ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਘੱਟ ਨਹੀਂ ਹੋ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਵਜ੍ਹਾ

Sunday, Jan 15, 2023 - 06:34 PM (IST)

ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਘੱਟ ਨਹੀਂ ਹੋ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਵਜ੍ਹਾ

ਨਵੀਂ ਦਿੱਲੀ - ਪਿਛਲੇ ਸਾਲ ਜੂਨ 2022 ਵਿੱਚ ਕੱਚੇ ਤੇਲ ਦਾ ਭਾਅ 9,003 ਰੁਪਏ ਪ੍ਰਤੀ ਬੈਰਲ ਯਾਨੀ ਲਗਭਗ 57 ਰੁਪਏ ਪ੍ਰਤੀ ਲੀਟਰ ਸੀ। ਮੌਜੂਦਾ ਸਾਲ ਭਾਵ ਜਨਵਰੀ 2023 ਵਿਚ ਇਸ ਦੀ ਕੀਮਤ ਘਟ ਕੇ 6,222 ਰੁਪਏ ਪ੍ਰਤੀ ਬੈਰਲ ਯਾਨੀ 39 ਰੁਪਏ ਪ੍ਰਤੀ ਲੀਟਰ 'ਤੇ ਆ ਗਈ ਹੈ। ਕੱਚੇ ਤੇਲ ਦੀਆਂ ਕੀਮਤਾਂ 7 ਮਹੀਨਿਆਂ 18 ਰੁਪਏ ਪ੍ਰਤੀ ਲੀਟਰ ਘੱਟ ਹੋ ਜਾਣ ਦੇ ਬਾਵਜੂਦ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅਜੇ ਤੱਕ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਕੱਚਾ ਤੇਲ ਸਸਤਾ ਹੋਣ ਕਾਰਨ ਮੌਜੂਦਾ ਸਮੇਂ ਵਿਚ ਸਰਕਾਰ ਅਤੇ ਤੇਲ ਕੰਪਨੀਆਂ ਮੋਟੀ ਕਮਾਈ ਕਰ ਰਹੀਆਂ ਹਨ। ਆਂਕੜਿਆਂ ਦੀ ਗਣਨਾ ਮੁਤਾਬਕ ਸਰਕਾਰਾਂ ਨੂੰ 29 ਰੁਪਏ ਪ੍ਰਤੀ ਲੀਟਰ ਤੇ ਤੇਲ ਕੰਪਨੀਆਂ ਕੱਚੇ ਤੇਲ ਦੇ ਸਸਤੇ ਹੋ ਜਾਣ ਕਾਰਨ 6.41 ਰੁਪਏ ਤੋਂ ਵੱਧ ਕਮਾ ਰਹੀਆਂ ਹਨ।

ਇਹ ਵੀ ਪੜ੍ਹੋ : ਭੁੱਖਮਰੀ-ਵਿੱਤੀ ਸੰਕਟ ਦਰਮਿਆਨ ਪਾਕਿਸਤਾਨ 'ਤੇ ਟੁੱਟਿਆ ਮੁਸੀਬਤਾਂ ਦਾ ਨਵਾਂ ਪਹਾੜ, ਕੇਂਦਰੀ ਬੈਂਕ ਨੇ ਦੱਸਿਆ ਕੌੜਾ ਸੱਚ

ਕੱਚੇ ਤੇਲ ਦੀ ਕੀਮਤ ਆਪਣੇ ਰਿਕਾਰਡ ਪੱਧਰ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਸੀ। ਉਸ ਸਮੇਂ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਸੀ ਜਿਸ ਕਾਰਨ ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ। ਪਰ ਹੁਣ ਕੀਮਤਾਂ ਹੇਠਾਂ ਆ ਗਈਆਂ ਅਤੇ ਕੰਪਨੀਆਂ ਮੁਨਾਫ਼ੇ ਵਿੱਚ ਆ ਗਈਆਂ। ਕੰਪਨੀਆਂ ਨਵੰਬਰ ਵਿੱਚ ਹੀ ਕੀਮਤਾਂ ਘਟਾਉਣ ਦੀ ਸਥਿਤੀ ਵਿੱਚ ਸਨ। ਹੁਣ ਕੱਚਾ ਤੇਲ 75 ਡਾਲਰ ਦੇ ਕਰੀਬ ਹੈ। ਇਸ ਆਧਾਰ 'ਤੇ ਪੈਟਰੋਲ 18 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਹੈ। 

