ਡਿਸਕਾਮ ਲਈ ਪੈਕੇਜ ਵਧਾ ਕੇ 1.2 ਲੱਖ ਕਰੋੜ ਰੁਪਏ ਕੀਤਾ ਜਾਵੇਗਾ
Saturday, Sep 12, 2020 - 04:13 PM (IST)

ਨਵੀਂ ਦਿੱਲੀ— ਇਸ ਮਹੀਨੇ ਜਲਦੀ ਹੀ ਬਿਜਲੀ ਵੰਡ ਕੰਪਨੀਆਂ (ਡਿਸਕਾਮ) ਲਈ ਨਕਦ ਪੈਕੇਜ ਵਧਾ ਕੇ 1.2 ਲੱਖ ਕਰੋੜ ਰੁਪਏ ਕਰ ਦਿੱਤਾ ਜਾਵੇਗਾ।
ਸਰਕਾਰ ਨੇ ਮਾਰਚ ਤੱਕ ਦੇ ਆਪਣੇ ਬਕਾਏ ਅਦਾ ਕਰਨ ਲਈ ਡਿਸਕਾਮ ਨੂੰ 90,000 ਕਰੋੜ ਰੁਪਏ ਦਾ ਪੈਕੇਜ ਦਿੱਤਾ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਵੰਡ ਕੰਪਨੀਆਂ ਦੇ ਜੂਨ ਤੱਕ ਦੇ ਬਕਾਇਆ ਦੇ ਆਧਾਰ 'ਤੇ ਜਲਦ ਪੈਕੇਜ ਨੂੰ ਵਧਾ ਦਿੱਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਕਦੀ ਸੰਕਟ ਨਾਲ ਜੂਝ ਰਹੀਆਂ ਬਿਜਲੀ ਵੰਡ ਕੰਪਨੀਆਂ ਨੂੰ ਮਾਰਚ 2020 ਤੱਕ ਦੇ ਬਕਾਏ ਅਦਾ ਕਰਨ ਲਈ ਮਈ ਵਿੱਚ 90,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ।
ਕੋਵਿਡ-19 ਦੀ ਵਜ੍ਹਾ ਨਾਲ ਲਾਗੂ ਤਾਲਾਬੰਦੀ ਕਾਰਨ ਡਿਸਕਾਮ ਦੀ ਮੰਗ 'ਚ ਕਾਫ਼ੀ ਗਿਰਾਵਟ ਆਈ ਹੈ। ਪੀ. ਐੱਚ. ਡੀ. ਸੀ. ਸੀ. ਆਈ. ਵੱਲੋਂ 'ਅਕਸ਼ੈ ਊਰਜਾ 'ਚ ਨੀਵਨਤਮ ਖੋਜਾਂ' 'ਤੇ ਆਯੋਜਿਤ ਵੈਬਿਨਾਰ ਨੂੰ ਸੰਬਧੋਨ ਕਰਦੇ ਹੋਏ ਬਿਜਲੀ ਸਕੱਤਰ ਐੱਸ. ਐੱਨ. ਸਹਾਏ ਨੇ ਕਿਹਾ ਕਿ ਨਕਦੀ ਪੈਕੇਜ ਤਹਿਤ ਡਿਸਕਾਮ ਦੇ ਅਪ੍ਰੈਲ ਤੋਂ ਜੂਨ ਤੱਕ ਦੇ ਬਕਾਏ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਅਜਿਹੇ 'ਚ ਪੈਕੇਜ ਨੂੰ ਵਧਾ ਕੇ 1.2 ਲੱਖ ਕਰੋੜ ਰੁਪਏ ਕੀਤਾ ਜਾਵੇਗਾ।