ਨਿਤੀਸ਼-ਨਾਇਡੂ ਦੇ ਦਬਾਅ ਦਾ ਤੋੜ ਲੱਭ ਰਹੀ ਹੈ BJP, ਮੰਤਰਾਲਿਆਂ ਦੀ ਵੰਡ ’ਤੇਸਖਤ ਰਵੱਈਆ ਅਪਣਾਉਣ ਦੀ ਤਿਆਰੀ

Friday, Jun 07, 2024 - 10:20 AM (IST)

ਨਿਤੀਸ਼-ਨਾਇਡੂ ਦੇ ਦਬਾਅ ਦਾ ਤੋੜ ਲੱਭ ਰਹੀ ਹੈ BJP, ਮੰਤਰਾਲਿਆਂ ਦੀ ਵੰਡ ’ਤੇਸਖਤ ਰਵੱਈਆ ਅਪਣਾਉਣ ਦੀ ਤਿਆਰੀ

ਨਵੀਂ ਦਿੱਲੀ- ਦੋ ਵਾਰ ਪੂਰਨ ਬਹੁਮਤ ਦੀ ਸਰਕਾਰ ਚਲਾਉਣ ਤੋਂ ਬਾਅਦ ਨਰਿੰਦਰ ਮੋਦੀ ਗਠਜੋੜ ਸਰਕਾਰ ਚਲਾਉਣ ’ਤੇ ਮਜਬੂਰ ਹੋ ਗਏ ਹਨ। ਨਿਤੀਸ਼ ਕੁਮਾਰ ਦੀ ਜੇ. ਡੀ. ਯੂ. ਅਤੇ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਨੇ ਭਾਜਪਾ ਸਾਹਮਣੇ ਕਈ ਅਹਿਮ ਮੰਤਰਾਲਿਆਂ ਦੀ ਮੰਗ ਰੱਖ ਦਿੱਤੀ ਹੈ। ਲੋਕ ਸਭਾ ਸਪੀਕਰ ਦਾ ਅਹੁਦਾ ਵੀ ਗੱਠਜੋੜ ਦੇ ਸਾਥੀ ਚਾਹੁੰਦੇ ਹਨ। ਇਹੀ ਨਹੀਂ, ਅਗਨੀਵੀਰ ਵਰਗੀਆਂ ਅਹਿਮ ਸਕੀਮਾਂ ’ਤੇ ਬਦਲਾਅ ਤਕ ਦੀ ਮੰਗ ਨਿਤੀਸ਼ ਕੁਮਾਰ ਦੀ ਪਾਰਟੀ ਨੇ ਉਠਾ ਦਿੱਤੀ ਹੈ।

ਇਹ ਵੀ ਪੜ੍ਹੋ- ਕਿੰਨਾ ਸੌਖਾ ਹੋਵੇਗਾ ਨਵੀਂ NDA ਸਰਕਾਰ ਦਾ ਪੰਜ ਸਾਲ ਦਾ ਸਫਰ!

