ਪੰਜਾਬ ''ਚ ਇਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਦਾ ਬਦਲਿਆ ਸਮਾਂ, ਜਾਣੋ ਕਿਉਂ ਲਿਆ ਗਿਆ ਫ਼ੈਸਲਾ

Thursday, Jul 24, 2025 - 05:01 PM (IST)

ਪੰਜਾਬ ''ਚ ਇਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਦਾ ਬਦਲਿਆ ਸਮਾਂ, ਜਾਣੋ ਕਿਉਂ ਲਿਆ ਗਿਆ ਫ਼ੈਸਲਾ

ਜਲੰਧਰ- ਦੇਸ਼ ਭਰ ਵਿਚ 9 ਅਗਸਤ ਨੂੰ ਰੱਖੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਰੱਖੜੀ ਦੇ ਤਿਉਹਾਰ ਸਬੰਧੀ ਬਾਜ਼ਾਰਾਂ ਵਿਚ ਵੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਵਿਦੇਸ਼ਾਂ ਵਿਚ ਬੈਠੇ ਭਰਾਵਾਂ ਲਈ ਵੀ ਭੈਣਾਂ ਨੇ ਰੱਖੜੀ ਭੇਜਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੋਸਟ ਆਫ਼ਿਸ ਵੀ ਪੂਰੀ ਤਰ੍ਹਾਂ ਤਿਆਰ ਹੈ। ਡਾਕ ਵਿਭਾਗ ਦੇ ਮੁਲਾਜ਼ਮਾਂ ਦੀ ਡਿਊਟੀ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਜਲੰਧਰ ਦੇ ਇਸ ਇਲਾਕੇ 'ਚ ਦਿੱਸਿਆ ਬੁਲਡੋਜ਼ਰ ਐਕਸ਼ਨ, ਨਸ਼ਾ ਤਸਕਰ ਦੀ ਢਾਹੀ ਆਲੀਸ਼ਾਨ ਕੋਠੀ

ਕੈਨੇਡਾ, ਯੂ. ਕੇ, ਅਮਰੀਕਾ, ਰੋਮਾਨੀਆ, ਦੁਬਈ ਅਤੇ ਹੋਰ ਦੇਸ਼ਾਂ ਵਿੱਚ ਰੱਖੜੀਆਂ ਭੇਜਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜੀ. ਪੀ. ਓ. ਵਿੱਚ ਚਾਰ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ ਗਏ ਹਨ। ਪੋਸਟਮਾਸਟਰ ਸੁਧੀਰ ਕੁਮਾਰ ਨੇ ਦੱਸਿਆ ਕਿ ਡਾਕ ਵਿਭਾਗ ਨੇ ਇਕ ਮਹੀਨਾ ਪਹਿਲਾਂ ਹੀ ਰੱਖੜੀਆਂ ਸਮੇਂ 'ਤੇ ਪਹੁੰਚਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਰੱਖੜੀਆਂ ਲਗਭਗ ਸੱਤ ਦਿਨਾਂ ਵਿੱਚ ਵਿਦੇਸ਼ਾਂ ਵਿੱਚ ਪਹੁੰਚ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਅਮਰੀਕਾ 'ਚ ਮੌਤ

ਡਾਕਘਰ 'ਚ ਵਧੀ ਅਧਿਕਾਰੀਆਂ ਦੀ ਡਿਊਟੀ, ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਕੀਤਾ ਸਮਾਂ
ਡਾਕਘਰ ਵਿੱਚ ਅਧਿਕਾਰੀਆਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਦਿੱਤਾ ਗਿਆ ਹੈ। ਰੱਖੜੀ ਲਈ ਇੱਕ ਡ੍ਰੌਪ ਬਾਕਸ ਰੱਖਿਆ ਗਿਆ ਹੈ, ਜਿਸ ਦੀ ਅਧਿਕਾਰੀ ਰੋਜ਼ਾਨਾ ਪਹਿਲ ਦੇ ਆਧਾਰ 'ਤੇ ਜਾਂਚ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਹਰ ਰੋਜ਼ ਦੇਸ਼-ਵਿਦੇਸ਼ ਵਿੱਚ ਲਗਭਗ 800 ਰੱਖੜੀਆਂ ਭੇਜੀਆਂ ਜਾ ਰਹੀਆਂ ਹਨ। ਹੁਣ ਤੱਕ 20 ਹਜ਼ਾਰ ਤੋਂ ਵੱਧ ਰੱਖੜੀਆਂ ਪੋਸਟ ਕੀਤੀਆਂ ਗਈਆਂ ਹਨ।

