ਸੀਤਾਰਮਨ ਨੇ ਆਪਣੀ ਤਨਖਾਹ ’ਚੋਂ 1 ਲੱਖ ਰੁਪਏ ਦਾ ਯੋਗਦਾਨ ਦਿੱਤਾ

Saturday, Apr 04, 2020 - 12:19 AM (IST)

ਸੀਤਾਰਮਨ ਨੇ ਆਪਣੀ ਤਨਖਾਹ ’ਚੋਂ 1 ਲੱਖ ਰੁਪਏ ਦਾ ਯੋਗਦਾਨ ਦਿੱਤਾ

ਨਵੀਂ ਦਿੱਲੀ (ਭਾਸ਼ਾ)-ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੋਵਿਡ-19 ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਮਦਦ ਲਈ ਪੀ. ਐੱਮ. ਕੇਅਰਸ ਫੰਡ ’ਚ ਆਪਣੀ ਤਨਖਾਹ ’ਚੋਂ 1 ਲੱਖ ਰੁਪਏ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਸੀਤਾਰਮਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਪਿਛਲੇ ਹਫਤੇ ਹੀ ਆਪਣੇ ਐੱਮ.ਪੀ. ਡਿਵੈੱਲਪਮੈਂਟ ਫੰਡ ’ਚੋਂ ਵੀ 1-1 ਕਰੋਡ਼ ਰੁਪਏ ਦੇਣ ਦੀ ਵਚਨਬੱਧਤਾ ਜਤਾਈ ਹੈ।

ਸੀਮੈਂਸ ਇੰਡੀਆ ਦੇਵੇਗੀ 20 ਕਰੋਡ਼ ਰੁਪਏ
ਸੀਮੈਂਸ ਇੰਡੀਆ ਲਿਮਟਿਡ ਦੇਸ਼ ਭਰ ’ਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੇ ਇਲਾਜ ਲਈ ਮਹੱਤਵਪੂਰਨ ਹੈਲਥ ਕੇਅਰ ਉਪਕਰਨ ਉਪਲੱਬਧ ਕਰਵਾਏਗੀ। ਕੰਪਨੀ ਨੇ ਇਸ ਦੇ ਲਈ 20 ਕਰੋਡ਼ ਰੁਪਏ ਦੇਣ ਦੀ ਵਚਨਬੱਧਤਾ ਜਤਾਈ ਹੈ। ਕੰਪਨੀ ਨੇ ਕਿਹਾ ਕਿ ਇਸ ਰਾਸ਼ੀ ਨਾਲ ਉਹ ਦੇਸ਼ ਭਰ ’ਚ ਵੱਖ-ਵੱਖ ਸਿਹਤ ਸੇਵਾਵਾਂ ਨੂੰ ਵੈਂਟੀਲੇਟਰਸ ਆਦਿ ਮੈਡੀਕਲ ਉਪਕਰਨ ਉਪਲੱਬਧ ਕਰਵਾਏਗੀ।

ਇਸ ਤੋਂ ਇਲਾਵਾ ਕੰਪਨੀ ਭਾਰਤੀ ਮੈਡੀਕਲ ਰਿਸਰਚ ਕੌਂਸਲ ਨੂੰ 40,000 ਪੀ. ਸੀ. ਆਰ. ਪ੍ਰੀਖਣ ਕਿੱਟ ਦੀ ਵੀ ਸਪਲਾਈ ਕਰੇਗੀ। ਕੰਪਨੀ ਹਰਿਆਣਾ ਦੇ ਝੱਜਰ ’ਚ ਨੈਸ਼ਨਲ ਕੈਂਸਰ ਇੰਸਟੀਚਿਊਟ ’ਚ ਇਕ ਪ੍ਰਯੋਗਸ਼ਾਲਾ ਖੋਲ੍ਹੇਗੀ। ਇਸ ਇੰਸਟੀਚਿਊਟ ਨੂੰ 800 ਬਿਸਤਰਿਆਂ ਦੇ ਕੋਵਿਡ-19 ਹਸਪਤਾਲ ’ਚ ਤਬਦੀਲ ਕੀਤਾ ਜਾ ਰਿਹਾ ਹੈ।


author

Karan Kumar

Content Editor

Related News