12 ਸੀਟਾਂ ਜਿੱਤਣ ਵਾਲੇ ਨਿਤੀਸ਼ ਕੁਮਾਰ ਦੇ ਇਸ ਦਬਾਅ ਨਾਲ ਭਾਜਪਾ ਥੋੜ੍ਹੀ ਟੈਨਸ਼ਨ ਵਿਚ ਹੈ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਦਬਾਅ ਦਾ ਸਾਹਮਣਾ ਕਰਨ ਲਈ ਭਾਜਪਾ ਨੇ ਛੋਟੀਆਂ ਪਾਰਟੀਆਂ ਤੇ ਆਜ਼ਾਦ ਸੰਸਦ ਮੈਂਬਰਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਨੂੰ ਲੱਗਦਾ ਹੈ ਕਿ ਨਿਤੀਸ਼ ਕੁਮਾਰ ਭਾਵੇਂ ਹੀ ਨਾਲ ਰਹਿਣ ਪਰ ਲਗਭਗ 290 ਸੰਸਦ ਮੈਂਬਰਾਂ ਨੂੰ ਨਾਲ ਲੈ ਕੇ ਸਰਕਾਰ ਬਣਾਈ ਜਾਵੇ। ਅਜਿਹਾ ਇਸ ਲਈ ਤਾਂ ਜੋ ਨਿਤੀਸ਼ ਕੁਮਾਰ ਕਦੇ ਵੀ ਦਬਾਅ ਪਾਉਣ ਤਾਂ ਉਸ ਦਾ ਸਾਹਮਣਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਭਾਜਪਾ ਲੋਕ ਸਭਾ ਸਪੀਕਰ ਦਾ ਅਹੁਦਾ ਵੀ ਨਹੀਂ ਦੇਣਾ ਚਾਹੁੰਦੀ ਕਿਉਂਕਿ ਕਦੇ ਕਿਸੇ ਵੱਲੋਂ ਸਮਰਥਨ ਵਾਪਸ ਲੈਣ ਦੀ ਹਾਲਤ ’ਚ ਉਸ ਦਾ ਰੋਲ ਅਹਿਮ ਹੋ ਜਾਂਦਾ ਹੈ। ਟੀ. ਡੀ. ਪੀ. ਦੀ ਨਜ਼ਰ ਸਪੀਕਰ ਦੇ ਅਹੁਦੇ ’ਤੇ ਹੈ ਤਾਂ ਜੋ ਸੱਤਾ ਦੀ ਚਾਬੀ ਫੜੀ ਜਾ ਸਕੇ। ਭਾਜਪਾ ਇਹ ਅਹੁਦਾ ਦੇਣ ਤੋਂ ਵੀ ਝਿਜਕ ਰਹੀ ਹੈ।

ਇਹ ਵੀ ਪੜ੍ਹੋ- ਤਿਹਾੜ ਜੇਲ੍ਹ 'ਚ ਗੈਂਗਵਾਰ; ਤੇਜ਼ਧਾਰ ਹਥਿਆਰ ਨਾਲ ਕੈਦੀ 'ਤੇ ਹਮਲਾ, ਇਸੇ ਜੇਲ੍ਹ 'ਚ ਬੰਦ ਹਨ ਕੇਜਰੀਵਾਲ

4 ਮੰਤਰਾਲੇ ਆਪਣੇ ਕੋਲ ਹੀ ਰੱਖੇਗੀ ਭਾਜਪਾ

ਭਾਜਪਾ ਨੇ ਸਹਿਯੋਗੀ ਪਾਰਟੀਆਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਸੀ. ਸੀ. ਐੱਸ. ਵਾਲੇ ਭਾਵ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਤਹਿਤ ਆਉਣ ਵਾਲੇ 4 ਮੰਤਰਾਲੇ ਨਹੀਂ ਦਿੱਤੇ ਜਾਣਗੇ। ਇਹ ਮੰਤਰਾਲੇ ਹਨ–ਹੋਮ ਮਨਿਸਟ੍ਰੀ, ਡਿਫੈਂਸ, ਵਿੱਤ ਤੇ ਵਿਦੇਸ਼ ਮੰਤਰਾਲਾ।

