ਇਸਪਾਤ ''ਤੇ ਆਯਾਤ ਡਿਊਟੀ ਵਧਾਉਣ ਦੀ ਤਿਆਰੀ
Thursday, Sep 20, 2018 - 03:43 PM (IST)

ਨਵੀਂ ਦਿੱਲੀ—ਭਾਰਤ ਦੇ ਇਸਪਾਤ ਮੰਤਰਾਲੇ ਨੇ ਕੁਝ ਇਸਪਾਤ ਉਤਪਾਦਾਂ 'ਤੇ ਪ੍ਰਭਾਵੀ ਆਯਾਤ ਡਿਊਟੀ ਨੂੰ ਮੌਜੂਦ 5-12.5 ਫੀਸਦੀ ਤੋਂ ਵਧਾ ਕੇ 15 ਫੀਸਦੀ ਕੀਤੇ ਜਾਣ ਦਾ ਪ੍ਰਸਤਾਵ ਰੱਖਿਆ ਹੈ। ਇਸ ਘਟਨਾਕ੍ਰਮ ਨਾਲ ਜੁੜੇ ਦੋ ਅਧਿਕਾਰੀਆਂ ਅਤੇ ਇਕ ਸਰਕਾਰੀ ਦਸਤਾਵੇਜ਼ 'ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਰੁਪਏ ਦੀ ਮਜ਼ਬੂਤੀ ਪ੍ਰਦਾਨ ਕਰਨ ਦੀ ਕੋਸ਼ਿਸ਼ ਦੇ ਤਹਿਤ ਇਹ ਡਿਊਟੀ ਵਧਾਉਣ ਦੀ ਯੋਜਨਾ ਬਣਾਈ ਹੈ। ਇਹ ਪ੍ਰਸਤਾਵ ਡਾਲਰ 'ਚ ਤੇਜ਼ੀ ਦੇ ਅਸਰ ਨੂੰ ਸੀਮਿਤ ਕਰਨ ਲਈ ਗੈਰ-ਜ਼ਰੂਰੀ ਆਯਾਤ ਰੋਕਣ ਦੀ ਸਰਕਾਰੀ ਯੋਜਨਾ ਦਾ ਹਿੱਸਾ ਹੈ। ਡਾਲਰ ਦੀ ਤੁਲਨਾ 'ਚ ਰੁਪਏ 'ਚ ਭਾਰੀ ਗਿਰਾਵਟ ਆਈ ਹੈ। ਇਸ ਘਟਨਾਕ੍ਰਮ ਨਾਲ ਨਜ਼ਦੀ ਕੀ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਸਤਾਵ 'ਤੇ ਬੁੱਧਵਾਰ ਨੂੰ ਵਪਾਰ ਮੰਤਰਾਲੇ 'ਚ ਚਰਚਾ ਕੀਤੀ ਗਈ ਹੈ।
ਇਕ ਅਧਿਕਾਰੀ ਨੇ ਨਾਂ ਨਹੀਂ ਦੱਸਣ ਦੇ ਅਨੁਰੋਧ ਦੇ ਨਾਲ ਕਿਹਾ ਹੈ ਕਿ ਇਸ ਪਹਿਲ ਦਾ ਮਕਸਦ ਵਪਾਰ ਸੰਤੁਲਨ ਬਣਾਉਣਾ ਹੈ ਪਰ ਅਸੀਂ ਘਰੇਲੂ ਇਸਪਾਤ ਉਤਪਾਦਨ ਨੂੰ ਪ੍ਰੋਤਸਾਹਿਤ ਕਰਕੇ ਮੇਕ ਇਨ ਇੰਡੀਆ ਨੂੰ ਵਾਧਾ ਦੇਣ ਦੀ ਕੋਸ਼ਿਸ਼ ਕਰਨਗੇ। ਅਧਿਕਾਰੀ ਨੇ ਕਿਹਾ ਕਿ ਇਸ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ ਕਿ ਪ੍ਰਸਤਾਵਿਤ ਡਿਊਟੀ ਫਿਲਹਾਲ ਲਗਾਈ ਜਾਵੇਗਾ ਜਾਂ ਨਹੀਂ। ਇਸਪਾਤ ਅਤੇ ਵਣਜ ਮੰਤਰਾਲੇ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਖਬਰ ਤੋਂ ਬਾਅਦ ਭਾਰਤੀ ਇਸਪਾਤ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਆਈ ਹੈ। ਬੁੱਧਵਾਰ ਨੂੰ ਜੇ.ਐੱਸ.ਡਬਲਿਊ. ਸਟੀਲ ਦਾ ਸ਼ੇਅਰ 2.57 ਫੀਸਦੀ, ਟਾਟਾ ਸਟੀਲ 1.48 ਫੀਸਦੀ ਅਤੇ ਜਿੰਦਲਸਟੀਲ ਐਂਡ ਪਾਵਰ 1.75 ਫੀਸਦੀ ਦੀ ਤੇਜ਼ੀ ਦੇ ਨਾਲ ਬੰਦ ਹੋਏ। ਸਰਕਾਰ ਸੰਚਾਲਿਤ ਸੇਲ 'ਚ ਵੀ 1.5 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇ ਨਾਲ ਬੰਦ ਹੋਇਆ।
ਕੇਂਦਰ ਸਰਕਾਰ ਨੇ ਪਿਛਲੇ ਹਫਤੇ ਰੁਪਏ 'ਚ ਗਿਰਾਵਟ ਦੇ ਸਿਲਸਿਲੇ ਨੂੰ ਰੋਕਣ ਦੇ ਮਕਸਦ ਨਾਲ ਕਈ ਉਪਾਵਾਂ ਦੀ ਘੋਸ਼ਣਾ ਕੀਤੀ ਸੀ। ਰੁਪਿਆ ਮੰਗਲਵਾਰ ਨੂੰ 72.99 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਜਿਸ 'ਚ ਇਹ ਵਧਦੇ ਵਪਾਰ ਘਾਟੇ ਦੇ ਦੌਰਾਨ ਏਸ਼ੀਆ ਦੀ ਸਭ ਤੋਂ ਜ਼ਿਆਦਾ ਖਰਾਬ ਪ੍ਰਦਰਸ਼ਨ ਵਾਲੀ ਮੁਦਰਾ ਬਣ ਗਿਆ। ਹਾਲਾਂਕਿ ਕੇਂਦਰ ਬੈਂਕ ਵਲੋਂ ਡਾਲਰ ਦੀ ਵਿਕਰੀ ਦੀ ਚਰਚਾ ਤੋਂ ਬਾਅਦ ਬੁੱਧਵਾਰ ਨੂੰ ਇਸ 'ਚ ਕੁਝ ਮਜ਼ਬੂਤੀ ਦਰਜ ਕੀਤੀ ਗਈ ਪਰ ਫਿਰ ਵੀ ਇਹ ਇਸ ਸਾਲ 13 ਫੀਸਦੀ ਤੋਂ ਜ਼ਿਆਦਾ ਹੇਠਾਂ ਬਣਿਆ ਹੋਇਆ ਹੈ। ਅਧਿਕਾਰਿਕ ਅੰਕੜਿਆਂ ਦੇ ਮੁਤਾਬਕ ਭਾਰਤ ਦਾ ਇਸਪਾਤ ਆਯਾਤ 2017-18 'ਚ 615 ਅਰਬ ਡਾਲਰ 'ਤੇ ਰਿਹਾ।