ਦੇਸ਼ ਦਾ ਸਭ ਤੋਂ ਵੱਡਾ IPO ਖੁੱਲ੍ਹਿਆ, ਨਿਵੇਸ਼ ਕਰਨ ਤੋਂ ਪਹਿਲਾਂ ਜਾਣੋ ਇਹ ਖ਼ਾਸ ਗੱਲਾਂ
Monday, Nov 08, 2021 - 01:01 PM (IST)
ਨਵੀਂ ਦਿੱਲੀ — ਨਿਵੇਸ਼ਕਾਂ ਲਈ ਇਕ ਹੋਰ ਸ਼ਾਨਦਾਰ ਹਫਤਾ ਸ਼ੁਰੂ ਹੋ ਗਿਆ ਹੈ। ਅੱਜ ਭੁਗਤਾਨ ਕੰਪਨੀ Paytm ਦੀ ਮੂਲ ਕੰਪਨੀ One97 Communications ਦੀ 18,300 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਖੁੱਲ੍ਹ ਗਿਆ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਆਈਪੀਓ ਹੈ। ਨਿਵੇਸ਼ਕ ਲੰਬੇ ਸਮੇਂ ਤੋਂ ਇਸ ਦੀ ਉਡੀਕ ਕਰ ਰਹੇ ਸਨ। ਤੁਸੀਂ ਇਸ IPO ਵਿੱਚ 10 ਨਵੰਬਰ ਤੱਕ ਨਿਵੇਸ਼ ਕਰ ਸਕਦੇ ਹੋ।
ਇਹ ਵੀ ਪੜ੍ਹੋ : 'ਕੀ ਮੈਨੂੰ ਟੇਸਲਾ ਸਟਾਕ ਦਾ 10 ਫ਼ੀਸਦੀ ਵੇਚਣਾ ਚਾਹੀਦਾ ਹੈ', ਜਾਣੋ ਏਲਨ ਮਸਕ ਨੇ ਕਿਉਂ ਪੁੱਛਿਆ ਇਹ ਸਵਾਲ
Paytm IPO ਦੀਆਂ ਮੁੱਖ ਗੱਲਾਂ
- Paytm ਦੇ IPO ਲਈ ਕੀਮਤ ਬੈਂਡ 2,080 ਰੁਪਏ ਤੋਂ 2,150 ਰੁਪਏ ਪ੍ਰਤੀ ਸ਼ੇਅਰ ਰੱਖਿਆ ਗਿਆ ਹੈ।
- ਕੰਪਨੀ ਨੇ ਘੱਟੋ-ਘੱਟ ਬਿਡ ਲਾਟ ਸਾਈਜ਼ ਨੂੰ 6 ਇਕੁਇਟੀ ਸ਼ੇਅਰਾਂ 'ਤੇ ਅਤੇ ਉਸ ਤੋਂ ਬਾਅਦ 6 ਸ਼ੇਅਰਾਂ ਦੇ ਗੁਣਾ 'ਚ ਤੈਅ ਕੀਤਾ ਹੈ। ਪ੍ਰਚੂਨ ਨਿਵੇਸ਼ਕ ਇੱਕ ਲਾਟ ਲਈ ਘੱਟੋ ਘੱਟ 12,900 ਰੁਪਏ ਦਾ ਨਿਵੇਸ਼ ਕਰ ਸਕਦੇ ਹਨ ਅਤੇ 15 ਲਾਟ ਲਈ ਉਨ੍ਹਾਂ ਦਾ ਵੱਧ ਤੋਂ ਵੱਧ ਨਿਵੇਸ਼ 1,93,500 ਰੁਪਏ ਹੋਵੇਗਾ।
