RBI ਨੇ UCO Bank ’ਤੇ 2.68 ਕਰੋੜ ਦਾ ਜੁਰਮਾਨਾ ਲਾਇਆ
Saturday, Aug 31, 2024 - 10:48 AM (IST)
ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਖਾਤਾ ਖੋਲ੍ਹਣ, ਜਮ੍ਹਾ ’ਤੇ ਵਿਆਜ ਦਰ ਅਤੇ ਧੋਖਾਧੜੀ ਵਰਗੀਕਰਨ ਸਮੇਤ ਕੁਝ ਵਿਵਸਥਾਵਾਂ ਦੀ ਉਲੰਘਣਾ ਲਈ ਯੂਕੋ ਬੈਂਕ ’ਤੇ 2.68 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਆਰ. ਬੀ. ਆਈ. ਨੇ ਦੱਸਿਆ ਕਿ ਉਸ ਨੇ ਕੇ. ਵਾਈ. ਸੀ. ਨਿਰਦੇਸ਼ਾਂ ਦੀਆਂ ਕੁਝ ਵਿਵਸਥਾਵਾਂ ਦੀ ਪਾਲਣਾ ਨਾ ਕਰਨ ’ਤੇ ਸੇਂਟ ਬੈਂਕ ਹੋਮ ਫਾਈਨਾਂਸ ’ਤੇ ਵੀ 2.1 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਕੇਂਦਰੀ ਬੈਂਕ ਨੇ ਕਿਹਾ ਕਿ ਦੋਵੇਂ ਮਾਮਲਿਆਂ ’ਚ ਜੁਰਮਾਨਾ ਰੈਗੂਲੇਟਰੀ ਪਾਲਣਾ ਲਈ ਲਾਇਆ ਗਿਆ ਹੈ ਅਤੇ ਇਸ ਦਾ ਮਕਸਦ ਇਨ੍ਹਾਂ ਇਕਾਈਆਂ ਵੱਲੋਂ ਆਪਣੇ ਗਾਹਕਾਂ ਨਾਲ ਕੀਤੇ ਗਏ ਕਿਸੇ ਵੀ ਲੈਣ-ਦੇਣ ਜਾਂ ਸਮਝੌਤੇ ਦੀ ਜਾਇਜ਼ਤਾ ’ਤੇ ਸਵਾਲ ਚੁੱਕਣਾ ਨਹੀਂ ਹੈ।
ਸਾਲ 1945 ’ਚ ਪੂਰੇ ਏਸ਼ੀਆ ’ਚ ਸਭ ਤੋਂ ਅਮੀਰ 3 ਭਾਰਤੀ ਘਰਾਨੇ ਸਨ ਟਾਟਾ, ਬਿਰਲਾ ਅਤੇ ਡਾਲਮੀਆ। ਇਹ 3 ਪਰਿਵਾਰ ਏਸ਼ੀਆ ’ਚ ਆਉਣ ਵਾਲੇ ਸਾਰੇ ਦੇਸ਼ਾਂ ਦੇ ਸਾਰੇ ਲੋਕਾਂ ਤੋਂ ਅਮੀਰ ਸਨ।