ਸਪਲਾਈ ਦੀ ਘਾਟ ਕਾਰਨ ਮਾਰਚ ਦੇ ਮਹੀਨੇ ਵਧ ਸਕਦੀਆਂ ਹਨ ਪਿਆਜ਼ ਦੀਆਂ ਕੀਮਤਾਂ
Tuesday, Feb 20, 2024 - 02:12 PM (IST)
ਨਵੀਂ ਦਿੱਲੀ - ਆਉਣ ਵਾਲੇ ਮਹੀਨੇ ਯਾਨੀ ਮਾਰਚ ਵਿਚ ਭਾਰਤ ਦੇ ਲੋਕਾਂ ਨੂੰ ਪਿਆਜ਼ ਲਈ ਜ਼ਿਆਦਾ ਕੀਮਤ ਚੁਕਾਉਣੀ ਪੈ ਸਕਦੀ ਹੈ। ਉਦਯੋਗ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਭਾਰਤ ਨੂੰ ਅਗਲੀ ਸਾਉਣੀ ਦੀ ਫ਼ਸਲ ਦੀ ਵਾਢੀ ਤੱਕ ਪਿਆਜ਼ ਦੀ ਸਪਲਾਈ ਵਿੱਚ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਪਿਆਜ਼ ਦੀ ਸਪਲਾਈ ਘਟਦੀ ਹੈ ਤਾਂ ਪਿਆਜ਼ ਦੀਆਂ ਕੀਮਤਾਂ ਵਿਚ ਯਕੀਨੀ ਤੌਰ 'ਤੇ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ
ਸਾਉਣੀ ਅਤੇ ਹਾੜੀ ਦੀਆਂ ਫ਼ਸਲਾਂ ਵਿਚਕਾਰ ਸਪਲਾਈ ਦੀ ਘਾਟ ਕਾਰਨ ਪਿਆਜ਼ ਦੀਆਂ ਕੀਮਤਾਂ ਵਧ ਸਕਦੀਆਂ ਹਨ। 2023 ਵਿੱਚ ਅਨਿਯਮਿਤ ਮਾਨਸੂਨ, ਜਿਸ ਕਾਰਨ ਮਹਾਰਾਸ਼ਟਰ, ਕਰਨਾਟਕ ਅਤੇ ਦੱਖਣੀ ਭਾਰਤ ਦੇ ਕਈ ਹੋਰ ਰਾਜਾਂ ਵਿੱਚ ਘੱਟ ਬਾਰਿਸ਼ ਹੋਈ ਅਤੇ ਪ੍ਰਮੁੱਖ ਖੁਰਾਕੀ ਫ਼ਸਲਾਂ ਜਿਵੇਂ ਦਾਲਾਂ, ਗੰਨਾ ਅਤੇ ਪਿਆਜ਼ ਦਾ ਉਤਪਾਦਨ ਘਟਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਤੁਅਰ ਦੇ ਉਤਪਾਦਨ ਵਿੱਚ 13 ਫ਼ੀਸਦੀ ਦੀ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਕਾਰਨ ਅਗਲੀ ਫ਼ਸਲ ਦੀ ਆਮਦ ਤੱਕ ਤੁਅਰ ਦੀ ਦਾਲ ਖਪਤਕਾਰਾਂ ਲਈ ਮਹਿੰਗੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ
ਇਸ ਸਬੰਧ ਵਿਚ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਵਾਲੇ ਬਰਾਮਦਕਾਰਾਂ ਨੇ ਦਾਅਵਾ ਕੀਤਾ ਕਿ ਕਥਿਤ ਤੌਰ 'ਤੇ 300,000 ਟਨ ਪਿਆਜ਼ ਦੇ ਨਿਰਯਾਤ ਨਾਲ ਨਾਸਿਕ ਜ਼ਿਲ੍ਹੇ ਦੇ ਬਾਜ਼ਾਰਾਂ ਵਿੱਚ 35-40 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਹੋਰ ਪ੍ਰਚੂਨ ਬਾਜ਼ਾਰਾਂ ਵਿੱਚ 50-60 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਵੇਗਾ। ਬਰਾਮਦਕਾਰਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਮਾਰਚ ਦੇ ਸ਼ੁਰੂ ਤੋਂ ਪਿਆਜ਼ ਦੀਆਂ ਕੀਮਤਾਂ ਅਤੇ ਮੰਗ ਵਿਚ ਕਾਫੀ ਵਾਧਾ ਹੋਵੇਗਾ, ਕਿਉਂਕਿ ਇਕ ਪਾਸੇ ਰਮਜ਼ਾਨ ਦੇ ਤਿਉਹਾਰ ਨੂੰ ਲੈ ਕੇ ਮੰਗ ਵਧੀ ਹੈ ਅਤੇ ਦੂਜੇ ਪਾਸੇ ਸਾਉਣੀ ਫ਼ਸਲ ਦੀ ਆਮਦ ਘੱਟ ਗਈ ਹੈ। ਨਾਲ ਹੀ ਹਾੜੀ ਦੀ ਆਮਦ ਵਿਚ ਕੁਝ ਫ਼ਰਕ ਹੈ।
ਇਹ ਵੀ ਪੜ੍ਹੋ - RBI ਅਤੇ ED ਦੀ ਕਾਰਵਾਈ ਤੋਂ ਬਾਅਦ Paytm ਨੂੰ ਲੱਗਾ ਇੱਕ ਹੋਰ ਵੱਡਾ ਝਟਕਾ
ਦੱਸ ਦੇਈਏ ਕਿ ਐਤਵਾਰ ਨੂੰ ਕੁਝ ਕੈਬਨਿਟ ਮੰਤਰੀਆਂ ਅਤੇ ਅਧਿਕਾਰੀਆਂ ਦੀ ਉੱਚ-ਪੱਧਰੀ ਮੀਟਿੰਗ ਨੇ ਬਰਾਮਦ ਸਥਿਤੀ ਦੀ ਸਮੀਖਿਆ ਕੀਤੀ ਅਤੇ 300,000 ਟਨ ਪਿਆਜ਼ ਦੇ ਨਿਰਯਾਤ ਦੀ ਇਜਾਜ਼ਤ ਦੇਣ ਬਾਰੇ ਚਰਚਾ ਕੀਤੀ। ਗਲੋਬਲ ਮਾਰਕੀਟ ਵਿੱਚ ਪਿਆਜ਼ ਦੀ ਭਾਰੀ ਕਮੀ ਹੈ ਅਤੇ ਭਾਰਤ ਤਾਜ਼ੇ ਪਿਆਜ਼ ਦਾ ਇੱਕੋ ਇੱਕ ਸਰੋਤ ਹੈ। ਇਸ ਦਾ ਅੰਤਰਰਾਸ਼ਟਰੀ ਭਾਅ 1000-1400 ਡਾਲਰ ਪ੍ਰਤੀ ਟਨ ਦੇ ਵਿਚਕਾਰ ਹੈ, ਜਦੋਂ ਕਿ ਭਾਰਤੀ ਪਿਆਜ਼ 350 ਡਾਲਰ ਪ੍ਰਤੀ ਟਨ 'ਤੇ ਮਿਲ ਰਿਹਾ ਹੈ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8