ਵਿਗਿਆਪਨਾਂ ਦੇ ਦਾਅਵੇ ਕਰ ਰਹੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ, ਪੋਸ਼ਣ ਦੇ ਨਾਂ 'ਤੇ ਪਰੋਸ ਰਹੇ ਜ਼ਹਿਰ
Saturday, Jun 17, 2023 - 05:58 PM (IST)
ਨਵੀਂ ਦਿੱਲੀ - ਭਾਰਤ ਸਮੇਤ 15 ਦੇਸ਼ਾਂ ਵਿੱਚ ਗਲੋਬਲ ਕੰਪਨੀਆਂ ਦੇ 700 ਤੋਂ ਵੱਧ ਉਤਪਾਦ ਜਾਂਚ ਦੇ ਘੇਰੇ ਵਿਚ ਹਨ। ਇਸ਼ਤਿਹਾਰਾਂ ਦੀ ਮਦਦ ਨਾਲ ਜ਼ਹਿਰ ਪਰੋਸ ਰਹੀਆਂ ਕੰਪਨੀਆਂ ਦੇ ਉਤਪਾਦਾਂ ਬਾਰੇ 20 ਦੇਸ਼ਾਂ ਦੇ ਵਿਗਿਆਨੀਆਂ ਨੇ ਪਛਾਣ ਕੀਤੀ ਹੈ। ਇਹ ਕੰਪਨੀਆਂ ਭਰਮਾਉਣ ਵਾਲੇ ਵਿਗਿਆਪਨ ਬਣਾ ਕੇ ਕਈ ਵੱਡੇ ਦਾਅਵੇ ਕਰਦੀਆਂ ਹਨ। ਜਿਨ੍ਹਾਂ ਨੂੰ ਸਹੀ ਮੰਨ ਕੇ ਲੋਕ ਆਪਣੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।
ਇਨ੍ਹਾਂ ਕੰਪਨੀਆਂ ਨੇ ਬਾਲ ਪੋਸ਼ਣ ਦੇ ਰੂਪ ਵਿੱਚ ਕਈ ਤਰ੍ਹਾਂ ਦੇ ਦਾਅਵੇ ਕਰਕੇ ਬਾਜ਼ਾਰ ਵਿੱਚ ਆਪਣੀ ਪਛਾਣ ਬਣਾਈ ਹੈ। ਕਈਆਂ ਨੇ ਪ੍ਰਤੀਰੋਧਕ ਸ਼ਕਤੀ ਵਧਾਉਣ ਦਾ ਦਾਅਵਾ ਕੀਤਾ ਹੈ ਅਤੇ ਕੁਝ ਨੇ ਦਿਮਾਗ ਦੇ ਵਿਕਾਸ ਵਿੱਚ ਮਦਦਗਾਰ ਦਵਾਈਆਂ ਤੋਂ ਬਣੇ ਉਤਪਾਦ ਹੋਣ ਦਾ ਦਾਅਵਾ ਕੀਤਾ ਹੈ। ਆਸਟ੍ਰੇਲੀਆ ਵਿੱਚ ਔਸਤਨ ਇੱਕ ਦਾਅਵਾ ਹੈ ਅਤੇ ਅਮਰੀਕਾ ਵਿੱਚ ਇੱਕੋ ਉਤਪਾਦ ਲਈ ਘੱਟੋ-ਘੱਟ ਚਾਰ ਦਾਅਵੇ ਹਨ।
ਇਹ ਵੀ ਪੜ੍ਹੋ : SBI ਨੇ ਵਿੱਤ ਮੰਤਰੀ ਨੂੰ ਸੌਂਪਿਆ 5740 ਕਰੋੜ ਰੁਪਏ ਦਾ ਡਿਵਿਡੈਂਡ ਚੈੱਕ, ਅੱਜ ਤੱਕ ਦਾ ਰਿਕਾਰਡ ਲਾਭਅੰਸ਼
ਉਤਪਾਦ ਬਾਰੇ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ। ਮੈਡੀਕਲ ਜਰਨਲ BMJ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦੱਸਿਆ ਗਿਆ ਕਿ ਇਹ ਕੰਪਨੀਆਂ ਸਾਲਾਨਾ ਕਰੋੜਾਂ ਰੁਪਏ ਕਮਾ ਰਹੀਆਂ ਹਨ।
