ਓਲਾ ਈ-ਸਕੂਟਰ ਫੈਕਟਰੀ ਦਾ ਫੇਜ਼ 1 ਪੂਰਾ ਹੋਣ ਦੇ ਨੇੜੇ: CEO

Saturday, Jun 26, 2021 - 05:36 PM (IST)

ਓਲਾ ਈ-ਸਕੂਟਰ ਫੈਕਟਰੀ ਦਾ ਫੇਜ਼ 1 ਪੂਰਾ ਹੋਣ ਦੇ ਨੇੜੇ: CEO

ਨਵੀਂ ਦਿੱਲੀ : ਓਲਾ ਈ-ਸਕੂਟਰ ਦੇ ਕਾਰਖਾਨੇ ਦੇ ਨਿਰਮਾਣ ਦਾ ਪਹਿਲਾ ਪੜਾਅ ਮੁਕੰਮਲ ਹੋਣ ਦੇ ਨੇੜੇ ਹੈ। ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਓਲਾ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਭਾਵਿਸ਼ ਅਗਰਵਾਲ ਨੇ ਕਿਹਾ ਕਿ ਕੰਪਨੀ ਨੂੰ ਉਮੀਦ ਹੈ ਕਿ ਜਲਦੀ ਹੀ ਆਪਣੇ ਈ-ਵਾਹਨਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਜਾਵੇ। ਓਲਾ ਨੇ ਪਿਛਲੇ ਸਾਲ 2,400 ਕਰੋੜ ਰੁਪਏ ਦੇ ਨਿਵੇਸ਼ ਨਾਲ ਤਾਮਿਲਨਾਡੂ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ ਸਕੂਟਰ ਫੈਕਟਰੀ ਸਥਾਪਤ ਕਰਨ ਦਾ ਐਲਾਨ ਕੀਤਾ ਸੀ।

ਅਗਰਵਾਲ ਨੇ ਟਵੀਟ ਕੀਤਾ, 'ਸਿਰਫ ਚਾਰ ਮਹੀਨਿਆਂ ਵਿੱਚ ਹੀ ਇਹ ਜਗ੍ਹਾ ਕਈ ਏਕੜ ਪੱਥਰਾਂ ਵਾਲੇ ਰਕਬੇ ਤੋਂ ਦੁਨੀਆ ਦੀ ਸਭ ਤੋਂ ਵੱਡੀ ਦੋ ਪਹੀਆ ਫੈਕਟਰੀ ਵਿੱਚ ਤਬਦੀਲ ਹੋ ਜਾਵੇਗੀ। ਓਲਾ ਦੀ ਭਵਿੱਖ ਦੀ ਫੈਕਟਰੀ ਦਾ ਪਹਿਲਾ ਪੜਾਅ ਮੁਕੰਮਲ ਹੋਣ ਵਾਲਾ ਹੈ। ਸਾਡੇ ਸਕੂਟਰ ਜਲਦੀ ਹੀ ਆਉਣ ਵਾਲੇ ਹਨ। ਟੀਮ ਓਲਾ ਇਲੈਕਟ੍ਰਿਕ ਨੇ ਵਧੀਆ ਕੰਮ ਕੀਤਾ ਹੈ।' ਅਗਰਵਾਲ ਨੇ ਕਿਹਾ ਕਿ ਫੈਕਟਰੀ ਦੇ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਤਕਰੀਬਨ 10,000 ਨੌਕਰੀਆਂ ਪੈਦਾ ਹੋਣਗੀਆਂ। ਇਹ ਵਿਸ਼ਵ ਦਾ ਸਭ ਤੋਂ ਵੱਡਾ ਸਕੂਟਰ ਨਿਰਮਾਣ ਪਲਾਂਟ ਹੋਵੇਗਾ। ਇਸ ਦੀ ਸ਼ੁਰੂਆਤ ਵਿੱਚ ਸਾਲਾਨਾ ਉਤਪਾਦਨ ਸਮਰੱਥਾ 20 ਲੱਖ ਯੂਨਿਟ ਹੋਵੇਗੀ।

ਇਹ ਵੀ ਪੜ੍ਹੋ : ਹੁਣ ਪੂਰੇ ਦੇਸ਼ 'ਚ ਸਾਰੇ ਵਾਹਨਾਂ ਲਈ ਬਣੇਗਾ ਇਕੋ ਜਿਹਾ PUC ਸਰਟੀਫਿਕੇਟ, ਜਾਣੋ ਨਿਯਮ

ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News