ਰਿਫਾਇਨਰੀ ਕੰਪਨੀਆਂ ਦਾ ਕੁੱਲ ਰਿਫਾਇਨਿੰਗ ਮਾਰਜਿਨ (GRM) 10.5-12.4 ਡਾਲਰ/ਬੈਰਲ ਹੈ। ਇਹ ਮੁਨਾਫਾ ਵਧਾਉਣ ਦਾ ਸਭ ਤੋਂ ਵੱਡਾ ਕਾਰਨ ਹੈ।

2022-23 ਦੀ ਦੂਜੀ ਤਿਮਾਹੀ ਦੌਰਾਨ ਤੇਲ ਕੰਪਨੀਆਂ ਨੂੰ ਸਸਤਾ ਤੇਲ ਵੇਚਣ ਕਾਰਨ ਨੁਕਸਾਨ ਝੱਲਣਾ ਪਿਆ ਸੀ। ਇਸ ਦਾ ਅਸਰ ਸਾਰੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ 'ਚ ਦੇਖਣ ਨੂੰ ਮਿਲਿਆ ਪਰ ਹੁਣ ਕੰਪਨੀਆਂ ਮੁਨਾਫੇ 'ਚ ਹਨ।

ਇਹ ਵੀ ਪੜ੍ਹੋ : ਸਕੂਟਰ 'ਤੇ ਨਮਕੀਨ ਵੇਚਣ ਵਾਲੇ 'ਰਈਸ' ਸੁਬਰਤ ਰਾਏ ਤੇ ਹੋਰਾਂ ਨੂੰ ਲੱਗਾ ਕਰੋੜਾਂ ਦਾ ਜੁਰਮਾਨਾ

ਸਰਕਾਰਾਂ ਕਰ ਰਹੀਆਂ ਮੋਟੀ ਕਮਾਈ

30 ਸਤੰਬਰ 22 ਤੱਕ ਕੇਂਦਰ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਲਗਾਏ ਗਏ ਟੈਕਸ ਤੋਂ 3.57 ਲੱਖ ਕਰੋੜ ਰੁਪਏ ਦੀ ਕਮਾਈ ਹੋਈ ਹੈ। 2022-23 'ਚ ਕਮਾਈ 8 ਲੱਖ ਕਰੋੜ ਤੋਂ ਵੱਧ ਜਾਵੇਗੀ, ਜੋ 2021-22 'ਚ 7.74 ਲੱਖ ਕਰੋੜ ਸੀ।
ਸੂਬਾ ਸਰਕਾਰਾਂ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਤੋਂ 2021-22 ਦੇ 2.56 ਲੱਖ ਕਰੋੜ ਦੇ ਮੁਕਾਬਲੇ 2022-23 ਵਿੱਚ 44 ਹਜ਼ਾਰ ਕਰੋੜ (17%) ਵੱਧ ਆਮਦਨ ਹੋਵੇਗੀ। ਹੁਣ ਤੱਕ ਇਸ ਨੇ 1.4 ਲੱਖ ਕਰੋੜ ਦੀ ਕਮਾਈ ਕੀਤੀ ਹੈ।

ਇਹ ਵੀ ਪੜ੍ਹੋ : ਭਾਰਤ ਨੇ ਜੁਰਮਾਨਾ ਲਗਾਇਆ ਤਾਂ ਭੜਕਿਆ ਗੂਗਲ, ਕਿਹਾ- ਨੁਕਸਾਨ ਉਠਾਉਣ ਲਈ ਤਿਆਰ ਰਹੇ ਭਾਰਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News