ਸਰਕਾਰ ਨੇ ਕੀਤਾ ਸਾਫ, ਪੈਟਰੋਲ-ਡੀਜ਼ਲ ਵਾਹਨ ਨਹੀਂ ਹੋਣਗੇ ਬੰਦ

07/18/2019 2:00:58 AM

ਨਵੀਂ ਦਿੱਲੀ— ਸਰਕਾਰ ਦੀ ਨੇੜ ਭਵਿੱਖ ’ਚ ਪੈਟਰੋਲ ਅਤੇ ਡੀਜ਼ਲ ਵਾਹਨਾਂ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਵਾਤਾਵਰਣ ਨੂੰ ਬਚਾਉਣ ਅਤੇ ਕੱਚੇ ਤੇਲ ਦੀ ਦਰਾਮਦ ’ਚ ਕਟੌਤੀ ਲਈ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਾ ਜਾਰੀ ਰੱਖਿਆ ਜਾਵੇਗਾ। ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਇਹ ਗੱਲ ਕਹੀ।

ਪ੍ਰਧਾਨ ਨੇ ਇਕ ਪ੍ਰੋਗਰਾਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਈ-ਵਾਹਨ ਪਹਿਲ ’ਚ ਹਨ ਪਰ ਈਂਧਣ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਬੀ. ਐੱਸ.-6 ਮਾਪਦੰਡ ਵਾਲੇ ਪੈਟਰੋਲ ਅਤੇ ਡੀਜ਼ਲ, ਸੀ. ਐੱਨ. ਜੀ., ਜੈਵਿਕ ਈਂਧਣ ਦੇ ਨਾਲ ਹੀ ਈ-ਵਾਹਨ ਨੂੰ ਮਿਲ ਕੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਅਜਿਹਾ ਕਰਨ ਦਾ ਜੋਖਮ ਨਹੀਂ ਉਠਾ ਸਕਦਾ। ਭਾਰਤ ’ਚ 2018-19 ’ਚ 21.16 ਕਰੋਡ਼ ਟਨ ਪੈਟਰੋਲੀਅਮ ਉਤਪਾਦਾਂ ਦੀ ਖਪਤ ਹੋਈ ਸੀ। ਇਸ ’ਚ ਡੀਜ਼ਲ ਦਾ ਹਿੱਸਾ 8.35 ਕਰੋਡ਼ ਟਨ ਅਤੇ ਪੈਟਰੋਲ ਦਾ 2.83 ਕਰੋਡ਼ ਟਨ ਸੀ। ਪ੍ਰਧਾਨ ਨੇ ਕਿਹਾ ਕਿ ਆਵਾਜਾਈ ਦੇ ਖੇਤਰ ’ਚ ਪੈਟਰੋਲੀਅਮ ਪਦਾਰਥਾਂ ਦੀ ਅਜੇ ਵੀ ਸਭ ਤੋਂ ਜ਼ਿਆਦਾ ਮੰਗ ਹੈ ਅਤੇ ਇਸ ਤਰ੍ਹਾਂ ਦੇ ਵਾਹਨਾਂ ਦੀ ਲੋੜ ਨੂੰ ਪੂਰਾ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਈਂਧਣਾਂ ਦੀ ਲੋੜ ਹੈ।


Inder Prajapati

Content Editor

Related News