁੜੀਆਂ ਵਿਕਾਸ ਯੋਜਨਾਵਾਂ ਨੂੰ ਰਫਤਾਰ ਦੇਣ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਰਿਫੰਡ ਦਾ ਵੱਡਾ ਅੰਕੜਾ, ਨੈੱਟ ਕਮਾਈ ਵੀ ਸ਼ਾਨਦਾਰ
ਸਿਰਫ ਗ੍ਰਾਸ ਰੈਵੇਨਿਊ ਹੀ ਨਹੀਂ, ਸਗੋਂ ਰਿਫੰਡ ਦੇਣ ਤੋਂ ਬਾਅਦ ਦੀ ਨੈੱਟ ਕਮਾਈ (ਸ਼ੁੱਧ ਮਾਲੀਆ) ਵੀ ਸ਼ਾਨਦਾਰ ਰਹੀ ਹੈ। ਨੈੱਟ ਆਧਾਰ ’ਤੇ ਦੇਖੀਏ ਤਾਂ ਸਰਕਾਰ ਦੇ ਖਾਤੇ ’ਚ 1,62,377 ਕਰੋੜ ਰੁਪਏ ਆਏ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 11.2 ਫੀਸਦੀ ਵੱਧ ਹਨ। ਇਸ ਮਹੀਨੇ ਸਰਕਾਰ ਨੇ ਰਿਫੰਡ ਦੇ ਤੌਰ ’ਤੇ ਵੀ ਵੱਡੀ ਰਕਮ ਵਾਪਸ ਕੀਤੀ ਹੈ। ਕੁੱਲ 32,436 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਗਿਆ ਹੈ। ਇਹ ਅੰਕੜਾ ਪਿਛਲੇ ਸਾਲ ਦੇ 25,121 ਕਰੋੜ ਰੁਪਏ ਦੀ ਤੁਲਨਾ ’ਚ 29.1 ਫੀਸਦੀ ਵੱਧ ਹੈ। ਹੁਣ ਜੇਕਰ ਟੈਕਸ ਦੇ ਵੱਖ-ਵੱਖ ਹਿੱਸਿਆਂ ’ਤੇ ਨਜ਼ਰ ਮਾਰੀਏ ਤਾਂ ਸੈਂਟਰਲ ਜੀ. ਐੱਸ. ਟੀ. 37,376 ਕਰੋੜ ਰੁਪਏ ਰਹੀ, ਜਿਸ ’ਚ 8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਉੱਥੇ ਹੀ ਸਟੇਟ ਜੀ. ਐੱਸ. ਟੀ. (ਐੱਸ. ਜੀ. ਐੱਸ. ਟੀ.) 4 ਫੀਸਦੀ ਵਧ ਕੇ 45,116 ਕਰੋੜ ਰੁਪਏ ਹੋ ਗਈ। ਘਰੇਲੂ ਲੈਣ-ਦੇਣ ਤੋਂ ਹੋਣ ਵਾਲਾ ਇੰਟੀਗ੍ਰੇਟਿਡ ਜੀ. ਐੱਸ. ਟੀ. (ਆਈ. ਜੀ. ਐੱਸ. ਟੀ.) ਵੀ 7 ਫੀਸਦੀ ਦੇ ਵਾਧੇ ਨਾਲ 52,282 ਕਰੋੜ ਰੁਪਏ ’ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਅੱਜ ਤੋਂ ਦੇਸ਼ ਭਰ 'ਚ ਬਦਲ ਗਏ ਹਨ ਕਈ ਵੱਡੇ ਨਿਯਮ, ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਨੁਕਸਾਨ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਇਹ ਵੀ ਪੜ੍ਹੋ : ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ
ਇਹ ਵੀ ਪੜ੍ਹੋ : ਅੱਜ ਤੋਂ MGNREGA ਦੀ ਥਾਂ VB-G Ram G ਸਕੀਮ ਹੋ ਗਈ ਲਾਗੂ, ਰੋਜ਼ਾਨਾ ਤਨਖ਼ਾਹ ਹੋਈ ਨਿਰਧਾਰਤ
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