ਭਰਾ-ਭਾਬੀ ਸਪੈਸ਼ਲ ਅਤੇ ਲਾਈਟਾਂ ਤੇ ਮਿਊਜ਼ੀਕਲ ਵਾਲੀਆਂ ਰੱਖੜੀਆਂ ਲੋਕਾਂ ਨੂੰ ਰਹੀਆਂ ਲੁਭਾ
ਬਾਜ਼ਾਰਾਂ ਵਿੱਚ ਰੱਖੜੀਆਂ ਦੀਆਂ ਦੁਕਾਨਾਂ ਸਜਣੀਆਂ ਸ਼ੁਰੂ ਹੋ ਗਈਆਂ ਹਨ। ਭੈਣਾਂ ਵੱਖ-ਵੱਖ ਡਿਜ਼ਾਈਨਾਂ ਦੀਆਂ ਰੰਗ-ਬਿਰੰਗੀਆਂ ਰੱਖੜੀਆਂ ਖ਼ਰੀਦ ਰਹੀਆਂ ਹਨ। ਰੈਣਕ ਬਾਜ਼ਾਰ, ਮੀਨਾ ਬਾਜ਼ਾਰ, ਸੈਦਾਂ ਗੇਟ, ਲਾਡੋਵਾਲੀ ਰੋਡ, ਸੈਂਟਰਲ ਟਾਊਨ, ਅਟਾਰੀ ਬਾਜ਼ਾਰ ਅਤੇ ਹੋਰ ਬਾਜ਼ਾਰਾਂ ਵਿੱਚ ਰੱਖੜੀਆਂ ਦੀਆਂ ਦੁਕਾਨਾਂ ਸਜਾਈਆਂ ਗਈਆਂ ਹਨ। ਸਾਦੇ ਧਾਗੇ ਵਾਲੀਆਂ ਰੱਖੜੀਆਂ, ਬ੍ਰੇਸਲੇਟ, ਕੁੰਦਨ ਨਗ, ਓਮ ਲਿਖੀ, ਮੌਲੀ ਵਿੱਚ ਬੰਨ੍ਹੀਆਂ ਰਾਸ਼ੀਆਂ, ਡੋਰੇਮੋਨ, ਮੋਟੂ-ਪਤਲੂ, ਮਾਸਕ, ਬਾਲ ਹਨੂੰਮਾਨ, ਛੋਟਾ ਭੀਮ, ਸ਼ਰਾਰਤੀ ਕਾਨ੍ਹਾ ਅਤੇ ਲਾਈਟਾਂ ਵਾਲੀਆਂ ਰੱਖੜੀਆਂ ਹਨ। ਰੈਣਕ ਬਾਜ਼ਾਰ ਦੇ ਇਕ ਰੱਖੜੀ ਵਪਾਰੀ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਰੇਸ਼ਮ ਦੇ ਧਾਗੇ ਵਾਲੀਆਂ ਰੱਖੜੀਆਂ ਆਪਣੇ ਦੇਸ਼ ਦੀਆਂ ਹਨ। ਚੀਨੀ ਸਾਮਾਨਾਂ ਵਿੱਚ ਮੌਲੀ ਅਤੇ ਰੇਸ਼ਮ ਦੇ ਧਾਗੇ ਨਹੀਂ ਹੁੰਦੇ। ਇਨ੍ਹਾਂ ਦੀ ਕੀਮਤ 10 ਤੋਂ 250 ਰੁਪਏ ਤੱਕ ਹੈ। ਇਸ ਤੋਂ ਵੱਧ ਕੀਮਤ ਵਾਲੀਆਂ ਰੱਖੜੀਆਂ ਵੀ ਬਾਜ਼ਰਾਂ ਵਿਚ ਮੌਜੂਦ ਹਨ। ਪੰਜ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਲਈ ਮਿਊਜ਼ੀਕਲ ਰਾਖੀ, ਡਾਇਮੰਡ ਲੁੱਕ, ਲੇਡੀਜ਼ ਬਰੇਸਲੇਟ, ਕ੍ਰਿਸਟਲ ਬ੍ਰੇਸਲੇਟ, ਲੇਡੀਜ਼ ਲਾਂਬਾ ਰਾਖੀ, ਕੋਰੀਅਨ ਰਾਖੀ, ਕੰਗਣਾ ਰਾਖੀ, ਭਈਆ ਭਾਬੀ ਰਾਖੀ ਵੇਚੀਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ: ਪੰਜਾਬ ਦੇ ਇਸ ASI 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਕਾਰਨਾਮਾ ਜਾਣ ਹੋਵੋਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News