ਪੰਜਾਬੀਓ ਕਰ ਲਓ ਤਿਆਰੀ! ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ ਹੋਣਗੇ ਪ੍ਰਭਾਵਿਤ

Sunday, Jul 20, 2025 - 10:42 AM (IST)

ਪੰਜਾਬੀਓ ਕਰ ਲਓ ਤਿਆਰੀ! ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ ਹੋਣਗੇ ਪ੍ਰਭਾਵਿਤ

ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਅਤਿ ਦੀ ਪੈ ਰਹੀ ਗਰਮੀ ਵਿਚਾਲੇ ਲੋਕਾਂ ਨੂੰ ਬਿਜਲੀ ਸਪਲਾਈ ਵਿਚ ਆ ਰਹੀਆਂ ਮੁਸ਼ਕਿਲਾਂ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਵਰ ਕੱਟ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਆ ਰਹੀਆਂ ਹਨ। ਇਸ ਵਿਚਾਲੇ ਪੰਜਾਬ ਦੇ ਜਲੰਧਰ ਸਮੇਤ ਹੋਰ  ਇਲਾਕਿਆਂ ਵਿਚ ਬਿਜਲੀ ਦਾ ਲੰਬਾ ਪਾਵਰਕੱਟ ਲੱਗੇਗਾ।   

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਕੰਮ ਤੋਂ ਘਰ ਜਾਂਦੇ ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਨਾਲ ਵਾਪਰਿਆ ਭਾਣਾ, ਪਲਾਂ 'ਚ ਨਿਕਲੀ ਜਾਨ

ਜਗਰਾਓਂ 'ਚ ਰਹੇਗੀ ਬਿਜਲੀ ਬੰਦ  
ਜਗਰਾਓਂ (ਮਾਲਵਾ)-66 ਕੇ. ਵੀ. ਐੱਸ/ਐੱਸ ਅਗਵਾੜ ਲੋਪੋ ਤੋਂ ਚਲਦੇ 11 ਕੇ. ਵੀ. ਫੀਡਰ ਦੇ ਸਿਟੀ ਫੀਡਰ-8 ਦੀ ਬਿਜਲੀ 20 ਜੁਲਾਈ ਨੂੰ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਸਿਟੀ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਜਗਰਾਓਂ ਦੇ ਜੀਵਨ ਬਸਤੀ, ਕੋਠੇ ਰਾਹਲਾਂ, ਅੱਡਾ ਰਾਏਕੋਟ, ਕੋਠੇ ਪੋਨਾ, ਰਾਏਕੋਟ ਰੋਡ, ਗੁਰੂ ਦਾ ਭੱਠਾ, ਗਾਂਧੀ ਨਗਰ, ਅਜੀਤ ਨਗਰ ਤੇ ਅਗਵਾੜ ਲਧਾਈ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਜਲੰਧਰ 'ਚ ਲੱਗੇਗਾ ਪਾਵਰਕਟ 
ਜਲੰਧਰ (ਪੁਨੀਤ)– ਜਲੰਧਰ ਵਿਖੇ ਵੱਖ-ਵੱਖ ਸਬ-ਸਟੇਸ਼ਨਾਂ ਅਧੀਨ ਆਉਂਦੇ ਦਰਜਨਾਂ ਇਲਾਕਿਆਂ ਵਿਚ 20 ਜੁਲਾਈ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਸਿਲਸਿਲੇ ਵਿਚ 11 ਕੇ. ਵੀ. ਗੁਪਤਾ, ਹੇਲਰਾਂ, ਵਰਿਆਣਾ-1, ਜੁਨੇਜਾ, ਕਰਤਾਰ, ਦੋਆਬਾ ਅਤੇ ਜਲੰਧਰ ਕੁੰਜ ਫੀਡਰ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹਿਣਗੇ, ਜਿਨ੍ਹਾਂ ਵਿਚ ਕਪੂਰਥਲਾ ਰੋਡ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਜਲੰਧਰ ਕੁੰਜ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ। 66 ਕੇ. ਵੀ. ਰੇਡੀਅਲ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਚਿਲਡਰਨ ਪਾਰਕ ਫੀਡਰ ਦੀ ਸਪਲਾਈ ਸਵੇਰੇ 10 ਤੋਂ ਦੁਪਹਿਰ 12.30 ਤਕ ਬੰਦ ਰਹੇਗੀ, ਜਿਸ ਨਾਲ ਸੈਸ਼ਨ ਕੋਰਟ, ਰੇਲਵੇ ਚਾਰਜਮੈਨ, ਡੀ. ਏ. ਸੀ. ਕੰਪਲੈਕਸ, ਐੱਮ. ਟੀ. ਐੱਸ. ਨਗਰ, ਬੀ. ਐੱਸ. ਐੱਨ. ਐੱਲ. ਐਕਸਚੇਂਜ, ਡਵੀਜ਼ਨਲ ਕਮਿਸ਼ਨਰ ਆਫਿਸ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
11 ਕੇ. ਵੀ. ਘਾਹ ਮੰਡੀ, ਇੰਡਸਟਰੀਅਲ, ਰਾਜਾ ਗਾਰਡਨ ਫੀਡਰ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗਾ, ਜਿਸ ਨਾਲ ਜਨਕ ਨਗਰ, ਉਜਾਲਾ ਨਗਰ, ਵੱਡਾ ਬਾਜ਼ਾਰ, ਗੁਲਾਬੀਆਂ ਮੁਹੱਲਾ, ਚੋਪੜਾ ਕਾਲੋਨੀ, ਹਰਗੋਬਿੰਦ ਨਗਰ, ਸੰਤ ਕਰਤਾਰ ਐਨਕਲੇਵ, ਬਲਦੇਵ ਨਗਰ ਅਤੇ ਇੰਡਸਟਰੀਅਲ ਰਾਜਾ ਗਾਰਡਨ ਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।

ਇਹ ਵੀ ਪੜ੍ਹੋ:  ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਲੁਧਿਆਣਾ (ਖੁਰਾਣਾ) ਪੰਜਾਬ ਰਾਜ ਬਿਜਲੀ ਨਿਗਮ ਦੇ ਸਿਟੀ ਵੈਸਟ ਡਵੀਜ਼ਨ ਅਧੀਨ ਛਾਉਣੀ ਮੁਹੱਲਾ ਸਥਿਤ ਪਾਵਰ ਹਾਊਸ ਵਿਖੇ ਤਾਇਨਾਤ ਐੱਸ.ਡੀ.ਓ. ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ 20 ਜੁਲਾਈ ਨੂੰ ਇਲਾਕੇ ਵਿੱਚ ਬਿਜਲੀ ਦੀਆਂ ਤਾਰਾਂ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ, ਜਿਸ ਵਿੱਚ ਬਹਾਦਰ ਰੋਡ ਗਰਿੱਡ ਫੀਡਰ ਤੋਂ ਅਮਲਤਾਸ ਗਰਿੱਡ ਤੱਕ 66 ਕੇ.ਵੀ. ਫੀਡਰਾਂ ਦੀ ਸਪਲਾਈ ਸਾਵਧਾਨੀ ਵਜੋਂ ਬੰਦ ਰੱਖੀ ਜਾਵੇਗੀ, ਜਿਸ ਕਾਰਨ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਹ ਵੀ ਪੜ੍ਹੋ: Punjab: ਛੁੱਟੀ ਆਏ ਫ਼ੌਜੀ ਦੀ ਗੱਡੀ 'ਚੋਂ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਦੇ ਵੱਡੇ ਖ਼ੁਲਾਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News