ਲੋਕਾਂ ਨੂੰ Tesla ਦੀ ਕਾਰ ਤੋਂ ਜ਼ਿਆਦਾ ਪਸੰਦ ਆ ਰਹੀ ਹੈ ਇਹ ਛੋਟੀ ਅਤੇ ਸਸਤੀ ਕਾਰ
Sunday, Feb 28, 2021 - 06:08 PM (IST)
ਨਵੀਂ ਦਿੱਲੀ - ਇਲੈਕਟ੍ਰਿਕ ਕਾਰ ਦੀ ਗੱਲ ਕਰੀਏ ਤਾਂ ਟੈਸਲਾ ਦਾ ਨਾਮ ਸਭ ਤੋਂ ਪਹਿਲਾ ਆਉਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਕਾਰਾਂ ਵਿਚ ਪਾਵਰਫੁੱਲ ਬੈਟਰੀ ਮਿਲਦੀ ਹੈ ਅਤੇ ਇਨ੍ਹਾਂ ਕਾਰਾਂ ਦੀ ਡਰਾਇਵਿੰਗ ਰੇਂਜ ਵੀ ਵਧੀਆ ਹੁੰਦੀ ਹੈ। ਹੁਣ ਇਕ ਹੋਰ ਇਲੈਕਟ੍ਰਿਕ ਕਾਰ ਨੂੰ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਕਾਰ ਦਾ ਨਾਮ ਹੈ MINI EV। ਇਸ ਨੂੰ ਚੀਨ ਦੀ ਕੰਪਨੀ ਵੂਲਿੰਗ ਹੋਂਗੁਏਂਗ(Hongguang) ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਚੀਨ ਵਿਚ ਹੀ ਕੰਪਨੀ ਨੇ ਸਭ ਤੋਂ ਪਹਿਲਾਂ ਉਪਲੱਬਧ ਵੀ ਕੀਤਾ ਹੈ। ਇਸ ਕਾਰ ਨੇ ਚੀਨ ਵਿਚ ਮਜਬੂਤੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।
ਆਓ ਜਾਣਦੇ ਹਾਂ ਇਸ ਕਾਰ ਦੇ ਫੀਚਰਸ ਬਾਰੇ
ਚੀਨ ਦੀ ਹੋਂਗੁਏਂਗ ਮਿਨੀ ਕਾਰ ਈ.ਵੀ. ਟੈਸਲਾ ਜਿੰਨੀ ਪਾਵਰਫੁੱਲ ਤਾਂ ਨਹੀਂ ਹੈ ਪਰ ਇਸ ਦੀ ਟਾਪ ਸਪੀਡ 170 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ ਅਤੇ ਇਸ ਨੂੰ ਪੂਰਾ ਚਾਰਜ ਕਰਨ ਤੋਂ ਬਾਅਦ ਤੁਸੀਂ 120 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੇ ਹੋ। ਇਸ ਈ.ਵੀ. ਵਿਚ 13 kWh ਦਾ ਬੈਟਰੀ ਪੈਕ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : Tata Nexon ਦੀ ਟੱਕਰ ਚ ਆ ਰਹੀ ਹੈ ਮਹਿੰਦਰਾ ਦੀ ਇਹ ਇਲੈਕਟ੍ਰਿਕ ਕਾਰ, ਜਾਣੋ ਖ਼ਾਸੀਅਤ
ਹੋਂਗੁਏਂਗ ਮਿਨੀ ਕਾਰ ਨੂੰ ਖ਼ਾਸ ਬਣਾਉਣ ਵਾਲੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਚੀਨ ਦੇ ਬਾਜ਼ਾਰ ਵਿਚ 28,800 ਯੁਆਨ ਤੋਂ ਲੈ ਕੇ 38,800 ਯੁਆਨ ਦਰਮਿਆਨ ਉਪਲੱਬਧ ਕਰਵਾਇਆ ਗਿਆ ਹੈ। ਭਾਰਤੀ ਮੁਦਰਾ ਅਨੁਸਾਰ ਇਹ ਕੀਮਤ 3 ਲੱਖ ਤੋਂ ਲੈ ਕੇ 4 ਲੱਖ ਰੁਪਏ ਤੱਕ ਬਣਦੀ ਹੈ।
ਜਨਵਰੀ ਵਿਚ ਚੀਨ ਵਿਚ ਹੀ ਇਸ ਕਾਰ ਦੇ 36,000 ਯੂਨਿਟ ਦੀ ਵਿਕਰੀ ਹੋਈ ਹੈ ਜਿਹੜੀ ਦੇ ਟੈਸਲਾ ਮਾਡਲ 3 ਦੀ 13,000 ਵਿਕਰੀ ਦੇ ਅੰਕੜੇ ਨਾਲੋਂ ਜ਼ਿਆਦਾ ਹੈ। ਇਸ ਕਾਰ ਦੇ ਵਿਕਰੀ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਇਸ ਨਾਲ ਇਹ ਸਾਫ਼ ਹੈ ਕਿ ਸਮੇਂ ਦੀ ਗਾਹਕਾਂ ਦੀ ਮੰਗ ਮੁਤਾਬਕ ਘੱਟ ਕੀਮਤ ਵਾਲੀ ਇਲੈਕਟ੍ਰਿਕ ਕਾਰ ਦੀ ਜ਼ਰੂਰਤ ਜ਼ਿਆਦਾ ਹੈ। ਇਨ੍ਹਾਂ ਛੋਟੇ ਆਕਾਰ ਦੀਆਂ ਕਾਰਾਂ ਨੂੰ ਪਾਰਕ ਕਰਨਾ ਵੀ ਆਸਾਨ ਹੈ ਅਤੇ ਇਸ ਦੇ ਰੱਖ-ਰਖਾਅ ਲਈ ਵੀ ਜ਼ਿਆਦਾ ਪੈਸੇ ਨਹੀਂ ਖ਼ਰਚ ਕਰਨੇ ਪੈਂਦੇ ਹਨ।
ਇਹ ਵੀ ਪੜ੍ਹੋ : ਟੈਸਟਿੰਗ ਦੌਰਾਨ ਨਜ਼ਰ ਆਇਆ ਬਜਾਜ ਪਲਸਰ 250, ਜਲਦੀ ਹੀ ਲਾਂਚ ਹੋਣ ਦੀ ਉਮੀਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।