ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 25 ਲੱਖ ਦੀ ਠੱਗੀ

Tuesday, Jul 22, 2025 - 01:56 AM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 25 ਲੱਖ ਦੀ ਠੱਗੀ

ਲੋਹੀਆਂ (ਸੁਭਾਸ਼ ਸੱਦੀ, ਰਾਜਪੂਤ) - ਇਕ ਵਿਅਕਤੀ ਨੇ ਏਜੰਟ ’ਤੇ ਅੰਨ੍ਹਾ ਵਿਸ਼ਵਾਸ ਕਰਦੇ ਹੋਏ ਉਸ ਦੇ ਬੈਂਕ ਖਾਤੇ ’ਚ 25 ਲੱਖ ਰੁਪੇ ਟਰਾਂਸਫ਼ਰ ਕਰ ਦਿੱਤੇ ਜਦੋਂ ਉਸ ਨੂੰ ਵਾਰ ਵਾਰ ਲਾਰਿਆਂ ਤੋਂ ਬਾਅਦ ਵਿਦੇਸ਼ ਨਾ ਭੇਜਿਆ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾਧੜੀ ਹੋ ਚੁੱਕੀ ਹੈ।

ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਪੁੱਤਰ ਕਲਰਾਜ ਸਿੰਘ ਵਾਸੀ ਸੀਚੇਵਾਲ ਥਾਣਾ ਲੋਹੀਆਂ ਨੇ 2023 ’ਚ ਕੈਨੇਡਾ ਜਾਣ ਲਈ ਯੂ. ਪੀ. ਦੇ ਏਜੰਟ ਅਫਲਾਕ ਅਹਿਮਦ ਨਾਲ ਗੱਲਬਾਤ ਤੋਂ ਬਾਅਦ ਉਸ ਦੇ ਬੈਂਕ ਖਾਤੇ ’ਚ 25 ਲੱਖ ਰੁਪਏ ਟਰਾਂਸਫ਼ਰ ਕਰ ਦਿਤੇ ਤਾਂ ਕਿ ਉਹ ਕੈਨੇਡਾ ਜਾ ਸਕੇ। ਉਕਤ ਏਜੰਟ ਵੱਲੋਂ ਭੁਪਿੰਦਰ ਸਿੰਘ ਨੂੰ ਜਾਲੀ ਪੇਪਰ ਦੇ ਕੇ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਗਿਆ ਲੇਕਿਨ ਭੁਪਿੰਦਰ ਸਿੰਘ ਨੂੰ ਪਤਾ ਲੱਗਾ ਕਿ ਇਹ ਸਭ ਕੁੱਝ ਫ਼ਰਜ਼ੀ ਹੈ। ਜਦੋਂ ਭੁਪਿੰਦਰ ਸਿੰਘ ਵੱਲੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਏਜੰਟ ਅਫਲਾਕ ਨੇ ਭੁਪਿੰਦਰ ਸਿੰਘ ਨੂੰ 5 ਲੱਖ ਰੁਪਏ ਵਾਪਸ ਕਰ ਦਿੱਤੇ ਤੇ ਬਾਕੀ ਦੇ 20 ਲੱਖ ਰੁਪਏ ਜਲਦ ਦੇਣ ਦਾ ਭਰੋਸਾ ਪਰ ਇਕ ਸਾਲ ਲੰਘ ਜਾਣ ਤੋਂ ਬਾਅਦ ਵੀ ਏਜੰਟ ਅਫਲਾਕ ਨੇ ਕੁਝ ਵੀ ਵਾਪਸ ਨਹੀਂ ਮੋੜਿਆ, ਜਿਸ ’ਤੇ ਭੁਪਿੰਦਰ ਸਿੰਘ ਨੇ ਲੋਹੀਆਂ ਪੁਲਸ ਨੂੰ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਜਾਣਕਾਰੀ ਦਿੱਤੀ।

ਲੋਹੀਆਂ ਪੁਲਸ ਦੇ ਐੱਸ. ਐੱਚ. ਓ. ਵਲੋਂ ਜਾਂਚ ਕਰਨ ਤੋਂ ਬਾਅਦ ਭੁਪਿੰਦਰ ਸਿੰਘ ਦੇ ਦੋਸ਼ ਸਹੀ ਸਾਬਿਤ ਹੋਏ ਤੇ ਲੋਹੀਆਂ ਪੁਲਸ ਨੇ ਦੋਸ਼ੀ ਏਜੰਟ ਅਫਲਾਕ ਅਹਿਮਦ ਖਿਲਾਫ ਧਾਰਾ 319(4), 316(2), 61(2) ਬੀ. ਐੱਨ. ਐੱਸ. ਅਧੀਨ ਮਾਮਲਾ ਦਰਜ ਕਰ ਲਿਆ ਗਿਆ।
 


author

Inder Prajapati

Content Editor

Related News