ਰੇਲਵੇ ''ਤੇ ਪਈ ਮੰਦੀ ਦੀ ਮਾਰ, ਮਾਲ ਢੁਆਈ ਹੋਈ ਬੁਰੀ ਤਰ੍ਹਾਂ ਪ੍ਰਭਾਵਿਤ

09/14/2019 12:46:32 PM

ਸਿਕੰਦਰਾਬਾਦ—ਦੇਸ਼ ਦੀ ਅਰਥਵਿਵਸਥਾ 'ਚ ਪਿਛਲੇ ਕੁਝ ਸਮੇਂ ਤੋਂ ਜਾਰੀ ਮੰਦੀ ਦੇ ਕਾਰਨ ਰੇਲਵੇ ਦੀ ਮਾਲ ਢੁਆਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਇਕੱਲੇ ਦੱਖਣੀ ਮੱਧ ਰੇਲਵੇ ਦੀ ਮਾਲ ਢੁਆਈ 'ਚ ਇਕ-ਡੇਢ ਮਹੀਨੇ 'ਚ 15 ਲੱਖ ਟਨ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੱਖਣੀ ਮੱਧ ਰੇਲਵੇ ਦੇ ਮਹਾਪ੍ਰਬੰਧਕ ਗਜਾਨਨ ਮੱਲਿਯਾ ਨੇ ਕਿਹਾ ਕਿ ਕੱਚੇ ਲੋਹੇ ਦਾ ਆਯਾਤ ਪ੍ਰਤੀਬੰਧਿਤ ਹੋ ਗਿਆ ਹੈ। ਆਰਥਿਕ ਗਤੀਵਿਧੀਆਂ ਅਤੇ ਢਾਂਚਾਗਤ ਨਿਰਮਾਣ 'ਚ ਸੁਸਤੀ ਦੇ ਕਾਰਨ ਸੀਮੈਂਟ ਦੀ ਢੁਆਈ ਦੇ ਆਰਡਰ 'ਚ ਵੀ ਕਮੀ ਆਈ ਹੈ। ਇਸ ਤੋਂ ਪਹਿਲਾਂ ਇਕ-ਡੇਢ ਮਹੀਨੇ 'ਚ ਮਾਲ ਟਰਾਂਸਪੋਰਟ 'ਚ ਸਾਨੂੰ ਕਾਫੀ ਨੁਕਸਾਨ ਹੋਇਆ ਹੈ।

PunjabKesari
ਰੇਲਵੇ ਲਈ ਕਈ ਘੋਸ਼ਣਾਵਾਂ
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇਕ-ਡੇਢ ਮਹੀਨੇ ਦੇ ਦੌਰਾਨ ਦੱਖਣੀ ਮੱਧ ਜੋਨ ਦੀ ਮਾਲ ਢੁਆਈ 'ਚ 15 ਲੱਖ ਟਨ ਦੀ ਕਮੀ ਆਈ ਹੈ। ਹਾਲਾਂਕਿ ਕੋਲਾ ਢੁਆਈ 'ਚ ਵਾਧੇ ਨਾਲ ਕੁੱਝ ਹੱਦ ਤੱਕ ਭਰਪਾਈ ਹੋਈ ਹੈ, ਅਤੇ ਨੁਕਸਾਨ ਹੋਰ ਜ਼ਿਆਦਾ ਹੋ ਸਕਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਮਾਲ ਢੁਆਈ ਨੂੰ ਪ੍ਰੋਤਸਾਹਿਤ ਕਰਨ ਲਈ ਰੇਲ ਮੰਤਰਾਲੇ ਵਲੋਂ 11 ਸਤੰਬਰ ਨੂੰ ਕੀਤੀਆਂ ਗਈਆਂ ਘੋਸ਼ਣਾਵਾਂ ਨਾਲ ਬੁਕਿੰਗ ਵਧਾਉਣ 'ਚ ਮਦਦ ਮਿਲੇਗੀ। ਰੇਲ ਮੰਤਰਾਲੇ ਨੇ ਰੁੱਝੇ ਸਮੇਂ ਦੌਰਾਨ ਮਾਲ ਢੁਆਈ 'ਤੇ ਲੱਗਣ ਵਾਲਾ 15 ਫੀਸਦੀ ਸਰਚਾਰਜ ਮਾਫ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਨਾਲ 1 ਅਕਤੂਬਰ ਤੋਂ 30 ਜੂਨ ਤੱਕ 2020 ਤੱਕ ਕੰਪਨੀਆਂ ਨੂੰ ਇਸ ਸਰਚਾਰਜ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਮਾਲ ਭੇਜਣ ਦੇ ਬਾਅਦ ਖਾਲੀ ਕੰਟੇਨਰ ਵਾਪਸ ਮੰਗਣ ਅਤੇ ਘੱਟ ਦੂਰੀ ਤੱਕ ਕੰਟੇਨਰ ਭੇਜਣ 'ਚ ਵੀ ਡਿਊਟੀ 'ਚ ਰਾਹਤ ਦੀ ਘੋਸ਼ਣਾ ਕੀਤੀ ਗਈ ਹੈ।

