ਰਾਣਾ ਗਰੁੱਪ ਨੇ ਸੌਰਵ ਗਾਂਗੁਲੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ

Saturday, May 06, 2023 - 06:13 PM (IST)

ਰਾਣਾ ਗਰੁੱਪ ਨੇ ਸੌਰਵ ਗਾਂਗੁਲੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਕੰਪਨੀ ਦੇ ਸਮੂਹ ਰਾਣਾ ਗਰੁੱਪ ਨੇ ਸੌਰਵ ਗਾਂਗੁਲੀ ਨੂੰ ਆਪਣੇ ਨਵੇਂ ਬ੍ਰਾਂਡ ਅੰਬੈਸਡਰ ਵਜੋਂ ਨਿਯੁਕਤ ਕੀਤਾ। ਕੰਪਨੀ ਨੇ ਆਪਣੇ ਬ੍ਰਾਂਡ ਮੁੱਲਾਂ ਨੂੰ ਬੜ੍ਹਾਵਾ ਦੇਣ, ਬ੍ਰਾਂਡ ਦੀ ਜਾਗਰੂਕਤਾ ਵਧਾਉਣ ਅਤੇ ਵਿਕਾਸ ਨੂੰ ਰਫਤਾਰ ਦੇਣ ਲਈ ਕ੍ਰਿਕਟਰ ਸੌਰਵ ਗਾਂਗੁਲੀ ਨਾਲ ਸਾਂਝੇਦਾਰੀ ਕੀਤੀ ਹੈ।

ਸੌਰਵ ਗਾਂਗੁਲੀ ਨੂੰ ਇਕ ਨਵੇਂ ਬ੍ਰਾਂਡ ਅੰਬੈਸਡਰ ਵਜੋਂ ਲਾਂਚ ਕਰਨ ਤੋਂ ਇਲਾਵਾ ਰਾਣਾ ਗਰੁੱਪ ਨੇ ਇਲੈਕਟ੍ਰਿਕ ਦੋ ਪਹੀਆ ਵੀ ਲਾਂਚ ਕੀਤਾ। ਨਾਲ ਹੀ ਚਾਰ ਵੱਖ-ਵੱਖ ਐਪ ਵੀ ਲਾਂਚ ਕੀਤੇ, ਜਿਵੇਂ ਸਮਾਰਟ ਫਾਰਮਿੰਗ, ਸਿੱਖਿਆ, ਸਮਾਰਟ ਚਾਰਜਿੰਗ ਅਤੇ ਓ. ਐੱਚ. ਈ. ਓ. ਆਦਿ ਸ਼ਾਮਲ ਹੈ।

ਏਰਿਸ਼ਾ ਈ-ਮੋਬਿਲਿਟੀ ਪ੍ਰਾਈਵੇਟ ਲਿਮਟਿਡ ਨੇ ਅਧਿਕਾਰਕ ਤੌਰ ’ਤੇ ਪੂਰੇ ਭਾਰਤ ’ਚ 101 ਸ਼ੋਅਰੂਮ ਖੋਲ੍ਹਣ ਦਾ ਐਲਾਨ ਕੀਤਾ ਅਤੇ ਨਾਲ ਹੀ ਗਾਹਕਾਂ ਲਈ ਇਲੈਕਟ੍ਰਿਕ ਤਿੰਨ ਪਹੀਆ ਦੀ ਬਿਲਿੰਗ ਸ਼ੁਰੂ ਕਰ ਦਿੱਤੀ। ਰਾਣਾ ਗਰੁੱਪ ਦੇ ਸੀ. ਐੱਮ. ਡੀ. ਅਤੇ ਚੇਅਰਮੈਨ ਦਰਸ਼ਨ ਸਿੰਘ ਰਾਣਾ ਨੇ ਕਿਹਾ ਕਿ ਸਾਡੀ ਟੀਮ ਸੌਰਵ ਗਾਂਗੁਲੀ ਨਾਲ ਕੰਮ ਕਰਨ ਅਤੇ ਇਸ ਸਾਂਝੇਦਾਰੀ ਦਾ ਐਲਾਨ ਕਰਨ ਲਈ ਉਤਸੁਕ ਹੈ। ਅਸੀਂ ਮੰਨਦੇ ਹਾਂ ਕਿ ਸੌਰਵ ਗਾਂਗੁਲੀ ਸਾਡੇ ਬ੍ਰਾਂਡ ਲਈ ਅਸਲ ਪ੍ਰਤੀਨਿਧੀ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਕੰਪਨੀ ’ਤੇ ਹਾਂਪੱਖੀ ਪ੍ਰਭਾਵ ਪਾਉਣਗੇ।

ਗਾਂਗੁਲੀ ਨੇ ਕਿਹਾ ਕਿ ਰਾਣਾ ਗਰੁੱਪ ਦਾ ਹਿੱਸਾ ਬਣਨ ’ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੇਰੇ ਲਈ ਹਰ ਸਹਿਯੋਗ ਅੱਗੇ ਵਧਣ ਦਾ ਰਸਤਾ ਹੈ ਅਤੇ ਮੈਨੂੰ ਉਮੀਦ ਹੈ ਕਿ ਮੇਰੀ ਐਸੋਸੀਏਸ਼ਨ ਬ੍ਰਾਂਡ ਨੂੰ ਦੂਰ ਤੱਕ ਲੇ ਜਾਏਗੀ ਅਤੇ ਅੱਗੇ ਆਉਣ ਵਾਲੇ ਕਈ ਸਾਲਾਂ ਤੱਕ ਜਾਰੀ ਰਹੇਗਾ। ਮੈਂ ਰਾਣਾ ਗਰੁੱਪ ਦੀ ਸਫਲਤਾ ’ਚ ਯੋਗਦਾਨ ਦੇਣ ਲਈ ਆਪਣੇ ਤਜ਼ਰਬੇ ਦੀ ਵਰਤੋਂ ਕਰਨ ਲਈ ਵਚਨਬੱਧ ਹਾਂ।


author

Harinder Kaur

Content Editor

Related News