Paytm, ਕੈਸ਼ ਫ੍ਰੀ ਅਤੇ ਰੇਜ਼ਰਪੇਅ ਦੇ ਟਿਕਾਣਿਆਂ ’ਤੇ ਛਾਪੇਮਾਰੀ, 17 ਕਰੋੜ ਰੁਪਏ ਜ਼ਬਤ

Sunday, Sep 04, 2022 - 10:46 AM (IST)

ਬੇਂਗਲੁਰੂ (ਇੰਟ.) - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਪੀ. ਐੱਮ. ਐੱਲ. ਐਕਟ 2002 ਦੇ ਤਹਿਤ ਕਰਨਾਟਕ ਦੇ ਬੇਂਗਲੁਰੂ ’ਚ 6 ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ। ਈ. ਡੀ. ਨੇ ਇਹ ਛਾਪੇਮਾਰੀ ਚਾਇਨੀਜ਼ ਲੋਨ ਐਪ ਕੇਸ ’ਚ ਜਾਂਚ ਦੌਰਾਨ ਕੀਤੀ ਹੈ। ਈ. ਡੀ. ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਆਨਲਾਈਨ ਪੇਮੈਂਟ ਗੇਟਵੇ ਕੰਪਨੀਆਂ ਰੇਜ਼ਰਪੇਅ, ਪੇਅ ਟੀ. ਐੱਮ. ਅਤੇ ਕੈਸ਼ ਫ੍ਰੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ।

ਈ. ਡੀ. ਮੁਤਾਬਕ ਇਹ ਕਾਰਵਾਈ ਸ਼ੁੱਕਰਵਾਰ ਨੂੰ ਬੇਂਗਲੁਰੂ ’ਚ 6 ਥਾਵਾਂ ’ਤੇ ਸ਼ੁਰੂ ਕੀਤੀ ਗਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਿਹਾ ਗਿਆ ਹੈ ਕਿ ਛਾਪੇਮਾਰੀ ਸ਼ਨੀਵਾਰ ਨੂੰ ਵੀ ਜਾਰੀ ਰਹੀ। ਸੰਘੀ ਜਾਂਚ ਏਜੰਸੀ ਨੇ ਕਿਹਾ ਕਿ ਉਸ ਨੇ ਛਾਪੇਮਾਰੀ ਦੌਰਾਨ ਮਰਚੈਂਟ ਆਈ. ਡੀ. ਅਤੇ ਚੀਨ ਦੇ ਲੋਕਾਂ ਵੱਲੋਂ ਕੰਟਰੋਲ ਕੀਤੀਆਂ ਜਾਣ ਵਾਲੀਆਂ ਸੰਸਥਾਵਾਂ ਦੇ ਬੈਂਕ ਖਾਤਿਆਂ ’ਚ ਰੱਖੇ 17 ਕਰੋੜ ਰੁਪਏ ਜ਼ਬਤ ਕਰ ਲਏ ਹਨ।

ਇਹ ਵੀ ਪੜ੍ਹੋ : ਗੌਤਮ ਅਡਾਨੀ ਨੂੰ ਮਿਲੇਗਾ USIBC ਦਾ ਗਲੋਬਲ ਲੀਡਰਸ਼ਿਪ ਐਵਾਰਡ

ਈ. ਡੀ. ਅਨੁਸਾਰ ਇਨ੍ਹਾਂ ਸੰਸਥਾਵਾਂ ਦੇ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਇਹ ਭਾਰਤੀ ਨਾਗਰਿਕਾਂ ਦੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਡੰਮੀ ਡਾਇਰੈਕਟਰ ਬਣਾ ਕੇ ਨਾਜਾਇਜ਼ ਕਮਾਈ ਕਰ ਰਹੇ ਹਨ। ਈ. ਡੀ. ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੂੰ ਚੀਨ ਦੇ ਲੋਕਾਂ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ।

