ਨੀਤੀ ਆਯੋਗ ਨੇ SDG ਇੰਡੀਆ ਇੰਡੈਕਸ 2020-21 ਕੀਤਾ ਪੇਸ਼, ਬਿਹਾਰ ਦਾ ਰਿਹਾ ਸਭ ਤੋਂ ਮਾੜਾ ਪ੍ਰਦਰਸ਼ਨ

Thursday, Jun 03, 2021 - 02:11 PM (IST)

ਨਵੀਂ ਦਿੱਲੀ - ਕੇਰਲ ਨੇ ਨੀਤੀ ਆਯੋਗ ਦੇ ਐੱਸ.ਡੀ.ਜੀ. ਇੰਡੀਆ ਇੰਡੈਕਸ 2020-21 ਵਿਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ, ਜਦੋਂਕਿ ਬਿਹਾਰ ਦਾ ਪ੍ਰਦਰਸ਼ਨ ਸਭ ਤੋਂ ਖਰਾਬ ਰਿਹਾ। ਸਥਿਰ ਵਿਕਾਸ ਟੀਚਿਆਂ ਲਈ ਸੂਚਕਾਂਕ (ਐਸ.ਡੀ.ਜੀ.) ਸਮਾਜਿਕ, ਆਰਥਿਕ ਅਤੇ ਵਾਤਾਵਰਣ ਦੇ ਮਾਪਦੰਡਾਂ 'ਤੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਦਾ ਹੈ।

ਇਹ ਵੀ ਪੜ੍ਹੋ: 1 ਜੂਨ ਤੋਂ ਹੋ ਰਹੇ ਇਨ੍ਹਾਂ ਵੱਡੇ ਬਦਲਾਵਾਂ ਬਾਰੇ ਜਾਣਨਾ ਜ਼ਰੂਰੀ , ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ ਦੂਜੇ ਸਥਾਨ 'ਤੇ ਹਨ

ਇਕ ਰਿਪੋਰਟ ਅਨੁਸਾਰ ਕੇਰਲ ਨੇ 75 ਅੰਕਾਂ ਦੇ ਨਾਲ ਚੋਟੀ ਦੇ ਸੂਬੇ ਵਜੋਂ ਆਪਣੀ ਸਥਿਤੀ ਬਣਾਈ ਰੱਖੀ ਹੈ, ਜਦੋਂਕਿ ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ 74 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹਨ। ਇਸ ਸਾਲ ਦੇ ਭਾਰਤ ਸੂਚਕਾਂਕ ਵਿਚ ਬਿਹਾਰ, ਝਾਰਖੰਡ ਅਤੇ ਅਸਾਮ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਸੂਬੇ ਹਨ। ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਵੀਰਵਾਰ ਨੂੰ ਇੰਡੀਆ ਐਸ.ਡੀ.ਜੀ. ਇੰਡੈਕਸ ਦਾ ਤੀਜਾ ਸੰਸਕਰਣ ਜਾਰੀ ਕੀਤਾ। ਕੁਮਾਰ ਨੇ ਕਿਹਾ ਕਿ ਐਸ.ਡੀ.ਜੀ. ਇੰਡੀਆ ਇੰਡੈਕਸ ਦੁਆਰਾ ਐਸ.ਡੀ.ਜੀਜ਼ ਦੀ ਨਿਗਰਾਨੀ ਕਰਨ ਦੇ ਸਾਡੇ ਯਤਨਾਂ ਦੀ ਪੂਰੀ ਦੁਨੀਆ ਵਿਚ ਪ੍ਰਸ਼ੰਸਾ ਕੀਤੀ ਗਈ ਹੈ।

2018 ਵਿਚ ਸ਼ੁਰੂ ਕੀਤਾ ਗਿਆ ਸੀ ਇਹ ਇੰਡੈਕਸ

ਐਸ.ਡੀ.ਜੀਜ਼ 'ਤੇ ਇੱਕ ਸੰਯੁਕਤ ਇੰਡੈਕਸ ਦੀ ਗਣਨਾ ਕਰਕੇ ਸਾਡੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਦਰਜਾਬੰਦੀ ਕਰਨ ਲਈ ਇਹ ਇੱਕ ਬਹੁਤ ਹੀ ਦੁਰਲੱਭ ਡਾਟਾ ਅਧਾਰਤ ਪਹਿਲ ਹੈ। ਇੰਡੈਕਸ ਦੀ ਸ਼ੁਰੂਆਤ ਦਸੰਬਰ 2018 ਵਿਚ ਹੋਈ ਸੀ ਅਤੇ ਇਹ ਦੇਸ਼ ਵਿਚ ਐਸ.ਡੀ.ਜੀ. 'ਤੇ ਪ੍ਰਗਤੀ ਦੀ ਨਿਗਰਾਨੀ ਲਈ ਇੱਕ ਮਹੱਤਵਪੂਰਣ ਸਾਧਨ ਬਣ ਗਿਆ ਹੈ। ਪਹਿਲੇ ਸੰਸਕਰਣ 2018-19 ਵਿਚ 13 ਗੋਲ, 39 ਟੀਚੇ ਅਤੇ 62 ਸੰਕੇਤਕ ਸ਼ਾਮਲ ਕੀਤੇ ਗਏ ਸਨ, ਜਦੋਂਕਿ ਇਸ ਤੀਸਰੇ ਐਡੀਸ਼ਨ ਵਿਚ 17 ਗੋਲ, 70 ਟੀਚੇ ਅਤੇ 115 ਸੰਕੇਤਕ ਸ਼ਾਮਲ ਕੀਤੇ ਗਏ।

ਇਹ ਵੀ ਪੜ੍ਹੋ: ਸੋਨੇ ’ਚ ਨਿਵੇਸ਼ ਕਾਇਮ ਰੱਖੋ, ਸਵਾ ਲੱਖ ਰੁਪਏ ਤੱਕ ਜਾ ਸਕਦੀ ਹੈ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News