ਪੈਟਰੋਲ ਦੀਆਂ ਕੀਮਤਾਂ ''ਚ 11 ਪੈਸੇ ਦਾ ਹੋਇਆ ਵਾਧਾ, ਡੀਜ਼ਲ ਦੇ ਭਾਅ ਰਹੇ ਸਥਿਰ

05/27/2019 11:11:53 AM

ਨਵੀਂ ਦਿੱਲੀ — ਪੈਟਰੋਲ ਦੀਆਂ ਕੀਮਤਾਂ ਵਿਚ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਭਾਰਤ ਦੀ ਤੇਲ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ਵਿਚ 10 ਤੋਂ 11 ਪੈਸਿਆਂ ਤੱਕ ਦਾ ਵਾਧਾ ਕੀਤਾ ਹੈ ਜਦੋਂਕਿ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਾਲਾਂਕਿ ਪਿਛਲੇ ਚਾਰ ਦਿਨਾਂ ਵਿਚ ਡੀਜ਼ਲ ਦੀ ਕੀਮਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਅੱਜ ਪੈਟਰੋਲ .10 ਪੈਸੇ ਵਧ ਕੇ 71.77 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ ਅਤੇ ਡੀਜ਼ਲ ਕੱਲ੍ਹ ਦੀ ਕੀਮਤ 'ਤੇ 66.64 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ 
ਸ਼ਹਿਰ            ਪੈਟਰੋਲ                     ਡੀਜ਼ਲ

ਦਿੱਲੀ               71.77                    66.64
ਮੁੰਬਈ               77.38                   69.83
ਕੋਲਕਾਤਾ           73.83                   68.40
ਚੇਨਈ              74.50                   70.45
ਗੁਜਰਾਤ           69.07                   69.59 
ਹਰਿਆਣਾ          72.00                  65.90
ਹਿਮਾਚਲ          70.67                  64.65
J&K               74.70                  66.65


Related News