ਵੱਡੀਆਂ ਕੰਪਨੀਆਂ ਦੇ ਕਾਰਨ ਵਧ ਰਿਹਾ NPA. : ਰਾਜੀਵ ਕੁਮਾਰ

Friday, Oct 26, 2018 - 03:07 PM (IST)

ਨਵੀਂ ਦਿੱਲੀ—ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਅੱਜ ਕਿਹਾ ਕਿ ਬੈਂਕਾਂ ਦੀ ਗੈਰ-ਲਾਗੂ ਪਰਿਸੰਪਤੀ (ਐੱਨ.ਪੀ.ਏ.) ਵੱਡੀਆਂ ਕੰਪਨੀਆਂ ਦੀ ਦੇਣ ਹੈ। ਕੁਮਾਰ ਨੇ ਭਾਰਤੀ ਛੋਟੇ ਉਦਯੋਗ ਵਿਕਾਸ ਬੈਂਕ ਵਲੋਂ ਛੋਟੇ ਕਰਜ਼ 'ਤੇ ਆਯੋਜਿਤ ਰਾਸ਼ਟਰੀ ਕਾਂਗਰਸ 'ਚ ਕਿਹਾ ਕਿ ਪੂਰੇ ਬੈਂਕਿੰਗ ਸੈਕਟਰ ਦੇ ਲੋਨ ਬੁੱਕ ਨੂੰ ਦੇਖਣ 'ਤੇ ਪਤਾ ਚੱਲ ਜਾਵੇਗਾ ਕਿ ਬੈਂਕਾਂ ਦਾ ਐੱਨ.ਪੀ.ਏ. ਇਸ (ਐੱਸ.ਐੱਮ.ਈ.) ਸੈਕਟਰ ਨੇ ਪੈਦਾ ਨਹੀਂ ਕੀਤਾ ਹੈ। ਐੱਨ.ਪੀ.ਏ. ਮੁਸ਼ਕਿਲ ਨਾਲ 300-400 ਵੱਡੇ ਕਾਰਪੋਰੇਟਾਂ ਨੇ ਪੈਦਾ ਕੀਤੇ ਹਨ। 
ਉਨ੍ਹਾਂ ਦੱਸਿਆ ਕਿ ਦੇਸ਼ 'ਚ ਕਰੀਬ 70 ਲੱਖ ਸਵੈ ਸਹਾਇਆ ਗਰੁੱਪ ਹਨ, ਜਿਨ੍ਹਾਂ ਨਾਲ ਅੱਠ ਕਰੋੜ ਪਰਿਵਾਰ ਜੁੜੇ ਹੋਏ ਹਨ। ਪਰ ਉਨ੍ਹਾਂ ਵਲੋਂ ਲਏ ਗਏ ਕਰਜ਼ 'ਚ ਮਾਤਰ ਤਿੰਨ ਫੀਸਦੀ ਐੱਨ.ਪੀ.ਏ. ਹੈ। ਉਹ ਪੈਸਾ ਲੈ ਕੇ ਭੱਜਦੇ ਨਹੀਂ ਹਨ। ਕੁਮਾਰ ਨੇ ਕਿਹਾ ਕਿ ਵਿਕਾਸ ਸਭ ਦੇ ਲਈ ਹੋਣਾ ਚਾਹੀਦਾ। ਇਹ ਇਕ ਵੱਡਾ ਮੁਦਾ ਹੈ। 
ਸਿਡਬੀ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਮੁਹੰਮਦ ਮੁਸਤਫਾ ਨੇ ਦੱਸਿਆ ਕਿ ਸਿਡਬੀ ਨੇ 'ਮਾਸ ਮਾਰਕਿਟ' ਤੱਕ ਪਹੁੰਚ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ ਜਿਸ ਦੇ ਤਹਿਤ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਦੇ ਲਈ ਕਰਜ਼ ਦਿੱਤਾ ਜਾ ਸਕੇਗਾ। ਮੈਕੇਂਜੀ ਐਂਡ ਕੰਪਨੀ ਦੇ ਰੇਨੀ ਥਾਮਸ ਨੇ ਦੱਸਿਆ ਕਿ ਦੇਸ਼ 'ਚ ਹੁਣ ਵੀ 19 ਕਰੋੜ ਤੋਂ ਜ਼ਿਆਦਾ ਲੋਕ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਹਨ। ਇਸ ਖੇਤਰ 'ਚ ਛੋਟੇ ਲੋਨ ਕੰਪਨੀਆਂ ਦੇ ਕੋਲ ਚੰਗਾ ਮੌਕਾ ਹੈ।


Related News