ਜੁਲਾਈ ''ਚ ਕੱਚਾ ਇਸਪਾਤ ਉਤਪਾਦਨ ਛੇ ਫੀਸਦੀ ਵਧਿਆ
Sunday, Aug 12, 2018 - 04:22 PM (IST)

ਨਵੀਂ ਦਿੱਲੀ—ਦੇਸ਼ 'ਚ ਕੱਚੇ ਇਸਪਾਤ ਦਾ ਉਤਪਾਦਨ ਜੁਲਾਈ 'ਚ ਛੇ ਫੀਸਦੀ ਵਧ ਕੇ 87.3 ਲੱਖ ਟਨ ਹੋ ਗਿਆ ਹੈ। ਸੰਯੁਕਤ ਪਲਾਂਟ ਕਮੇਟੀ (ਜੇ.ਪੀ.ਸੀ.) ਨੇ ਆਪਣੀ ਨਵੀਨਤਮ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਇਸਪਾਤ ਮੰਤਰਾਲਾ ਦੇ ਤਹਿਤ ਕੰਮ ਕਰਨ ਵਾਲੀ ਜੇ.ਪੀ.ਸੀ. ਦੇਸ਼ 'ਚ ਇਕਮਾਤਰ ਸੰਸਥਾ ਹੈ ਅਤੇ ਲੌਹ ਅਤੇ ਇਸਪਾਤ ਖੇਤਰ ਦੇ ਅੰਕੜੇ ਜੁਟਾਉਂਦੀ ਹੈ। ਪਿਛਲੇ ਸਾਲ ਜੁਲਾਈ 'ਚ ਦੇਸ਼ ਦਾ ਇਸਪਾਤ ਉਤਪਾਦਨ 82.2 ਲੱਖ ਟਨ ਸੀ। ਜੇ.ਪੀ.ਸੀ. ਦੀ ਨਵੀਨਤਮ ਰਿਪੋਰਟ ਮੁਤਾਬਕ ਜਨਤਕ ਖੇਤਰ ਦੀ ਸੇਲ, ਰਾਸ਼ਟਰੀ ਇਸਪਾਤ ਨਿਗਮ ਲਿਮਟਿਡ ਅਤੇ ਨਿੱਜੀ ਖੇਤਰ ਦੀ ਟਾਟਾ ਸਟੀਲ, ਅੱਸਾਰ ਸਟੀਲ, ਜੇ.ਐੱਸ.ਡਬਲਿਊ.ਸਟੀਲ ਅਤੇ ਜੇ.ਐੱਸ.ਡਬਲਿਊ. ਸਟੀਲ ਐਂਡ ਪਾਵਰ ਲਿਮਟਿਡ ਦਾ ਕੁੱਲ ਉਤਪਾਦਨ ਜੁਲਾਈ 'ਚ 52.3 ਲੱਖ ਟਨ ਰਿਹਾ ਹੈ। ਜੁਲਾਈ 2017 ਦੇ 47.8 ਲੱਖ ਟਨ ਉਤਪਾਦ ਦੇ ਮੁਕਾਬਲੇ ਇਹ 9.48 ਫੀਸਦੀ ਜ਼ਿਆਦਾ ਹੈ। ਇਸ ਤੋਂ ਇਲਾਵਾ ਉਤਪਾਦਨ ਸਮੀਖਿਆਧੀਨ 1.4 ਫੀਸਦੀ ਵਧ ਕੇ 34.9 ਲੱਖ ਟਨ ਰਿਹਾ ਹੈ। ਇਸ ਦੌਰਾਨ ਦੇਸ਼ 'ਚ ਗਰਮ ਧਾਤੂ ਦਾ ਉਤਪਾਦਨ 59.4 ਲੱਖ ਟਨ ਰਿਹਾ ਜੋ ਪਿਛਲੇ ਸਾਲ 54.4 ਲੱਖ ਟਨ ਸੀ। ਉੱਧਰ ਪਿਗ ਆਇਰਨ ਦਾ ਉਤਪਾਦਨ ਨੌ ਫੀਸਦੀ ਵਧ ਕੇ 4.9 ਲੱਖ ਟਨ ਹੋ ਗਿਆ ਜੋ ਜੁਲਾਈ 2017 'ਚ 4.5 ਲੱਖ ਟਨ ਸੀ। ਵਰਲਡ ਸਟੀਲ ਆਰਗੇਨਾਈਜੇਸ਼ਨ ਦੇ ਮੁਤਾਬਕ ਫਰਵਰੀ 'ਚ ਭਾਰਤ ਜਾਪਾਨ ਨੂੰ ਪਛਾੜ ਕੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਬਣ ਗਿਆ ਸੀ।