PunjabKesari
500 ਕਰੋੜ ਦਾ ਨੁਕਸਾਨ
ਮਾਲ ਢੁਆਈ ਦੇ ਮਾਮਲੇ 'ਚ ਦੱਖਣੀ ਮੱਧ ਰੇਲਵੇ ਭਾਰਤੀ ਰੇਲ ਦਾ ਪੰਜਵਾਂ ਸਭ ਤੋਂ ਵੱਡਾ ਜੋਨ ਹੈ। ਇਥੇ ਸਭ ਤੋਂ ਜ਼ਿਆਦਾ ਕੋਲਾ ਅਤੇ ਸੀਮੈਂਟ ਦੀ ਢੁਆਈ ਹੁੰਦੀ ਹੈ। ਜੋਨ ਦੀ ਕੁੱਲ ਢੁਆਈ 'ਚ ਕੋਲੇ ਦਾ ਯੋਗਦਾਨ 55 ਫੀਸਦੀ, ਸੀਮੈਂਟ ਦਾ 23 ਫੀਸਦੀ, ਖਾਧ ਦਾ ਪੰਜ ਫੀਸਦੀ ਅਤੇ ਕੱਚੇ ਲੋਹੇ ਦਾ ਚਾਰ ਫੀਸਦੀ ਹੈ। ਰੇਲ ਮੰਤਰਾਲੇ ਦੀਆਂ ਘੋਸ਼ਣਾਵਾਂ ਦੇ ਬਾਵਜੂਦ ਪਹਿਲਾਂ ਇਕ ਮਹੀਨੇ 'ਚ ਸਥਿਤੀ 'ਚ ਸੁਧਾਰ ਦੀ ਸੰਭਾਵਨਾ ਨਹੀਂ ਹੈ। ਇਕੱਲੇ ਰੁਝੇ ਸਮੇਂ ਦਾ ਸਰਚਾਰਜ ਮੁਆਫ ਕਰਨ ਨਾਲ ਦੱਖਣੀ ਮੱਧ ਜੋਨ ਨੂੰ 500 ਕਰੋੜ ਦਾ ਨੁਕਸਾਨ ਹੋਵੇਗਾ। ਸ਼੍ਰੀ ਮੱਲਿਆ ਨੇ ਦੱਸਿਆ ਕਿ ਮਾਲ ਗੱਡੀਆਂ ਦੀ ਰਫਤਾਰ ਵਧਾ ਕੇ ਢੁਆਈ ਨੂੰ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋਨ 'ਚ ਲਾਈਨ ਸਮਰੱਥਾ ਦਾ ਦੋਹਨ 120 ਤੋਂ 150 ਫੀਸਦੀ ਦੇ ਵਿਚਕਾਰ ਹੈ।


Aarti dhillon

Content Editor

Related News