ਆਨਲਾਈਨ ਭੁਗਤਾਨ ਕੰਪਨੀਆਂ ਚਲਾ ਰਹੀਆਂ ਗੈਰ-ਕਾਨੂੰਨੀ ਕਾਰੋਬਾਰ

ਈ. ਡੀ. ਅਨੁਸਾਰ ਉਸ ਨੂੰ ਇਹ ਪਤਾ ਲੱਗਾ ਹੈ ਕਿ ਉਕਤ ਸੰਸਥਾਵਾਂ ਪੇਮੈਂਟ ਗੇਟਵੇ ਅਤੇ ਬੈਂਕਾਂ ਕੋਲ ਰੱਖੇ ਗਏ ਵੱਖ-ਵੱਖ ਮਰਚੈਂਟ ਆਈ. ਡੀ. ਤੇ ਖਾਤਿਆਂ ਰਾਹੀਂ ਸ਼ੱਕੀ ਅਤੇ ਗੈਰ-ਕਾਨੂੰਨੀ ਕਾਰੋਬਾਰ ਚਲਾ ਰਹੀਆਂ ਸਨ। ਈ. ਡੀ. ਨੇ ਕਿਹਾ ਕਿ ਰੇਜ਼ਰਪੇਅ ਪ੍ਰਾਈਵੇਟ ਲਿਮਟਿਡ, ਕੈਸ਼ਫ੍ਰੀ ਪੇਮੈਂਟਸ ਅਤੇ ਪੇਅ ਟੀ. ਐੱਮ. ਪੇਮੈਂਟ ਸਰਵਿਸਿਜ਼ ਲਿਮਟਿਡ ਵਰਗੀਆਂ ਕੰਪਨੀਆਂ ਦੇ ਕੰਪਲੈਕਸਾਂ ਦੀ ਤਲਾਸ਼ੀ ਮੁਹਿੰਮ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਚੀਨ ਦੇ ਲੋਕਾਂ ਵੱਲੋਂ ਕੰਟਰੋਲ ਅਤੇ ਸੰਚਾਲਿਤ ਹੁੰਦੀਆਂ ਹਨ।

ਇਹ ਵੀ ਪੜ੍ਹੋ : ਦੇਸ਼ 'ਚ ਘਟਿਆ ਚੀਨੀ ਵਸਤੂਆਂ ਦਾ ਰੁਝਾਨ, ਭਾਰਤ ਦੇਵੇਗਾ ਡਰੈਗਨ ਨੂੰ 75 ਹਜ਼ਾਰ ਕਰੋੜ ਦਾ ਝਟਕਾ!

ਕਾਰਪੋਰੇਟ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਫਰਜ਼ੀ ਪਤੇ

ਈ. ਡੀ. ਅਨੁਸਾਰ ਇਹ ਸੰਸਥਾਵਾਂ ਵੱਖ-ਵੱਖ ਮਰਚੈਂਟ ਆਈ. ਡੀ. ਅਤੇ ਖਾਤਿਆਂ ਰਾਹੀਂ ਨਾਜਾਇਜ਼ ਆਮਦਨ ਕਮਾ ਰਹੀਆਂ ਸਨ। ਈ. ਡੀ. ਨੇ ਇਹ ਵੀ ਕਿਹਾ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਸੰਸਥਾਵਾਂ ਐੱਮ. ਸੀ. ਏ. (ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲਾ) ਦੀ ਵੈੱਬਸਾਈਟ ਦਿੱਤੇ ਗਏ ਰਜਿਸਟਰਡ ਪਤੇ ਤੋਂ ਕੰਮ ਨਹੀਂ ਕਰ ਰਹੀਆਂ ਹਨ, ਸਗੋਂ ਨਕਲੀ ਪਤੇ ਤੋਂ ਆਪ੍ਰੇਟ ਕਰ ਰਹੀਆਂ ਹਨ।

ਇਹ ਵੀ ਪੜ੍ਹੋ : NBFC ਲਈ ਵੱਡਾ ਝਟਕਾ! RBI ਦੇ ਨਵੇਂ ਨਿਯਮਾਂ ਨਾਲ ਵਧਣਗੀਆਂ ਸ਼ੈਡੋ ਬੈਂਕਾਂ ਦੀਆਂ ਮੁਸੀਬਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News