ਪੈਟਰੋਲ ਲਗਾਤਾਰ ਦੂਜੇ ਦਿਨ ਸਸਤਾ, ਡੀਜ਼ਲ ਦੇ ਨਹੀਂ ਬਦਲੇ ਰੇਟ

Friday, Jun 22, 2018 - 08:55 AM (IST)

ਨਵੀਂ ਦਿੱਲੀ— 20 ਤਰੀਕ ਨੂੰ ਕੀਮਤਾਂ ਸਥਿਰ ਰਹਿਣ ਦੇ ਬਾਅਦ ਪੈਟਰੋਲ ਲਗਾਤਾਰ ਦੂਜੇ ਦਿਨ ਸਸਤਾ ਹੋਇਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ 'ਚ 14 ਪੈਸੇ ਦੀ ਕਟੌਤੀ ਕੀਤੀ ਹੈ, ਜਦੋਂ ਕਿ ਡੀਜ਼ਲ 'ਚ ਕੋਈ ਕਟੌਤੀ ਜਾਂ ਵਾਧਾ ਨਹੀਂ ਕੀਤਾ ਹੈ। ਡੀਜ਼ਲ ਦੀ ਕੀਮਤ ਪਿਛਲੇ ਦਿਨ ਤੋਂ ਸਥਿਰ ਹੈ। ਉਂਝ 29 ਮਈ ਦੇ ਬਾਅਦ ਹੁਣ ਤਕ ਪੈਟਰੋਲ 2 ਰੁਪਏ 41 ਪੈਸੇ ਅਤੇ ਡੀਜ਼ਲ 1 ਰੁਪਏ 63 ਪੈਸੇ ਸਸਤਾ ਹੋ ਚੁੱਕਾ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 22 ਜੂਨ 2018 ਨੂੰ 14 ਪੈਸੇ ਘੱਟ ਕੇ 76.02 ਰੁਪਏ ਪ੍ਰਤੀ ਲੀਟਰ ਹੋ ਗਈ, ਜਦੋਂ ਕਿ ਡੀਜ਼ਲ ਦੀ ਕੀਮਤ 67.68 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ 83.74 ਰੁਪਏ ਹੋ ਗਈ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 71.99 ਰੁਪਏ ਹੈ।

ਜਲੰਧਰ 'ਚ 81 ਰੁਪਏ 22 ਪੈਸੇ ਦਾ ਹੋਇਆ ਪੈਟਰੋਲ
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ, ਜਲੰਧਰ 'ਚ ਪੈਟਰੋਲ ਦੀ ਕੀਮਤ 81.22 ਰੁਪਏ ਅਤੇ ਡੀਜ਼ਲ ਦੀ 67.60 ਰੁਪਏ ਹੈ। ਉੱਥੇ ਹੀ ਅੰਮ੍ਰਿਤਸਰ ਸ਼ਹਿਰ 'ਚ ਪੈਟਰੋਲ ਦੀ ਕੀਮਤ 81.76 ਰੁਪਏ ਹੋ ਗਈ ਹੈ ਅਤੇ ਡੀਜ਼ਲ ਦੀ ਕੀਮਤ 68.07 ਰੁਪਏ 'ਤੇ ਹੈ। ਇਸੇ ਤਰ੍ਹਾਂ ਲੁਧਿਆਣਾ 'ਚ ਅੱਜ ਪੈਟਰੋਲ ਦੀ ਕੀਮਤ 81.51 ਰੁਪਏ ਅਤੇ ਡੀਜ਼ਲ ਦੀ 67.84 ਰੁਪਏ ਹੈ। ਹੁਸ਼ਿਆਰਪੁਰ 'ਚ ਪੈਟਰੋਲ ਦੀ ਕੀਮਤ 81.41 ਰੁਪਏ ਤਕ ਹੈ, ਜਦੋਂ ਕਿ ਡੀਜ਼ਲ ਦਾ ਰੇਟ 67.77 ਰੁਪਏ ਤਕ ਹੈ। ਉੱਥੇ ਹੀ ਚੰਡੀਗੜ੍ਹ 'ਚ ਪੈਟਰੋਲ 73.12 ਰੁਪਏ 'ਚ ਅਤੇ ਡੀਜ਼ਲ ਅੱਜ 65.72 ਰੁਪਏ 'ਚ ਵਿਕ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਦਿੱਲੀ ਦੇ ਮੁਕਾਬਲੇ ਪੰਜਾਬ 'ਚ ਪੈਟਰੋਲ 'ਤੇ ਸਭ ਤੋਂ ਵਧ ਵੈਟ ਹੈ। ਪੰਜਾਬ ਦੇ ਲੋਕ ਇਕ ਲੀਟਰ 'ਤੇ 35.35 ਫੀਸਦੀ ਵੈਟ ਚੁਕਾ ਰਹੇ ਹਨ। ਉੱਥੇ ਹੀ ਪੈਟਰੋਲ 'ਤੇ ਕੇਂਦਰੀ ਐਕਸਾਈਜ਼ ਡਿਊਟੀ 19.48 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਡੀਲਰ ਕਮਿਸ਼ਨ 3.63 ਰੁਪਏ ਪ੍ਰਤੀ ਲੀਟਰ ਹੈ। ਪੈਟਰੋਲ ਦੇ ਬੇਸਿਕ ਮੁੱਲ 'ਚ ਐਕਸਾਈਜ਼ ਡਿਊਟੀ ਅਤੇ ਡੀਲਰ ਕਮਿਸ਼ਨ ਜੁੜਨ ਦੇ ਬਾਅਦ ਹੀ ਸੂਬੇ ਵੈਟ ਲਾਉਂਦੇ ਹਨ, ਜਿਸ ਕਾਰਨ ਇਸ ਦੀ ਕੀਮਤ ਜ਼ਿਆਦਾ ਹੋ ਜਾਂਦੀ ਹੈ।


Related News