ਭੁਗਤਾਨ ਨਾਲ ਜੁੜੇ ਅੰਕੜੇ ਸਿਰਫ ਭਾਰਤ ''ਚ ਹੀ ਰੱਖੇ ਜਾਣ:RBI

06/27/2019 10:00:37 AM

ਮੁੰਬਈ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਭੁਗਤਾਨ ਨਾਲ ਸੰਬੰਧਿਤ ਸਾਰੇ ਅੰਕੜੇ ਸਿਰਫ ਭਾਰਤ 'ਚ ਹੀ ਰੱਖਣੇ ਹੋਣਗੇ ਅਤੇ ਭੁਗਤਾਨ ਦੀ ਪ੍ਰਕਿਰਿਆ 'ਚ ਵਿਦੇਸ਼ਾਂ 'ਚ ਪੈਣ ਹੋਣ ਵਾਲੇ ਭਾਰਤੀਆਂ ਦੇ ਭੁਗਤਾਨ ਨਾਲ ਸੰਬੰਧਤ ਡਾਟਾ ਨੂੰ ਵੀ 24 ਘੰਟੇ ਦੇ ਅੰਦਰ ਭਾਰਤ ਵਾਪਸ ਲਿਆਉਣਾ ਹੋਵੇਗਾ। ਕੇਂਦਰੀ ਬੈਂਕ ਨੇ ਭੁਗਤਾਨ ਪ੍ਰਣਾਲੀ ਸੰਚਾਲਕਾਂ (ਪੀ.ਐੱਸ.ਓ.) ਦੇ ਵਲੋਂ ਲਾਗੂ ਨਾਲ ਜੁੜੇ ਮੁੱਦਿਆਂ 'ਤੇ ਵਾਰ-ਵਾਰ ਉਠਣ ਵਾਲੇ ਸਵਾਲਾਂ ਦੇ ਸੰਦਰਭ 'ਚ ਤੈਅ ਸਪੱਸ਼ਟੀਕਰਣ 'ਚ ਕਿਹਾ ਕਿ ਧਨ ਦੇ ਭੁਗਤਾਨ ਦਾ ਪੂਰਾ ਅੰਕੜਾ ਸਿਰਫ ਭਾਰਤ 'ਚ ਰੱਖਿਆ ਜਾਵੇਗਾ।
ਆਰ.ਬੀ.ਆਈ. ਦੇ ਭੁਗਤਾਨ ਪ੍ਰਣਾਲੀ ਡਾਟਾ ਰੱਖੇ ਜਾਣ ਨੂੰ ਲੈ ਕੇ ਅਪ੍ਰੈਲ 2018 'ਚ ਨਿਰਦੇਸ਼ ਜਾਰੀ ਕੀਤਾ ਸੀ। ਉਸ 'ਚ ਕੇਂਦਰੀ ਬੈਂਕ ਨੇ ਸਾਰੇ ਪੀ.ਐੱਸ.ਓ. ਨੂੰ ਇਹ ਸੁਨਿਸ਼ਚਿਤ ਕਰਨ ਦਾ ਸੀ ਕਿ ਛੇ ਮਹੀਨੇ ਦੇ ਅੰਦਰ ਭੁਗਤਾਨ ਪ੍ਰਣਾਲੀ ਨਾਲ ਜੁੜੇ ਸਾਰੇ ਡਾਟਾ ਸਿਰਫ ਭਾਰਤ 'ਚ ਸਥਿਤ ਪ੍ਰਣਾਲੀਆਂ 'ਚ ਹੀ ਰੱਖੇ ਜਾਣ। ਵਾਰ-ਵਾਰ ਪੁੱਛੇ ਜਾਣ ਵਾਲੇ ਸਵਾਲ (ਐੱਫ.ਏ.ਕਿਊ.) 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪੀ.ਐੱਸ.ਓ. ਚਾਹੁੰਦਾ ਹੈ ਤਾਂ ਭਾਰਤ ਦੇ ਬਾਹਰ ਭੁਗਤਾਨ ਸੌਦੇ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਹੈ। 
ਆਰ.ਬੀ.ਆਈ. ਨੇ ਕਿਹਾ ਕਿ ਜੇਕਰ ਭੁਗਤਾਨ ਦੀ ਪ੍ਰਕਿਰਿਆ ਵਿਦੇਸ਼ 'ਚ ਹੁੰਦੀ ਹੈ ਤਾਂ ਉਥੇ ਉਸ ਨਾਲ ਸੰਬੰਧਤ ਡਾਟਾ ਨੂੰ ਹਟਾ ਦਿੱਤਾ ਜਾਵੇ ਅਤੇ ਉਸ ਨੂੰ ਭੁਗਤਾਨ ਪ੍ਰਕਿਰਿਆ ਪੂਰੀ ਹੋਣ ਦੇ ਇਕ ਕਾਰੋਬਾਰੀ ਦਿਸਵ ਜਾਂ 24 ਘੰਟੇ ਦੇ ਅੰਦਰ, ਜੋ ਵੀ ਪਹਿਲਾਂ ਹੋਵੇ, ਭਾਰਤ ਵਾਪਸ ਲਿਆਂਦਾ ਜਾਵੇ। 
ਵਰਣਨਯੋਗ ਹੈ ਕਿ ਪਿਛਲੇ ਹਫਤੇ ਵਪਾਰਕ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਦੇ ਨਾਲ ਮੀਟਿੰਗ 'ਚ ਡਾਟਾ ਨੂੰ ਦੇਸ਼ 'ਚ ਹੀ ਰੱਖੇ ਜਾਣ ਦੇ ਮੁੱਦੇ ਨੂੰ ਕਈ ਈ-ਵਪਾਰਕ ਕੰਪਨੀਆਂ ਨੇ ਚੁੱਕਿਆ ਸੀ। 


Aarti dhillon

Content Editor

Related News