ਵਨਪਲੱਸ ਨੇ ਟੀਜ਼ ਕੀਤਾ ਸਪੈਸ਼ਲ CES 2020 ਈਵੈਂਟ

12/16/2019 12:51:24 AM

ਗੈਜੇਟ ਡੈਸਕ—ਚਾਈਨੀਜ਼ ਟੈੱਕ ਕੰਪਨੀ ਵਨਪਲੱਸ ਨੇ 2019 'ਚ ਪ੍ਰੀਮਿਅਮ ਸੈਗਮੈਂਟ 'ਚ ਦਮਦਾਰ ਕਦਮ ਰੱਖਿਆ ਹੈ ਅਤੇ ਦੋ ਵੱਡੇ ਈਵੈਂਟਸ 'ਚ ਆਪਣੇ ਸਮਾਰਟਫੋਨਸ ਲਾਂਚ ਕੀਤੇ ਹਨ। ਕੰਪਨੀ ਨੇ ਇਸ ਸਾਲ ਵਿਚਾਲੇ ਅਤੇ ਆਖਿਰੀ ਤਿਮਾਹੀ 'ਚ ਆਪਣੇ ਡਿਵਾਈਸਜ਼ ਲਾਂਚ ਕੀਤੇ ਹਨ ਪਰ 2020 ਤੋਂ ਇਹ ਪੈਟਰਨ ਬਦਲ ਸਕਦਾ ਹੈ। ਕੰਪਨੀ ਵੱਲੋਂ ਸਪੈਸ਼ਲ CES ਈਵੈਂਟ ਟੀਜ਼ ਕੀਤਾ ਗਿਆ ਹੈ ਅਤੇ ਜਨਵਰੀ 'ਚ ਹੋਣ ਵਾਲੇ ਇਸ ਈਵੈਂਟ 'ਚ ਕੰਪਨੀ ਇਕ ਨਵਾਂ ਡਿਵਾਈਸ ਇੰਟਰੋਡਿਊਸ ਕਰ ਸਕਦੀ ਹੈ।

ਸੀ.ਈ.ਐੱਸ. 2020 ਈਵੈਂਟ 7 ਜਨਵਰੀ ਤੋਂ ਸ਼ੁਰੂ ਹੋ ਕੇ 10 ਜਨਵਰੀ ਤਕ ਚੱਲੇਗਾ ਅਤੇ ਯੂ.ਐੱਸ. ਦੇ ਲਾਸ ਵੇਗਾਸ 'ਚ ਹੋਵੇਗਾ। ਕੰਪਨੀ ਦੇ ਸੀ.ਈ.ਓ. ਪੀਟ ਲਾਅ ਵੱਲੋਂ ਇਸ ਈਵੈਂਟ ਨੂੰ ਕਨਫਰਮ ਕੀਤਾ ਗਿਆ ਹੈ। ਉਨ੍ਹਾਂ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ 'ਤੇ ਲਿਖਿਆ 'ਅਸੀਂ ਤੁਹਾਨੂੰ ਕੁਝ ਸਪੈਸ਼ਲ ਦਿਖਾਵਾਂਗੇ। ਤੁਹਾਡੇ ਨਾਲ ਲਾਸ ਵੇਗਸ 'ਚ ਮਿਲਦੇ ਹਾਂ। ਲਾਅ ਨੇ ਆਪਣੇ ਟਵੀਟ ਨਾਲ ਦੂਜਾ ਟਵੀਟ ਵੀ ਕੋਟ ਕੀਤਾ ਹੈ ਜਿਸ ਨੂੰ  @saschasegan ਯੂਜ਼ਰਸ ਨਾਂ ਵਾਲੇ ਜਰਨਲਿਸਟ ਵੱਲੋਂ ਕੀਤਾ ਗਿਆ ਹੈ।

ਮਿਡ-ਰੇਂਜ ਫੋਨ ਲਾਂਚ ਦੀ ਉਮੀਦ
ਓਰੀਜਨਲ ਟਵੀਟ 'ਚ ਆਫੀਅਸ਼ਲ ਇਨਵਾਈਟ ਪੇਜ਼ ਦੀ ਫੋਟੋ ਨਾਲ ਦਿਖ ਗਿਆ ਹੈ। ਵਨਪਲੱਸ ਅਤੇ ਪੀਟ ਲਾਅ ਵੱਲੋਂ ਇਹ CES 2020 ਦਾ ਸਭ ਤੋਂ ਇੰਟਰੇਸਟਿੰਗ ਮੋਬਾਇਲ ਈਵੈਂਟ ਲੱਗ ਰਿਹਾ ਹੈ। ਸੀਕਵੈਂਸ ਤੋਂ ਬਾਹਰ ਇਹ ਕੁਝ ਵੀ ਹੋ ਸਕਦਾ ਹੈ। ਅਫਵਾਹਾਂ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਕੰਪਨੀ ਮਿਡ-ਰੇਂਜ ਸਮਾਰਟਫੋਨ 'ਚ OnePlus 8 Lite ਨਾਂ ਦਾ ਫੋਨ ਲਾਂਚ ਕਰ ਸਕਦੀ ਹੈ। ਇਸ ਡਿਵਾਈਸ ਨਾਲ ਜੁੜੀਆਂ ਕੁਝ ਲੀਕਸ ਵੀ ਸਾਹਮਣੇ ਆਈਆਂ ਹਨ।

ਕਸਟਮ ਓ.ਐੱਸ. ਨਾਲ ਜੁੜੀ ਅਪਡੇਟ
ਵਨਪਲੱਸ ਵੱਲੋਂ ਕਨਫਰਮ ਨਹੀਂ ਕੀਤਾ ਗਿਆ ਹੈ ਕਿ ਸੀ.ਈ.ਐੱਸ. 'ਚ ਕੰਪਨੀ ਕਿਹੜਾ ਡਿਵਾਈਸ ਲਾਂਚ ਕਰੇਗੀ। ਇਹ ਈਵੈਂਟ ਸਭ ਤੋਂ ਵੱਡਾ ਟੈੱਕ ਸ਼ੋਅ ਹੁੰਦਾ ਹੈ ਅਤੇ ਅਜਿਹੇ 'ਚ ਕੰਪਨੀ ਵੱਲੋਂ ਕਿਸੇ ਵੱਡੇ ਲਾਂਚ ਦੀ ਉਮੀਦ ਕੀਤੀ ਜਾ ਰਹੀ ਹੈ। ਵਨਪਲੱਸ ਦੀ ਇਨਵਾਈਟ ਇਮੇਜ 'ਚ ਬਲੈਕ, ਬ੍ਰਾਊਨ ਅਤੇ ਯੈਲੋ ਸ਼ੇਡਸ ਦਿਖ ਰਹੇ ਹਨ। ਕੰਪਨੀ ਈਵੈਂਟ 'ਚ ਹੀ ਆਪਣੇ OxygenOS ਨਾਲ ਜੁੜੀ ਕਈ ਅਨਾਊਂਸਮੈਂਟਸ ਕਰ ਸਕਦੀ ਹੈ ਜਾਂ ਫਿਰ ਅਪਗ੍ਰੇਡ ਲੈ ਕੇ ਆ ਸਕਦੀ ਹੈ।


Karan Kumar

Content Editor

Related News