ਲੜਕੀ ਦੀ ਫੋਟੋ ’ਤੇ ਗਲਤ ਸ਼ਬਦਾਵਲੀ ਲਿਖ ਕੇ ਇੰਸਟਾਗ੍ਰਾਮ ’ਤੇ ਕਰ ''ਤੀ ਪੋਸਟ
Wednesday, Jul 23, 2025 - 01:43 PM (IST)

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਇਕ ਲੜਕੀ ਦੀ ਫੋਟੋ ’ਤੇ ਗਲਤ ਸ਼ਬਦਾਵਲੀ ਲਿਖ ਕੇ ਇੰਸਟਾਗ੍ਰਾਮ ਆਈ. ਡੀ. ’ਤੇ ਅਪਲੋਡ ਕਰਨ ਦੇ ਦੋਸ਼ ’ਚ ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਦੀ ਪੁਲਸ ਵੱਲੋਂ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਹਿਲ ਸਿੰਘ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਅਤੇ ਬਿਆਨਾਂ ’ਚ ਦੱਸਿਆ ਹੈ ਕਿ ਹਰਮਨਦੀਪ ਸਿੰਘ ਵਾਸੀ ਮਲਮੋਹਰੀ ਨੇ ਉਸ ਦੀ ਲੜਕੀ ਦੀ ਫੋਟੋ ’ਤੇ ਗਲਤ ਸ਼ਬਦਾਵਲੀ ਲਿਖ ਕੇ ਫੋਟੋ ਇੰਸਟਾਗ੍ਰਾਮ ਆਈ. ਡੀ. ’ਤੇ ਅਪਲੋਡ ਕੀਤੀ ਹੈ। ਪੁਲਸ ਵੱਲੋਂ ਮੁਲਜ਼ਮ ਖ਼ਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।