ਰੇਲ ਯਾਤਰੀਆਂ ਨੇ 10 ਸਾਲ ''ਚ ਦਰਜ ਕਰਵਾਏ ਚੋਰੀ ਦੇ 1.71 ਲੱਖ ਮਾਮਲੇ

Sunday, Apr 28, 2019 - 04:30 PM (IST)

ਰੇਲ ਯਾਤਰੀਆਂ ਨੇ 10 ਸਾਲ ''ਚ ਦਰਜ ਕਰਵਾਏ ਚੋਰੀ ਦੇ 1.71 ਲੱਖ ਮਾਮਲੇ

ਨਵੀਂ ਦਿੱਲੀ—ਪਿਛਲੇ ਦਸ ਸਾਲ ਦੇ ਦੌਰਾਨ ਰੇਲ ਯਾਤਰੀਆਂ ਨੇ ਰੇਲ ਗੱਡੀਆਂ 'ਚ ਚੋਰੀ ਦੇ 1.71 ਲੱਖ ਮਾਮਲੇ ਦਰਜ ਕਰਵਾਏ ਹਨ। ਰੇਲ ਮੰਤਰਾਲੇ ਦੇ ਅੰਕੜਿਆਂ 'ਚ ਇਹ ਜਾਣਕਾਰੀ ਮਿਲੀ ਹੈ। ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਰੇਲਵੇ ਆਪਣੇ ਯਾਤਰੀਆਂ ਦੇ ਸਾਮਾਨ ਦੀ ਸੁਰੱਖਿਆ ਕਰਨ ਦੀ ਪੁਖਤਾ ਵਿਵਸਥਾ ਨਹੀਂ ਕਰ ਪਾਇਆ ਹੈ। ਇਹ ਅੰਕੜੇ ਦੱਸਦੇ ਹਨ ਕਿ ਰੇਲਵੇ ਦੇ ਸੁਰੱਖਿਆ ਪ੍ਰਬੰਧ 'ਚ ਖਾਮੀਆਂ ਹਨ। ਪਿਛਲੇ ਇਕ ਦਹਾਕੇ 'ਚ ਚੋਰੀ ਦੇ ਸਭ ਤੋਂ ਜ਼ਿਆਦਾ 36,584 ਮਾਮਲੇ 2018 'ਚ ਦਰਜ ਹੋਏ ਹਨ। ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਮੰਗੀ ਗਈ ਜਾਣਕਾਰੀ 'ਚ ਇਹ ਖੁਲਾਸਾ ਹੋਇਆ ਹੈ। ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 2017 'ਚ ਚੋਰੀ ਦੇ 33,044 ਮਾਮਲੇ ਦਰਜ ਕੀਤੇ ਗਏ, ਸਾਲ 2016 'ਚ 22,106 ਅਤੇ 2015 'ਚ 19,215 ਮਾਮਲੇ ਦਰਜ ਕੀਤੇ ਗਏ। ਇਸ ਤਰ੍ਹਾਂ 2014 'ਚ ਟਰੇਨਾਂ 'ਚ ਚੋਰੀ ਦੇ 14,301 ਸਾਲ 2013 'ਚ 12,261, ਸਾਲ 2012 'ਚ 9,292, 2011 'ਚ 9,653, 2010 'ਚ 7,549 ਅਤੇ 2009 'ਚ 7,010 ਮਾਮਲੇ ਦਰਜ ਹੋਏ। ਸਾਲ 2009 ਤੋਂ 2018 ਦੇ ਦੌਰਾਨ ਟਰੇਨਾਂ 'ਚ ਚੋਰੀ ਦੇ ਕੁੱਲ 1,71,015 ਮਾਮਲੇ ਦਰਜ ਕੀਤੇ ਗਏ। ਇਹ ਅੰਕੜੇ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ ਕਿ ਰੇਲ ਯਾਤਰੀ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ 'ਤੇ ਸੁਰੱਖਿਆ ਨਾਲ ਸੰਬੰਧਤ ਮੁੱਦਿਆਂ ਨੂੰ ਲੈ ਕੇ ਚਿੰਤਾ ਜਤਾਉਂਦੇ ਰਹਿੰਦੇ ਹਨ। ਭਾਰਤੀ ਰੇਲਵੇ ਦੁਨੀਆ ਦਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਵਲੋਂ ਪ੍ਰਤੀਦਿਨ 19,000 ਤੋਂ ਜ਼ਿਆਦਾ ਟਰੇਨਾਂ ਦਾ ਸੰਚਾਲਨ ਕੀਤਾ ਜਾਂਦਾ ਹੈ। ਰੋਜ਼ਾਨਾ 1.3 ਕਰੋੜ ਲੋਕ ਯਾਤਰਾ ਕਰਦੇ ਹਨ। 


author

Aarti dhillon

Content Editor

Related News