Google ਦੇ ਸੀਈਓ ਸੁੰਦਰ ਪਿਚਾਈ ਦੀ ਨਵੀਂ ਸੈਲਰੀ, 3 ਸਾਲਾਂ ਲਈ ਮਿਲੇਗਾ 6300 ਕਰੋੜ ਰੁਪਏ ਦਾ ਪੈਕੇਜ
Sunday, Mar 08, 2026 - 11:12 AM (IST)
ਨਿਊਯਾਰਕ : ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਕੰਪਨੀ ਨੇ ਉਨ੍ਹਾਂ ਨੂੰ ਅਗਲੇ ਤਿੰਨ ਸਾਲਾਂ ਲਈ 692 ਮਿਲੀਅਨ ਡਾਲਰ (ਲਗਭਗ 6300 ਕਰੋੜ ਰੁਪਏ) ਦਾ ਨਵਾਂ ਪੇਅ ਪੈਕੇਜ ਆਫਰ ਕੀਤਾ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ, ਪਿਚਾਈ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਧਿਕਾਰੀਆਂ ਵਿੱਚੋਂ ਇੱਕ ਬਣ ਗਏ ਹਨ, ਹਾਲਾਂਕਿ ਇਸ ਭਾਰੀ ਰਕਮ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਕੰਪਨੀ ਵੱਲੋਂ ਦਿੱਤੇ ਗਏ ਵਿਸ਼ੇਸ਼ ਟੀਚੇ (Targets) ਪੂਰੇ ਕਰਨੇ ਹੋਣਗੇ।
ਕੀ ਹੈ ਸੈਲਰੀ ਦਾ ਪੂਰਾ ਹਿਸਾਬ-ਕਿਤਾਬ?
ਰਿਪੋਰਟਾਂ ਮੁਤਾਬਕ ਪਿਚਾਈ ਦੀ ਸਾਲਾਨਾ ਤਨਖਾਹ 2 ਮਿਲੀਅਨ ਡਾਲਰ ਹੋਵੇਗੀ। ਉਨ੍ਹਾਂ ਦੇ ਪੈਕੇਜ ਦਾ ਸਭ ਤੋਂ ਵੱਡਾ ਹਿੱਸਾ ਸਟਾਕ ਯੂਨਿਟਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੂੰ 126 ਮਿਲੀਅਨ ਡਾਲਰ ਦੇ 'ਪਰਫਾਰਮੈਂਸ ਸਟਾਕ ਯੂਨਿਟਸ' (PSUs) ਮਿਲਣਗੇ। ਜੇਕਰ ਉਹ ਆਪਣੇ ਟੀਚਿਆਂ ਨੂੰ ਸਫਲਤਾਪੂਰਵਕ ਪੂਰਾ ਕਰਦੇ ਹਨ, ਤਾਂ ਇਹ ਰਕਮ ਵਧ ਕੇ 252 ਮਿਲੀਅਨ ਡਾਲਰ ਤੱਕ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰ ਮਹੀਨੇ ਲਗਭਗ 84 ਮਿਲੀਅਨ ਡਾਲਰ ਦੇ 'ਰਿਸਟਰਿਕਟਿਡ ਸਟਾਕ' ਵੀ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਪੱਛਮੀ ਏਸ਼ੀਆ ਸੰਕਟ! 7 ਦਿਨਾਂ 'ਚ 52 ਹਜ਼ਾਰ ਭਾਰਤੀਆਂ ਦੀ ਹੋਈ ਸੁਰੱਖਿਅਤ ਵਤਨ ਵਾਪਸੀ
ਪਹਿਲੀ ਵਾਰ ਮਿਲੇਗਾ ਖ਼ਾਸ ਇੰਸੈਂਟਿਵ
ਗੂਗਲ ਨੇ ਪਹਿਲੀ ਵਾਰ ਪਿਚਾਈ ਲਈ 350 ਮਿਲੀਅਨ ਡਾਲਰ ਦੇ ਨਵੇਂ ਸਟਾਕ ਇੰਸੈਂਟਿਵ ਦਾ ਐਲਾਨ ਕੀਤਾ ਹੈ, ਜੋ ਕਿ ਕੰਪਨੀ ਦੇ ਆਟੋਨੋਮਸ ਪ੍ਰੋਜੈਕਟਾਂ (ਜਿਵੇਂ ਕਿ ਵੇਮੋ ਅਤੇ ਵਿੰਗ) ਦੀ ਤਰੱਕੀ 'ਤੇ ਨਿਰਭਰ ਕਰੇਗਾ। ਇਸ ਵਿੱਚ 130 ਮਿਲੀਅਨ ਡਾਲਰ ਦੇ ਵੇਮੋ (Waymo) ਸਟਾਕ ਅਤੇ 45 ਮਿਲੀਅਨ ਡਾਲਰ ਦੇ ਵਿੰਗ (Wing) ਸ਼ੇਅਰ ਸ਼ਾਮਲ ਹਨ।
ਪਿਚਾਈ ਦੀ ਲੀਡਰਸ਼ਿਪ 'ਚ ਗੂਗਲ ਨੇ ਮਾਰੀਆਂ ਮੱਲਾਂ
ਸਾਲ 2015 ਵਿੱਚ ਸੀਈਓ ਬਣਨ ਤੋਂ ਬਾਅਦ, ਸੁੰਦਰ ਪਿਚਾਈ ਦੀ ਅਗਵਾਈ ਵਿੱਚ ਗੂਗਲ ਦੀ ਮਾਰਕੀਟ ਵੈਲਿਊ 535 ਬਿਲੀਅਨ ਡਾਲਰ ਤੋਂ 7 ਗੁਣਾ ਵਧ ਕੇ 3.6 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ ਹੈ। 53 ਸਾਲਾ ਪਿਚਾਈ, ਜਿਨ੍ਹਾਂ ਨੇ 2004 ਵਿੱਚ ਗੂਗਲ ਜੁਆਇਨ ਕੀਤਾ ਸੀ, ਨੇ ਕਰੋਮ ਅਤੇ ਐਂਡਰਾਇਡ ਵਰਗੇ ਵੱਡੇ ਪ੍ਰੋਜੈਕਟਾਂ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹੁਣ ਉਨ੍ਹਾਂ ਦੀ ਦੇਖ-ਰੇਖ ਹੇਠ ਕੰਪਨੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