ਸਦੀਆਂ ਤੋਂ ਮਾਂ ਦਾ ਦੁੱਧ ਬਾਲ ਪੋਸ਼ਣ ਦਾ ਇੱਕ ਮਹੱਤਵਪੂਰਣ ਸਰੋਤ ਮੰਨਿਆ ਜਾਂਦਾ ਰਿਹਾ ਹੈ, ਪਰ ਘੱਟ ਜਾਂ ਲੰਬੇ ਸਮੇਂ ਦੇ ਸਿਹਤ ਜੋਖਮ ਵਾਲੀਆਂ ਮਾਵਾਂ ਨੂੰ ਫਾਰਮੂਲਾ ਅਧਾਰਤ ਉਤਪਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਬਾਜ਼ਾਰ ਵਿਚ ਉਪਲੱਬਧ ਜ਼ਿਆਦਾਤਰ ਦਾਅਵਿਆਂ ਨਾਲ ਵਿਗਿਆਨਕ ਸਿਹਤ ਨਹੀਂ ਅਤੇ ਨਾ ਹੀ ਵਿਗਿਆਨਿਕ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰ ਰਹੇ ਹਨ।
ਇਹ ਵੀ ਪੜ੍ਹੋ : ਸਸਤਾ ਸੋਨਾ ਖ਼ਰੀਦਣ ਦਾ ਵੱਡਾ ਮੌਕਾ, ਡਿਸਕਾਉਂਟ ਦੇ ਨਾਲ ਮਿਲੇਗਾ ਵਿਆਜ, ਜਾਣੋ ਕਿਵੇਂ
ਝੂਠੇ ਵਿਗਿਆਪਨਾਂ ਨੂੰ ਲੈ ਕੇ ਸਰਕਾਰੀ ਦਖ਼ਲਅੰਦਾਜ਼ੀ ਜ਼ਰੂਰੀ
ਸਿਹਤ ਨਾਲ ਖਿਲਵਾੜ ਕਰ ਰਹੀਆਂ ਕੰਪਨੀਆਂ ਦੀ ਲਗਾਮ ਕੱਸਣ ਲਈ ਸਰਕਾਰ ਦੀ ਦਖਲ ਅੰਦਾਜ਼ੀ ਬਹੁਤ ਜ਼ਰੂਰੀ ਹੋ ਗਈ ਹੈ।
ਅੰਕੜੇ ਦੱਸਦੇ ਹਨ ਕਿ ਦੇਸ਼ ਵਿੱਚ 6 ਤੋਂ 23 ਮਹੀਨੇ ਦੀ ਉਮਰ ਦੇ ਸਿਰਫ਼ 10% ਬੱਚਿਆਂ ਨੂੰ ਹੀ ਲੋੜੀਂਦੀ ਖੁਰਾਕ ਮਿਲਦੀ ਹੈ। ਜਦੋਂਕਿ 0-5 ਸਾਲ ਦੀ ਉਮਰ ਦੇ 35 ਫੀਸਦੀ ਬੱਚੇ ਘੱਟ ਖ਼ੁਰਾਕ ਕਾਰਨ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਨਾਲ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ 55 ਫ਼ੀਸਦੀ ਬੱਚਿਆਂ ਨੂੰ ਹੀ ਜਨਮ ਦੇ 6 ਮਹੀਨਿਆਂ ਤੱਕ ਮਾਂ ਦਾ ਦੁੱਧ ਚੁੰਘਾਇਆ ਜਾਂਦਾ ਹੈ। ਭਾਵ ਦੇਸ਼ ਦੇ 40 ਫ਼ੀਸਦੀ ਬੱਚਿਆਂ ਨੂੰ ਇਨ੍ਹਾਂ ਉਤਪਾਦਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ਅਤੇ ਪੌਸ਼ਟਿਕ ਆਹਾਰ ਤੋਂ ਵਾਂਝੇ ਰਹਿਣਾ ਪੈਂਦਾ ਹੈ।
ਇਹ ਵੀ ਪੜ੍ਹੋ : ਅਗਲੇ 6 ਮਹੀਨਿਆਂ ’ਚ ਸੋਨੇ ਦੀਆਂ ਕੀਮਤਾਂ ’ਚ ਆ ਸਕਦੀ ਹੈ ਭਾਰੀ ਤੇਜ਼ੀ, ਵਧੇਗਾ ਨਿਵੇਸ਼ਕਾਂ ਦਾ ਰੁਝਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।