ਨਿਰਮਲਾ ਸੀਤਾਰਮਣ ਨੇ ਮੰਤਰਾਲਿਆਂ ਕੋਲੋਂ 12 ਮਹੀਨੇ ਦੇ ਖਰਚੇ ਦਾ ਪਲਾਨ ਮੰਗਿਆ

09/28/2019 10:26:11 AM

ਨਵੀਂ ਦਿੱਲੀ — ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਸਾਰੇ ਮੰਤਰਾਲਿਆਂ ਨੂੰ ਅਗਲੀਆਂ ਚਾਰ ਤਿਮਾਹੀਆਂ ਲਈ ਪੂੰਜੀਗਤ ਖਰਚਿਆਂ ਲਈ ਵਿਸਥਾਰਤ ਯੋਜਨਾਵਾਂ ਪੇਸ਼ ਕਰਨ ਲਈ ਕਿਹਾ ਹੈ ਤਾਂ ਜੋ ਖਰਚੇ ਵਧਾ ਕੇ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਸਕੇ। ਮੰਤਰਾਲਿਆਂ ਨਾਲ ਮੁਲਾਕਾਤ ਤੋਂ ਬਾਅਦ ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰੀ ਵਿਭਾਗ ਸਮੇਂ ਸਿਰ ਸਾਰੇ ਬਕਾਏ ਵਾਪਸ ਕਰ ਦੇਣਗੇ।

ਉਨ੍ਹਾਂ ਨੇ ਕਿਹਾ, 'ਸਾਰੇ ਮੰਤਰਾਲਿਆਂ ਨੂੰ ਅਗਲੀਆਂ ਚਾਰ ਤਿਮਾਹੀਆਂ ਲਈ ਪੂੰਜੀਗਤ ਖਰਚੇ ਦੀਆਂ ਵਿਸਥਾਰਤ ਯੋਜਨਾਵਾਂ ਪੇਸ਼ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਖਰਚੇ ਵਧਾ ਕੇ ਆਰਥਿਕ ਗਤੀਵਿਧਿਆਂ ਨੂੰ ਤੇਜ਼ ਕੀਤਾ ਜਾ ਸਕੇ।' ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਪੂੰਜੀਗਤ ਖਰਚਿਆਂ ਦੀਆਂ ਯੋਜਨਾਵਾਂ ਨੂੰ ਲੈ ਕੇ ਬੈਠਣ ਦੇ ਪੱਖ 'ਚ ਨਹੀਂ, ਅਜਿਹੇ ਖਰਚਿਆਂ ਨੂੰ ਯੋਜਨਾ ਅਨੁਸਾਰ ਜਾਰੀ ਰੱਖਣ ਦਾ ਟੀਚਾ ਰੱਖਿਆ ਗਿਆ ਹੈ।

ਟੈਕਸ ਛੋਟ ਵਿਚਕਾਰ ਖਰਚਿਆਂ ਨੂੰ ਟੀਚੇ ਅਨੁਸਾਰ ਬਣਾਏ ਰੱਖਣ ਦੇ ਸਵਾਲ 'ਤੇ ਨਿਰਮਲਾ ਸੀਤਾਰਮਣ ਨੇ ਕਿਹਾ,'ਵਿੱਤੀ ਘਾਟੇ ਦੇ ਅੰਕੜਿਆਂ ਦਾ ਹੱਲ ਬਾਅਦ 'ਚ ਕੀਤਾ ਜਾਵੇਗਾ। ਸੀਤਾਰਮਣ ਸ਼ਨੀਵਾਰ ਨੂੰ ਜਨਤਕ ਉੱਦਮ ਨਾਲ ਬੈਠਕ ਕਰਕੇ ਪੂੰਜੀਗਤ ਖਰਚਿਆਂ ਦੀ ਸਮੀਖਿਆ ਕਰਨਗੇ। 

ਖਰਚਾ ਸਕੱਤਰ ਜੀ.ਸੀ. ਮਰਮੂ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਖੇਤਰ 'ਚ ਬਹੁਤੇ ਮੰਤਰਾਲਿਆਂ ਨੇ ਚਾਲੂ ਵਿੱਤੀ ਵਰ੍ਹੇ ਲਈ ਟੀਚੇ ਦਾ 50 ਪ੍ਰਤੀਸ਼ਤ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੂੰਜੀਗਤ ਖਰਚਾ ਸਹੀ ਰਾਹ ‘ਤੇ ਰਹੇਗਾ, ਬਜਟ ਅਨੁਮਾਨ ਪੂਰੇ ਕੀਤੇ ਜਾਣਗੇ।


Related News