GST 'ਚ ਹੋਈ ਕਟੌਤੀ ਪਰ ਪੇਂਟ, ਸੈਨੇਟਰੀ ਨੈਪਕਿਨ ਨਹੀਂ ਹੋਏ ਸਸਤੇ!

Monday, Jul 30, 2018 - 02:35 PM (IST)

GST 'ਚ ਹੋਈ ਕਟੌਤੀ ਪਰ ਪੇਂਟ, ਸੈਨੇਟਰੀ ਨੈਪਕਿਨ ਨਹੀਂ ਹੋਏ ਸਸਤੇ!

ਨਵੀਂ ਦਿੱਲੀ— ਜੀ. ਐੱਸ. ਟੀ. ਕੌਂਸਲ ਨੇ 21 ਜੁਲਾਈ ਨੂੰ ਕਈ ਚੀਜ਼ਾਂ 'ਤੇ ਟੈਕਸ ਦਰਾਂ 'ਚ ਕਟੌਤੀ ਕੀਤੀ ਸੀ ਪਰ ਇਸ ਵਾਰ ਜੀ. ਐੱਸ. ਟੀ. ਦਾ ਫਾਇਦਾ ਗਾਹਕਾਂ ਨੂੰ ਦੇਣ ਵਾਲੀਆਂ ਕੰਪਨੀਆਂ ਦੀ ਲਿਸਟ ਛੋਟੀ ਹੋ ਗਈ ਹੈ। ਇਸ ਵਾਰ ਸੈਨੇਟਰੀ ਨੈਪਕਿਨ ਨਿਰਮਾਤਾ, ਪੇਂਟ ਕੰਪਨੀਆਂ ਨੇ ਕਿਹਾ ਹੈ ਕਿ ਜੀ. ਐੱਸ. ਟੀ. ਦਾ ਫਾਇਦਾ ਅੱਗੇ ਦੇਣਾ ਵਿਵਹਾਰਕ ਨਹੀਂ ਹੈ। ਰਿਪੋਰਟਾਂ ਮੁਤਾਬਕ, ਸੈਨੇਟਰੀ ਨੈਪਕਿਨ ਨਿਰਮਾਤਾ ਜਿਵੇਂ ਕਿ ਜਾਨਸਨ ਐਂਡ ਜਾਨਸਨ, ਪ੍ਰਾਕਟਰ ਐਂਡ ਗੈਂਬਲ, ਕਿੰਬਲੀ ਕਲਾਰਕ ਆਦਿ ਦੀ ਅਗਵਾਈ ਕਰਨ ਵਾਲੀ ਫੇਮਿਨਿਨ ਐਂਡ ਇਨਫੇਂਟ ਹਾਈਜਿਨ ਐਸੋਸੀਏਸ਼ਨ (ਐੱਫ. ਆਈ. ਐੱਚ. ਏ.) ਨੇ ਕਿਹਾ ਹੈ ਕਿ ਛੂਟ ਵਾਲੀ ਸੂਚੀ 'ਚ ਇਸ ਨੂੰ ਸ਼ਾਮਲ ਕੀਤੇ ਜਾਣ ਨਾਲ ਸ਼ਾਇਦ ਹੀ ਇਛੁੱਕ ਨਤੀਜੇ ਮਿਲਣਗੇ। ਕੰਪਨੀਆਂ ਦਾ ਕਹਿਣਾ ਹੈ ਕਿ ਇਨਪੁਟ ਟੈਕਸ ਕ੍ਰੈਡਿਟ ਨਾ ਮਿਲਣ ਕਾਰਨ ਪ੍ਰਾਡਕਟ ਦੇ ਰੇਟ ਘਟਾਉਣਾ ਮੁਸ਼ਕਲ ਹੋ ਸਕਦਾ ਹੈ।

ਉਧਰ ਕੁਝ ਟੀ. ਵੀ. ਨਿਰਮਾਤਾਵਾਂ ਨੇ ਕਿਹਾ ਕਿ 68 ਸੈਂਟੀ ਮੀਟਰ ਤਕ ਛੋਟੇ ਟੀ. ਵੀਜ਼. 'ਤੇ ਜੀ. ਐੱਸ. ਟੀ. ਦਾ ਫਾਇਦਾ ਦੇਣ ਦਾ ਕੋਈ ਮਤਲਬ ਨਹੀਂ ਬਣਦਾ। 26 ਇੰਚ ਵਾਲਾ ਟੀ. ਵੀ. ਕੁੱਲ ਟੀ. ਵੀ. ਬਾਜ਼ਾਰ ਦਾ 8-10 ਫੀਸਦੀ ਤੋਂ ਜ਼ਿਆਦਾ ਨਹੀਂ ਹੈ। ਕੰਪਨੀਆਂ ਦਾ ਕਹਿਣਾ ਹੈ ਕਿ 43 ਇੰਚ ਤਕ ਦੇ ਟੀ. ਵੀ. 'ਤੇ ਜੀ. ਐੱਸ. ਟੀ. ਘੱਟ ਹੁੰਦਾ ਤਾਂ ਬਿਹਤਰ ਹੁੰਦਾ।
ਉੱਥੇ ਹੀ ਏਸ਼ੀਅਨ ਪੇਂਟਸ ਨੇ ਕਿਹਾ ਕੀ ਜੀ. ਐੱਸ. ਟੀ. 'ਚ 10 ਫੀਸਦੀ ਦੀ ਕਟੌਤੀ ਦਾ ਫਾਇਦਾ ਅੱਗੇ ਦੇਣ ਦੇ ਮਾਮਲੇ 'ਚ ਉਸ ਨੂੰ ਮੁਲਾਂਕਣ ਕਰਨਾ ਹੋਵੇਗਾ। ਪਹਿਲੀ ਤਿਮਾਹੀ ਦੇ ਨਤੀਜੇ ਐਲਾਨ ਦੇ ਸਮੇਂ ਕੰਪਨੀ ਨੇ ਕਿਹਾ ਕਿ ਸਾਨੂੰ ਇਸ ਦਾ ਫਾਇਦਾ ਦੇਣਾ ਹੋਵੇਗਾ ਪਰ ਇਸ ਦਾ ਮੁਲਾਂਕਣ ਕਰਨਾ ਹੈ ਇਹ ਕਦੋਂ ਹੋ ਸਕਦਾ ਹੈ। ਹਾਲਾਂਕਿ ਕੰਸਾਈ ਨੈਰੋਲੇਕ ਦੇ ਪ੍ਰਬੰਧਕ ਨਿਰੇਸ਼ਕ ਐੱਚ. ਐੱਮ. ਭਾਰੂਕਾ ਨੇ ਕਿਹਾ ਕਿ ਇਨਪੁਟ ਲਾਗਤ 'ਚ ਵਾਧੇ ਦੇ ਬਾਅਦ ਵੀ ਕੰਪਨੀ ਜੀ. ਐੱਸ. ਟੀ. ਦਾ ਫਾਇਦਾ ਗਾਹਕਾਂ ਨੂੰ ਦੇਵੇਗੀ।


Related News