ਦੇਸ਼ ''ਚ ਪਹਿਲੀ ਵਾਰ 10 ਕਰੋੜ ਦੇ ਪਾਰ ਪਹੁੰਚੀ ਡੀਮੈਟ ਖਾਤਿਆਂ ਦੀ ਗਿਣਤੀ

09/06/2022 4:03:25 PM

ਨਵੀਂ ਦਿੱਲੀ- ਸ਼ੇਅਰ ਬਾਜ਼ਾਰ 'ਚ ਘਰੇਲੂ ਨਿਵੇਸ਼ਕਾਂ ਦਾ ਭਰੋਸਾ ਲਗਾਤਾਰ ਵਧ ਰਿਹਾ ਹੈ ਅਤੇ ਇਸ ਕਾਰਨ ਕਰਕੇ ਆਮ ਨਿਵੇਸ਼ਕਾਂ ਦੀ ਹਿੱਸੇਦਾਰੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਦੇਸ਼ 'ਚ ਪਹਿਲੀ ਵਾਰ ਡੀਮੈਟ ਖਾਤਿਆਂ ਦੀ ਗਿਣਤੀ 10 ਕਰੋੜ ਦੇ ਪਾਰ ਪਹੁੰਚ ਗਈ ਹੈ। ਡੀਮੈਟ ਖਾਤੇ ਸ਼ੇਅਰ ਬਾਜ਼ਾਰ 'ਚ ਨਿਵੇਸ਼ ਲਈ ਜ਼ਰੂਰੀ ਹੁੰਦੇ ਹਨ ਅਤੇ ਸਾਰੇ ਸਕਿਓਰਿਟੀ ਇਨ੍ਹਾਂ ਖਾਤਿਆਂ 'ਚ ਡਿਜੀਟਲ ਰੂਪ 'ਚ ਰੱਖੀ ਜਾਂਦੀ ਹੈ। ਡੀਮੈਟ ਖਾਤਿਆਂ ਦੀ ਵਧਦੀ ਗਿਣਤੀ ਦਾ ਮਤਲਬ ਸਾਫ ਹੈ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰ ਰਹੇ ਹਨ ਜਾਂ ਨਿਵੇਸ਼ ਦੀ ਯੋਜਨਾ ਬਣਾ ਰਹੇ ਹਨ। 
ਢਾਈ ਸਾਲ 'ਚ ਵਧੀ ਰਫਤਾਰ
ਨੈਸ਼ਨਲ ਸਕਿਓਰਿਟੀ ਡਿਪਾਜ਼ਿਟਰੀ ਲਿਮਟਿਡ (ਐੱਨ.ਡੀ.ਐੱਸ.ਐੱਲ) ਵਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ 22 ਲੱਖ ਰੁਪਏ ਤੋਂ ਜ਼ਿਆਦਾ ਨਵੇਂ ਖਾਤੇ ਖੋਲ੍ਹੇ ਗਏ ਹਨ। ਦੇਸ਼ 'ਚ ਕੋਵਿਡ-19 ਦੇ ਡਰ ਨਾਲ ਪਹਿਲੇ ਮਾਰਚ 2020 'ਚ ਭਾਰਤ ਦਾ ਡੀਮੈਟ ਅਕਾਊਂਟ ਰੈਲੀ 4.09 ਕਰੋੜ ਸੀ। ਢਾਈ ਸਾਲ 'ਚ ਲਗਭਗ 6 ਕਰੋੜ ਲੋਕਾਂ ਨੇ ਡੀਮੈਟ ਅਕਾਊਂਟ ਖੁੱਲ੍ਹਵਾਉਣ। ਮਾਹਮਾਰੀ ਦੌਰਾਨ ਆਨਲਾਈਨ ਕੰਮ ਦਾ ਚਲਨ ਵਧਣ ਅਤੇ ਇਸ ਸਮੇਂ ਸਟਾਕ ਮਾਰਕੀਟ ਵਲੋਂ ਕੀਤੇ ਗਏ ਉੱਚੇ ਰਿਟਰਨ ਦੀ ਵਜ੍ਹਾ ਨਾਲ ਵੀ ਵਧੀ ਗਿਣਤੀ 'ਚ ਆਮ ਨਿਵੇਸ਼ਕ ਬਾਜ਼ਾਰ ਨਾਲ ਜੁੜੇ ਹਨ। ਹਾਲ ਦੇ ਦਿਨਾਂ 'ਚ ਬਾਜ਼ਾਰ 'ਤੇ ਨਜ਼ਰ ਮਾਰੀਏ ਤਾਂ ਪਿਛਲੇ ਸਾਲਾਂ ਤੋਂ ਵੱਖ ਇਸ ਵਾਰ ਕਈ ਸੈਸ਼ਨਾਂ 'ਚ ਘਰੇਲੂ ਨਿਵੇਸ਼ਕਾਂ ਦੇ ਰੁਖ ਬਾਜ਼ਾਰ ਦੀ ਦਿਸ਼ਾ ਤੈਅ ਕਰਦੇ ਹੋਏ ਦਿਖ ਰਹੇ ਹਨ। 
ਕੀ ਹੁੰਦੇ ਹਨ ਡੀਮੈਟ ਅਕਾਊਂਟ 
ਡੀਮੈਟ ਅਕਾਊਂਟ ਟਰੇਡਿੰਗ ਅਕਾਊਂਟ ਅਤੇ ਬੈਂਕ ਅਕਾਊਂਟ ਦੇ ਨਾਲ ਮਿਲ ਕੇ ਨਿਵੇਸ਼ਕਾਂ ਨੂੰ ਨਿਵੇਸ਼ ਦੀ ਸੁਵਿਧਾ ਦਿੰਦੇ ਹਨ। ਸ਼ੇਅਰ ਬਾਜ਼ਾਰ 'ਚ ਟ੍ਰੇਡ ਲਈ ਇਹ ਜ਼ਰੂਰੀ ਹੋ ਗਏ ਹਨ। ਇਨ੍ਹਾਂ ਅਕਾਊਂਟ 'ਚ ਸਾਰੇ ਸਕਿਓਰਿਟੀਜ਼ ਡਿਜੀਟਲ ਰੂਪ 'ਚ ਸੁਰੱਖਿਅਤ ਰੱਖੀ ਜਾਂਦੀ ਹੈ। ਜਦੋਂ ਤੁਸੀਂ ਟ੍ਰੇ਼ਡਿੰਗ ਕਰਦੇ ਹੋ ਤਾਂ ਆਰਡਰ ਟ੍ਰੇਡਿੰਗ ਅਕਾਊਂਟ ਨਾਲ ਹੁੰਦਾ ਹੈ ਅਤੇ ਬੈਂਕ ਖਾਤੇ ਪੈਸਿਆਂ ਦਾ ਟਰਾਂਜੈਕਸ਼ਨ ਦੇਖਦੇ ਹਨ, ਸਕਿਓਰਿਟੀਜ਼ ਨੂੰ ਸੁਰੱਖਿਅਤ ਰੱਖਣਾ ਡੀਮੈਟ ਖਾਤੇ ਦਾ ਕੰਮ ਹੈ। ਇਨ੍ਹਾਂ ਤਿੰਨਾਂ ਨੂੰ ਇਸ ਲਈ ਵੱਖ-ਵੱਖ ਰੱਖਿਆ ਗਿਆ ਹੈ ਕਿਉਂਕਿ ਨਿਵੇਸ਼ਕ ਦੀ ਕਿਸੇ ਗਲਤੀ ਨਾਲ ਉਸ ਨੂੰ ਨੁਕਸਾਨ ਨਾ ਹੋ ਜਾਓ। 


Aarti dhillon

Content Editor

Related News