ਸ਼ਹਿਰਾਂ 'ਚ ਰਾਤ 9 ਵਜੇ ਤੋਂ ਬਾਅਦ ਨਹੀਂ ਪਵੇਗਾ ATM 'ਚ ਕੈਸ਼

Friday, Aug 17, 2018 - 01:29 PM (IST)

ਨਵੀਂ ਦਿੱਲੀ— ਹੁਣ ਸ਼ਹਿਰਾਂ 'ਚ ਰਾਤ 9 ਵਜੇ ਦੇ ਬਾਅਦ ਏ. ਟੀ. ਐੱਮ. ਮਸ਼ੀਨਾਂ 'ਚ ਪੈਸੇ ਨਹੀਂ ਪਾਏ ਜਾਣਗੇ। ਸਰਕਾਰ ਨੇ ਏ. ਟੀ. ਐੱਮ. ਨਾਲ ਸੰਬੰਧਤ ਨਿਯਮ ਜਾਰੀ ਕਰ ਦਿੱਤੇ ਹਨ। ਇਨ੍ਹਾਂ 'ਚ ਕਿਹਾ ਗਿਆ ਹੈ ਕਿ ਸ਼ਹਿਰੀ ਇਲਾਕਿਆਂ 'ਚ ਰਾਤ 9 ਵਜੇ ਦੇ ਬਾਅਦ ਏ. ਟੀ. ਐੱਮ. ਮਸ਼ੀਨਾਂ 'ਚ ਪੈਸੇ ਨਹੀਂ ਭਰੇ ਜਾਣਗੇ ਅਤੇ ਇਕ ਕੈਸ਼ ਵੈਨ 'ਚ ਸਿੰਗਲ ਟ੍ਰਿਪ 'ਚ 5 ਕਰੋੜ ਰੁਪਏ ਤੋਂ ਵਧ ਨਹੀਂ ਰਹਿਣਗੇ। ਉੱਥੇ ਹੀ ਨਿਯਮਾਂ ਮੁਤਾਬਕ ਪੇਂਡੂ ਇਲਾਕਿਆਂ 'ਚ ਸ਼ਾਮ 6 ਵਜੇ ਤੋਂ ਬਾਅਦ ਕਿਸੇ ਵੀ ਏ. ਟੀ. ਐੱਮ. 'ਚ ਪੈਸੇ ਨਹੀਂ ਭਰੇ ਜਾਣਗੇ।
ਸਰਕਾਰ ਨੇ ਇਹ ਕਦਮ ਦਿਨੋਂ-ਦਿਨ ਏ. ਟੀ. ਐੱਮ. ਮਸ਼ੀਨਾਂ 'ਚ ਵਧ ਰਹੀਆਂ ਲੁਟ ਦੀਆਂ ਘਟਾਨਾਵਾਂ ਨੂੰ ਰੋਕਣ ਲਈ ਚੁੱਕੇ ਹਨ। ਕੈਸ਼ ਵੈਨ 'ਚ ਤਾਇਨਾਤ ਕਰਮਚਾਰੀਆਂ ਨੂੰ ਹਮਲੇ, ਅਪਰਾਧੀਆਂ ਦੇ ਵਾਹਨ ਦਾ ਪਿੱਛਾ ਕਰਨ ਅਤੇ ਹੋਰ ਖਤਰਿਆਂ ਨਾਲ ਨਜਿੱਠਣ ਲਈ ਸਿਖਲਾਈ ਵੀ ਦਿੱਤੀ ਜਾਵੇਗੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਏ. ਟੀ. ਐੱਮ. ਮਸ਼ੀਨਾਂ 'ਚ ਪੈਸੇ ਪਾਉਣ ਨਾਲ ਜੁੜੇ ਸਾਰੇ ਕਰਮਚਾਰੀਆਂ ਦੀ ਜਾਂਚ ਲਈ ਉਨ੍ਹਾਂ ਦਾ ਆਧਾਰ ਪ੍ਰਮਾਣੀਕਰਨ ਵੀ ਹੋਵੇਗਾ।

ATM ਵੈਨ 'ਚ ਹੋਣਗੇ CCTV, GPS :
ਹੁਣ ਏ. ਟੀ. ਐੱਮ. 'ਚ ਪੈਸੇ ਪਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਵਾਹਨਾਂ 'ਚ ਸੀ. ਸੀ. ਟੀ. ਵੀ., ਲਾਈਵ ਜੀ. ਪੀ. ਐੱਸ. ਟ੍ਰੈਕਿੰਗ ਅਤੇ ਬੰਦੂਕਾਂ ਦੇ ਨਾਲ ਘੱਟੋ-ਘੱਟ ਦੋ ਸਕਿਓਰਿਟੀ ਗਾਰਡ ਜ਼ਰੂਰੀ ਹੋਣਗੇ। ਇਸ ਕੰਮ ਨਾਲ ਜੁੜੇ ਕਰਮਚਾਰੀਆਂ ਦੀ ਟਰੇਨਿੰਗ ਲਈ ਖਾਸ ਪ੍ਰਬੰਧ ਕੀਤੇ ਗਏ ਹਨ, ਤਾਂ ਕਿ ਮੁਸ਼ਕਲ ਘੜੀ 'ਚ ਉਹ ਡਟ ਕੇ ਸਥਿਤੀ ਦਾ ਸਾਹਮਣਾ ਕਰ ਸਕਣ।


Related News