ਨਿਤਿਨ ਗਡਕਰੀ ਵਾਲੇ ਮੰਤਰਾਲਾ ’ਤੇ ਅੜੀ ਹੈ ਭਾਜਪਾ

ਇਸ ਤੋਂ ਇਲਾਵਾ ਭਾਜਪਾ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਵੀ ਨਹੀਂ ਦੇਣਾ ਚਾਹੁੰਦੀ। ਨਿਤਿਨ ਗਡਕਰੀ ਨੇ ਇਸ ਮੰਤਰਾਲਾ ਵਿਚ ਪਿਛਲੇ 10 ਸਾਲਾਂ ’ਚ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਕਈ ਐਕਸਪ੍ਰੈੱਸਵੇਅ ਬਣਾਏ ਅਤੇ ਹਾਈਵੇਜ਼ ਦੀ ਹਾਲਤ ਵੀ ਸੁਧਾਰੀ ਹੈ। ਇਸ ਲਈ ਭਾਜਪਾ ਚਾਹੁੰਦੀ ਹੈ ਕਿ ਰਿਪੋਰਟ ਕਾਰਡ ਮਜ਼ਬੂਤ ਕਰਨ ਵਾਲੇ ਮੰਤਰਾਲਾ ਨੂੰ ਆਪਣੇ ਕੋਲ ਹੀ ਰੱਖਿਆ ਜਾਵੇ।

ਇਹ ਵੀ ਪੜ੍ਹੋ- ਤਿੰਨ ਧੀਆਂ ਮਗਰੋਂ ਵੀ ਨਹੀਂ ਹੋਇਆ ਪੁੱਤਰ ਤਾਂ ਔਰਤ ਨੇ ਬਾਜ਼ਾਰ 'ਚੋਂ ਚੋਰੀ ਕੀਤਾ ਬੱਚਾ

ਰੇਲਵੇ ਵੀ ਕਿਉਂ ਨਹੀਂ ਦੇਣਾ ਚਾਹੁੰਦੀ ਭਾਜਪਾ, ਜੇ. ਡੀ. ਯੂ. ਦੀ ਹੈ ਨਜ਼ਰ

ਮੰਤਰਾਲਾ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਰੇਲਵੇ ’ਤੇ ਵੀ ਹੈ। ਰੇਲਵੇ ’ਚ ਦੋ ਕਾਰਜਕਾਲਾਂ ਵਿਚ ਮੋਦੀ ਸਰਕਾਰ ਨੇ ਕਈ ਅਹਿਮ ਬਦਲਾਅ ਕੀਤੇ ਹਨ। ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਚਲਾਈਆਂ ਗਈਆਂ ਹਨ, ਪਟੜੀਆਂ ਦਾ ਦੋਹਰੀਕਰਨ ਤੇ ਬਿਜਲੀਕਰਨ ਹੋਇਆ ਹੈ। ਇਸ ਲਈ ਭਾਜਪਾ ਨਹੀਂ ਚਾਹੁੰਦੀ ਕਿ ਜੇ. ਡੀ. ਯੂ. ਨੂੰ ਇਹ ਮੰਤਰਾਲਾ ਦੇ ਕੇ ਸੁਧਾਰਾਂ ’ਚ ਬ੍ਰੇਕ ਲੱਗਣ ਦਿੱਤੀ ਜਾਵੇ। ਭਾਜਪਾ ਚਾਹੁੰਦੀ ਹੈ ਕਿ ਫੂਡ ਪ੍ਰੋਸੈਸਿੰਗ, ਭਾਰੀ ਉਦਯੋਗ ਵਰਗੇ ਮੰਤਰਾਲੇ ਸਹਿਯੋਗੀਆਂ ਨੂੰ ਦਿੱਤੇ ਜਾਣ ਅਤੇ ਉਹ ਮੰਤਰਾਲੇ ਆਪਣੇ ਕੋਲ ਹੀ ਰੱਖੇ ਜਾਣ, ਜੋ ਸਰਕਾਰ ਲਈ ਰਿਪੋਰਟ ਕਾਰਡ ਨੂੰ ਦਰੁਸਤ ਰੱਖਣ ਲਈ ਜ਼ਰੂਰੀ ਹਨ।

ਇਹ ਵੀ ਪੜ੍ਹੋ- NDA ਦੀ ਮੀਟਿੰਗ 'ਚ ਨਿਤੀਸ਼ ਅਤੇ ਚੰਦਰਬਾਬੂ ਨਾਇਡੂ ਨੇ ਮੰਗੇ ਇਹ ਖ਼ਾਸ ਮੰਤਰਾਲੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News