- ਇਸ਼ੂ ਦਾ ਸਾਈਜ਼ 18,300 ਕਰੋੜ ਰੁਪਏ ਹੈ। ਤਾਜ਼ਾ ਇਸ਼ੂ ਦੀ ਕੀਮਤ 8,300 ਕਰੋੜ ਰੁਪਏ ਹੈ ਜਦਕਿ ਵਿਕਰੀ ਦੀ ਪੇਸ਼ਕਸ਼(ਆਫ਼ਰ ਫ਼ਾਰ ਸੇਲ) 10,000 ਕਰੋੜ ਰੁਪਏ ਹੈ।
- ਬਾਜ਼ਾਰ 'ਚ ਕੰਪਨੀ ਦੇ ਸ਼ੇਅਰਾਂ ਦੀ ਲਿਸਟਿੰਗ 18 ਨਵੰਬਰ ਨੂੰ ਕੀਤੀ ਜਾ ਸਕਦੀ ਹੈ।
- ਕੰਪਨੀ ਦਾ ਉਦੇਸ਼ ਪੇਟੀਐਮ ਦੇ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨਾ ਹੈ, ਜਿਸ ਵਿੱਚ ਖਪਤਕਾਰਾਂ ਅਤੇ ਵਪਾਰੀਆਂ ਦੀ ਪ੍ਰਾਪਤੀ ਅਤੇ ਰਿਟੇਂਸ਼ਨ ਅਤੇ ਉਨ੍ਹਾਂ ਨੂੰ ਤਕਨਾਲੋਜੀ ਅਤੇ ਵਿੱਤੀ ਸੇਵਾਵਾਂ (4,300 ਕਰੋੜ ਰੁਪਏ) ਤੱਕ ਵੱਧ ਤੋਂ ਵੱਧ ਪਹੁੰਚ ਪ੍ਰਦਾਨ ਕਰਨਾ ਸ਼ਾਮਲ ਹੈ। ਕੰਪਨੀ ਹੋਰ ਆਮ ਕਾਰਪੋਰੇਟ ਉਦੇਸ਼ਾਂ ਦੇ ਨਾਲ-ਨਾਲ ਨਵੀਂ ਵਪਾਰਕ ਪਹਿਲਕਦਮੀਆਂ, ਪ੍ਰਾਪਤੀਆਂ ਅਤੇ ਰਣਨੀਤਕ ਭਾਈਵਾਲੀ (2,000 ਕਰੋੜ ਰੁਪਏ) ਵਿੱਚ ਨਿਵੇਸ਼ ਕਰਨ ਦਾ ਵੀ ਟੀਚਾ ਰੱਖਦੀ ਹੈ।
- ਪੇਟੀਐਮ ਖਪਤਕਾਰਾਂ ਅਤੇ ਵਪਾਰੀਆਂ ਲਈ ਭਾਰਤ ਦੇ ਡਿਜੀਟਲ ਈਕੋਸਿਸਟਮ ਵਿੱਚ ਇੱਕ ਮੋਹਰੀ ਹੈ।
- ਪੇਟੀਐਮ ਖਪਤਕਾਰਾਂ ਅਤੇ ਵਪਾਰੀਆਂ ਲਈ ਭਾਰਤ ਦੇ ਡਿਜੀਟਲ ਈਕੋਸਿਸਟਮ ਵਿੱਚ ਇੱਕ ਮੋਹਰੀ ਹੈ। ਇਹ ਸਭ ਤੋਂ ਵੱਡਾ ਭੁਗਤਾਨ ਪਲੇਟਫਾਰਮ ਹੈ। ਇਸਦਾ ਕੁੱਲ ਵਪਾਰੀ ਅਧਾਰ 31 ਮਾਰਚ, 2019 ਤੱਕ 11.2 ਮਿਲੀਅਨ ਤੋਂ ਵੱਧ ਕੇ 31 ਮਾਰਚ, 2021 ਤੱਕ 21.1 ਮਿਲੀਅਨ ਹੋ ਗਿਆ ਹੈ।
ਇਹ ਵੀ ਪੜ੍ਹੋ : ਦੀਵਾਲੀ ’ਤੇ ਟੁੱਟਿਆ 10 ਸਾਲ ਦਾ ਰਿਕਾਰਡ, 1.25 ਲੱਖ ਕਰੋੜ ਦੇ ਸਾਮਾਨਾਂ ਦੀ ਹੋਈ ਵਿਕਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।