ਸਰਕਾਰ ਨੇ ਚੀਨ ਤੋਂ ਇੰਪੋਰਟ ਕੀਤੇ ਕੁਝ ਸੀਮਲੈੱਸ ਟਿਊਬ, ਪਾਈਪ ’ਤੇ ਐਂਟੀ-ਡੰਪਿੰਗ ਡਿਊਟੀ ਦੀ ਸੀਮਾ ਵਧਾਈ

Saturday, Jul 11, 2026 - 05:46 PM (IST)

ਸਰਕਾਰ ਨੇ ਚੀਨ ਤੋਂ ਇੰਪੋਰਟ ਕੀਤੇ ਕੁਝ ਸੀਮਲੈੱਸ ਟਿਊਬ, ਪਾਈਪ ’ਤੇ ਐਂਟੀ-ਡੰਪਿੰਗ ਡਿਊਟੀ ਦੀ ਸੀਮਾ ਵਧਾਈ

ਬਿਜ਼ਨੈੱਸ ਡੈਸਕ - ਭਾਰਤ ਨੇ ਸਸਤੀ ਦਰਾਮਦ ਤੋਂ ਘਰੇਲੂ ਨਿਰਮਾਤਾਵਾਂ ਦੀ ਸੁਰੱਖਿਆ ਲਈ ਚੀਨ ਤੋਂ ਆਯਾਤਿਤ ਕੁਝ ਸੀਮਲੈੱਸ ਟਿਊਬਾਂ ਅਤੇ ਪਾਈਪਾਂ ’ਤੇ ਲਾਈ ਐਂਟੀ ਡੰਪਿੰਗ ਡਿਊਟੀ ਦੀ ਮਿਆਦ 27 ਜਨਵਰੀ, 2027 ਤੱਕ ਵਧਾ ਦਿੱਤੀ ਹੈ। ਇਹ ਜਾਣਕਾਰੀ ਵਿੱਤ ਮੰਤਰਾਲਾ ਦੀ ਇਕ ਨੋਟੀਫਿਕੇਸ਼ਨ ’ਚ ਦਿੱਤੀ ਗਈ ਹੈ।

ਇਹ ਵੀ ਪੜ੍ਹੋ :    RBI ਨੇ ਦਿੱਤੀ ਵੱਡੀ ਰਾਹਤ ; ਅਜੇ ਵੀ 2000 ਰੁਪਏ ਦੇ ਨੋਟ ਦੀ ਮਿਲ ਸਕਦੀ ਹੈ ਪੂਰੀ ਕੀਮਤ

‘ਲੋਹੇ, ਮਿਸ਼ਰਿਤ ਧਾਤੂ (ਐਲੋਏ) ਜਾਂ ਗੈਰ-ਮਿਸ਼ਰਿਤ ਧਾਤੂ ਇਸਪਾਤ ਦੇ ਸੀਮਲੈੱਸ ਟਿਊਬ, ਪਾਈਪ ਅਤੇ ਖੋਖਲੇ ਪ੍ਰੋਫਾਈਲ’ ’ਤੇ ਇਹ ਡਿਊਟੀ ਪਹਿਲੀ ਵਾਰ 28 ਅਕਤੂਬਰ, 2021 ਨੂੰ 5 ਸਾਲਾਂ ਲਈ ਲਾਈ ਗਈ ਸੀ। ਕੇਂਦਰੀ ਅਪ੍ਰਤੱਖ ਕਰ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਇਕ ਨੋਟੀਫਿਕੇਸ਼ਨ ’ਚ ਸੋਧ ਕਰਦਿਆਂ ਕਿਹਾ ਕਿ ਐਂਟੀ ਡੰਪਿੰਗ ਡਿਊਟੀ ਦੀ ਮਿਆਦ 27 ਜਨਵਰੀ, 2027 ਤੱਕ (ਉਸ ਦਿਨ ਸਮੇਤ) ਵਧਾਈ ਜਾਂਦੀ ਹੈ, ਜਦੋਂ ਤੱਕ ਕਿ ਇਸ ਨੂੰ ਪਹਿਲਾਂ ਰੱਦ, ਬਦਲਿਆ ਜਾਂ ਸੋਧਿਆ ਨਹੀਂ ਜਾਂਦਾ। ਮੌਜੂਦਾ ਐਂਟੀ ਡੰਪਿੰਗ ਡਿਊਟੀ 961.33 ਡਾਲਰ ਤੋਂ 1,610.67 ਡਾਲਰ ਪ੍ਰਤੀ ਟਨ ਵਿਚਾਲੇ ਹੈ।

ਇਹ ਵੀ ਪੜ੍ਹੋ :  LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ

ਸੀ. ਬੀ. ਆਈ. ਸੀ. ਨੇ ਮਲੇਸ਼ੀਆ, ਦੱਖਣੀ ਅਫਰੀਕਾ ਅਤੇ ਅਮਰੀਕਾ ਤੋਂ ਬਰਾਮਦ (ਐਕਸਪੋਰਟ) ਕੀਤੇ ਜਾਣ ਵਾਲੇ ‘ਨਾਰਮਲ ਬਿਊਟਾਨੋਲ’ ਜਾਂ ‘ਐੱਨ-ਬਿਊਟਿਲ ਅਲਕੋਹਲ’ ਦੀ ਦਰਾਮਦ ’ਤੇ ਵੀ ਡੰਪਿੰਗ ਰੋਧੀ ਡਿਊਟੀ ਨੂੰ ਪੰਜ ਸਾਲ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਦੀ ਵਰਤੋਂ ਕੈਮੀਕਲ, ਪੇਂਟ, ਚਿਪਕਾਉਣ ਵਾਲੇ ਪਦਾਰਥ (ਐਡਹੈਸਿਵ) ਅਤੇ ਕੋਟਿੰਗ ਸਮੇਤ ਵੱਖ-ਵੱਖ ਖੇਤਰਾਂ ’ਚ ਕੀਤੀ ਜਾਂਦੀ ਹੈ। ਐਂਟੀ ਡੰਪਿੰਗ ਉਪਾਅ ਨਿਰਪੱਖ ਵਪਾਰ ਨੂੰ ਯਕੀਨੀ ਬਣਾਉਣ ਅਤੇ ਘਰੇਲੂ ਉਦਯੋਗ ਨੂੰ ਬਰਾਬਰ ਦੇ ਮੁਕਾਬਲੇਬਾਜ਼ੀ ਵਾਲੇ ਮੌਕੇ ਪ੍ਰਦਾਨ ਕਰਨ ਲਈ ਕੀਤੇ ਜਾਂਦੇ ਹਨ। ਇਨ੍ਹਾਂ ਉਪਾਵਾਂ ਦਾ ਉਦੇਸ਼ ਦਰਾਮਦ ’ਤੇ ਰੋਕ ਲਾਉਣਾ ਜਾਂ ਉਤਪਾਦਾਂ ਦੀ ਲਾਗਤ ’ਚ ਬੇਲੋੜਾ ਵਾਧਾ ਕਰਨਾ ਨਹੀਂ ਹੈ।

ਇਹ ਵੀ ਪੜ੍ਹੋ : ਪੁਰਾਣੇ ਨੋਟ ਕਰਵਾ ਸਕਦੇ ਹਨ ਮੋਟੀ ਕਮਾਈ! ਡੀਲਿੰਗ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News