ਕੋਰੋਨਾ ਖ਼ਿਲਾਫ਼ ਜੰਗ 'ਚ ਜੂਝ ਰਹੇ ਭਾਰਤ ਨੂੰ ਫਾਈਜ਼ਰ ਨੇ ਦਾਨ ਕੀਤੀ 7 ਕਰੋੜ ਡਾਲਰ ਦੀ ਦਵਾਈ

Monday, May 03, 2021 - 05:07 PM (IST)

ਨਵੀਂ ਦਿੱਲੀ (ਭਾਸ਼ਾ) - ਗਲੋਬਲ ਫਾਰਮਾਸਿਊਟੀਕਲ ਨਿਰਮਾਤਾ ਫਾਈਜ਼ਰ ਦੇ ਚੇਅਰਮੈਨ ਅਤੇ ਸੀ.ਈ.ਓ. ਐਲਬਰਟ ਬੂਰਲਾ ਨੇ ਕਿਹਾ ਕਿ ਕੰਪਨੀ ਅਮਰੀਕਾ, ਯੂਰਪ ਅਤੇ ਏਸ਼ੀਆ ਵਿਚਲੇ ਆਪਣੇ ਵੰਡ ਕੇਂਦਰਾਂ ਤੋਂ 7 ਕਰੋੜ ਡਾਲਰ (ਲਗਭਗ 510 ਕਰੋੜ ਰੁਪਏ) ਦੀਆਂ ਦਵਾਈਆਂ ਭਾਰਤ ਲਈ ਭੇਜ ਰਹੀ ਹੈ। ਉਨ੍ਹਾਂ ਨੇ ਫਾਈਜ਼ਰ ਇੰਡੀਆ ਦੇ ਕਰਮਚਾਰੀਆਂ ਨੂੰ ਭੇਜੇ ਇੱਕ ਮੇਲ ਵਿਚ ਕਿਹਾ, 'ਅਸੀਂ ਭਾਰਤ ਵਿਚ ਕੋਵਿਡ -19 ਦੀ ਸਥਿਤੀ 'ਤੇ ਡੂੰਘੀ ਚਿੰਤਾ ਵਿਚ ਹਾਂ ਅਤੇ ਤਹਿ ਦਿਲੋਂ ਤੁਹਾਡੇ, ਤੁਹਾਡੇ ਅਜ਼ੀਜ਼ਾਂ ਅਤੇ ਭਾਰਤ ਦੇ ਸਾਰੇ ਲੋਕਾਂ ਦੇ ਨਾਲ ਹਾਂ।' ਉਨ੍ਹਾਂ ਨੇ ਕਿਹਾ ਮੇਲ ਲਿੰਕਡਇਨ ਉੱਤੇ ਪੋਸਟ ਕੀਤਾ ਹੈ।
ਬੂਰਲਾ ਨੇ ਕਿਹਾ, 'ਅਸੀਂ ਬਿਮਾਰੀ ਵਿਰੁੱਧ ਭਾਰਤ ਦੀ ਲੜਾਈ ਵਿਚ ਹਿੱਸੇਦਾਰ ਬਣਨ ਲਈ ਵਚਨਬੱਧ ਹਾਂ ਅਤੇ ਸਾਡੀ ਕੰਪਨੀ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਮਨੁੱਖਤਾਵਾਦੀ ਰਾਹਤ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ।'

ਇਹ ਵੀ ਪੜ੍ਹੋ : ਕੋਵਿਡ -19 ਟੀਕੇ ਦੀ ਛੇਤੀ ਪ੍ਰਵਾਨਗੀ ਲਈ ਲੰਮੇ ਸਮੇਂ ਤੋਂ ਭਾਰਤ ਸਰਕਾਰ ਨਾਲ ਗੱਲਬਾਤ ਜਾਰੀ ਹੈ: ਫਾਈਜ਼ਰ

ਉਨ੍ਹਾਂ ਕਿਹਾ ਕਿ ਫਿਲਹਾਲ ਅਮਰੀਕਾ, ਯੂਰਪ ਏਸ਼ੀਆ ਦੇ ਵੰਡ ਕੇਂਦਰਾਂ ਵਿਚ ਫਾਈਜ਼ਰ ਦੇ ਸਹਿਯੋਗੀ ਇਨ੍ਹਾਂ ਦਵਾਈਆਂ ਨੂੰ ਤੇਜ਼ੀ ਨਾਲ ਭਾਰਤ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੂਰਲਾ ਨੇ ਕਿਹਾ, 'ਅਸੀਂ ਇਹ ਦਵਾਈਆਂ ਇਸ ਲਈ ਦਾਨ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਪਬਲਿਕ ਹਸਪਤਾਲ ਵਿਚ ਲੋੜਵੰਦ ਕੋਵਿਡ -19 ਮਰੀਜ਼ ਨੂੰ ਫਾਈਜ਼ਰ ਦੀਆਂ ਦਵਾਈਆਂ ਮਿਲ ਸਕਣ। ਉਨ੍ਹਾਂ ਨੇ ਕਿਹਾ 7 ਕਰੋੜ ਅਮਰੀਕੀ ਡਾਲਰ ਤੋਂ ਜ਼ਿਆਦਾ ਮੁੱਲ ਦੀਆਂ ਦਵਾਈਆਂ ਨੂੰ ਜਲਦੀ ਤੋਂ ਜਲਦੀ ਉਪਲੱਬਧ ਕਰਵਾਇਆ ਜਾਏਗਾ ਅਤੇ ਅਸੀਂ ਸਰਕਾਰ ਅਤੇ ਆਪਣੇ NGO ਹਿੱਸੇਦਾਰਾਂ ਦੇ ਨਾਲ ਮਿਲ ਕੇ ਕੰਮ ਕਰਾਂਗੇ।'

ਇਹ ਵੀ ਪੜ੍ਹੋ : Tech Mahindra ਨੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਖੋਜੀ ਦਵਾਈ, ਹੁਣ ਪੇਟੈਂਟ ਲਈ ਦੇ ਰਹੀ ਅਰਜ਼ੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰੀ ਸਾਂਝੇ ਕਰੋ।
 


Harinder Kaur

Content Editor

Related News