ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ
Friday, Jul 10, 2026 - 03:11 PM (IST)
ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮਾਨਿਟਰੀ ਪਾਲਿਸੀ ਲਈ ਲੋੜੀਂਦੇ ਅੰਕੜੇ ਇਕੱਠੇ ਕਰਨ ਦੇ ਉਦੇਸ਼ ਨਾਲ 3 ਪ੍ਰਮੁੱਖ ਸਰਵੇਖਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਪਰਿਵਾਰਾਂ ਦੀ ਮਹਿੰਗਾਈ ਸਬੰਧੀ ਉਮੀਦਾਂ, ਦਿਹਾਤੀ ਖਪਤਕਾਰ ਭਰੋਸੇ ਅਤੇ ਸ਼ਹਿਰੀ ਖਪਤਕਾਰ ਭਰੋਸੇ ਦਾ ਮੁਲਾਂਕਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video
ਆਰ. ਬੀ. ਆਈ. ਅਨੁਸਾਰ ਜੁਲਾਈ 2026 ਦੇ ਪਰਿਵਾਰਾਂ ਦੇ ਮਹਿੰਗਾਈ ਉਮੀਦ ਸਰਵੇਖਣ ਦਾ ਆਯੋਜਨ 19 ਸ਼ਹਿਰਾਂ ’ਚ ਕੀਤਾ ਜਾਵੇਗਾ। ਇਸ ਤਹਿਤ ਖਪਤਕਾਰਾਂ ਤੋਂ ਅਗਲੇ 3 ਮਹੀਨਿਆਂ ਅਤੇ ਇਕ ਸਾਲ ਦੌਰਾਨ ਕੀਮਤਾਂ ’ਚ ਸੰਭਾਵਿਤ ਬਦਲਾਅ ਅਤੇ ਮਹਿੰਗਾਈ ਨੂੰ ਲੈ ਕੇ ਉਨ੍ਹਾਂ ਦੀ ਧਾਰਨਾ ਅਤੇ ਅੰਦਾਜ਼ੇ ਇਕੱਠੇ ਕੀਤੇ ਜਾਣਗੇ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ
ਉੱਥੇ ਹੀ ਗ੍ਰਾਮੀਣ ਖਪਤਕਾਰ ਭਰੋਸਾ ਸਰਵੇਖਣ 31 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੇਂਡੂ ਅਤੇ ਕਸਬੇ ਵਾਲੇ ਖੇਤਰਾਂ ’ਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰੀ ਖਪਤਕਾਰ ਵਿਸ਼ਵਾਸ ਸਰਵੇਖਣ ਜ਼ਰੀਏ ਪਰਿਵਾਰਾਂ ਤੋਂ ਆਰਥਿਕ ਸਥਿਤੀ, ਰੋਜ਼ਗਾਰ, ਕੀਮਤਾਂ, ਆਮਦਨ ਅਤੇ ਖਰਚੇ ਨੂੰ ਲੈ ਕੇ ਉਨ੍ਹਾਂ ਦੀ ਮੌਜੂਦਾ ਧਾਰਨਾ ਅਤੇ ਅਗਲੇ ਇਕ ਸਾਲ ਦੀਆਂ ਉਮੀਦਾਂ ਨਾਲ ਜੁੜੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਨ੍ਹਾਂ ਸਰਵੇਖਣਾਂ ਦੇ ਸਿੱਟੇ ਭਵਿੱਖ ਦੀ ਮਾਨਿਟਰੀ ਪਾਲਿਸੀ ਤੈਅ ਕਰਨ ’ਚ ਸਹਾਇਕ ਹੋਣਗੇ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ
ਇਹ ਵੀ ਪੜ੍ਹੋ : LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
