ਰਿਕਾਰਡ ਪੱਧਰ ’ਤੇ ਪਹੁੰਚੀ ਭਾਰਤ ਦੀ ਕੱਚੇ ਤੇਲ ਦੀ ਦਰਾਮਦ
Wednesday, Jul 01, 2026 - 07:00 PM (IST)
ਬਿਜ਼ਨੈੱਸ ਡੈਸਕ - ਭਾਰਤ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਗਲੋਬਲ ਸੰਕਟ ਦੇ ਦੌਰ ’ਚ ਵੀ ਉਸ ਦੀ ਊਰਜਾ ਸੁਰੱਖਿਆ ਮਜ਼ਬੂਤ ਬਣੀ ਹੋਈ ਹੈ। ਪੱਛਮੀ ਏਸ਼ੀਆ ’ਚ ਵਧਦੇ ਤਣਾਅ ਦੇ ਬਾਵਜੂਦ ਜੂਨ 2026 ’ਚ ਦੇਸ਼ ਦੀ ਕੱਚੇ ਤੇਲ ਦੀ ਦਰਾਮਦ ਰਿਕਾਰਡ ਪੱਧਰ ’ਤੇ ਪਹੁੰਚ ਗਈ। ਸਭ ਤੋਂ ਖਾਸ ਗੱਲ ਇਹ ਰਹੀ ਕਿ ਰੂਸ ਤੋਂ ਤੇਲ ਦੀ ਖਰੀਦ ’ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਉਹ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਬਣਿਆ ਰਿਹਾ।
ਇਹ ਵੀ ਪੜ੍ਹੋ : ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ
ਇਹ ਵੀ ਪੜ੍ਹੋ : ਅੱਜ ਤੋਂ MGNREGA ਦੀ ਥਾਂ VB-G Ram G ਸਕੀਮ ਹੋ ਗਈ ਲਾਗੂ, ਰੋਜ਼ਾਨਾ ਤਨਖ਼ਾਹ ਹੋਈ ਨਿਰਧਾਰਤ
ਊਰਜਾ ਬਾਜ਼ਾਰ ’ਤੇ ਨਜ਼ਰ ਰੱਖਣ ਵਾਲੀ ਸੰਸਥਾ ਕੈਪਲਰ ਦੇ ਅੰਕੜਿਆਂ ਅਨੁਸਾਰ ਜੂਨ ’ਚ ਭਾਰਤ ਨੇ ਔਸਤਨ 49.3 ਲੱਖ ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਕੱਚੇ ਤੇਲ ਦੀ ਦਰਾਮਦ ਕੀਤੀ। ਇਹ ਜੂਨ ਮਹੀਨੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਦਰਾਮਦ ਹੈ। ਪੱਛਮੀ ਏਸ਼ੀਆ ’ਚ ਭੂ-ਸਿਆਸੀ ਤਣਾਅ ਅਤੇ ਵਿਸ਼ਵ ਬਾਜ਼ਾਰ ’ਚ ਬੇਯਕੀਨੀ ਦੇ ਬਾਵਜੂਦ ਭਾਰਤੀ ਰਿਫਾਇਨਰੀਆਂ ਨੇ ਆਪਣੀ ਖਰੀਦਦਾਰੀ ਦੀ ਰਣਨੀਤੀ ’ਚ ਕੋਈ ਕਮੀ ਨਹੀਂ ਆਉਣ ਦਿੱਤੀ।
ਇਹ ਵੀ ਪੜ੍ਹੋ : ਅੱਜ ਤੋਂ ਦੇਸ਼ ਭਰ 'ਚ ਬਦਲ ਗਏ ਹਨ ਕਈ ਵੱਡੇ ਨਿਯਮ, ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਨੁਕਸਾਨ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਜੂਨ ’ਚ ਰੂਸ ਤੋਂ ਭਾਰਤ ਦੀ ਕੱਚੇ ਤੇਲ ਦੀ ਦਰਾਮਦ ਵਧ ਕੇ ਕਰੀਬ 26 ਲੱਖ ਬੈਰਲ ਪ੍ਰਤੀ ਦਿਨ ਪਹੁੰਚ ਗਈ, ਜੋ ਦੇਸ਼ ਦੀ ਕੁੱਲ ਦਰਾਮਦ ਦਾ ਅੱਧੇ ਤੋਂ ਵੱਧ ਹਿੱਸਾ ਹੈ। ਮਈ ’ਚ ਇਹ ਅੰਕੜਾ 21.3 ਲੱਖ ਬੈਰਲ ਪ੍ਰਤੀ ਦਿਨ ਸੀ। ਯੂਕ੍ਰੇਨ ਯੁੱਧ ਤੋਂ ਬਾਅਦ ਯੂਰਪੀ ਦੇਸ਼ਾਂ ਵੱਲੋਂ ਰੂਸੀ ਤੇਲ ਦੀ ਖਰੀਦ ਘਟਾਉਣ ਨਾਲ ਭਾਰਤ ਨੂੰ ਰਿਆਇਤੀ ਕੀਮਤਾਂ ’ਤੇ ਤੇਲ ਖਰੀਦਣ ਦਾ ਮੌਕਾ ਮਿਲਿਆ ਅਤੇ ਉਦੋਂ ਤੋਂ ਹੀ ਰੂਸ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
