ਫੇਕ ਰਿਵਿਊ 'ਤੇ ਨਵੀਆਂ ਗਾਈਡਲਾਈਨਜ਼ ਜਾਰੀ, ਆਨਲਾਈਨ ਪਲੇਟਫਾਰਮ ਕੰਪਨੀਆਂ 'ਤੇ ਹੋ ਸਕੇਗੀ ਕਾਰਵਾਈ

Tuesday, Nov 22, 2022 - 12:28 PM (IST)

ਫੇਕ ਰਿਵਿਊ 'ਤੇ ਨਵੀਆਂ ਗਾਈਡਲਾਈਨਜ਼ ਜਾਰੀ, ਆਨਲਾਈਨ ਪਲੇਟਫਾਰਮ ਕੰਪਨੀਆਂ 'ਤੇ ਹੋ ਸਕੇਗੀ ਕਾਰਵਾਈ

ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਫੇਕ ਰਿਵਿਊ ਅਤੇ ਪੇਡ ਰਿਵਿਊ ’ਤੇ ਰੋਕ ਲਗਾਉਣ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਨਵੀਆਂ ਗਾਈਡਲਾਈਨਜ਼ ਦੇ ਤਹਿਤ ਕੰਪਨੀਆਂ ਦੇ ਦੋਸ਼ੀ ਪਾਏ ਜਾਣ ’ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਈ-ਕਾਮਰਸ ਕੰਪਨੀਆਂ ਲਈ ਇਹ ਨਵੀਆਂ ਗਾਈਡਲਾਈਨਜ਼ 25 ਨਵੰਬਰ ਤੋਂ ਲਾਗੂ ਹੋਣਗੀਆਂ। ਇਨ੍ਹਾਂ ਨਵੇਂ ਨਿਯਮਾਂ ਦਾ ਮਕਸਦ ਫੇਕ ਅਤੇ ਪੇਡ ਰਿਵਿਊ ’ਤੇ ਸਰਕਾਰੀ ਸ਼ਿਕੰਜਾ ਕੱਸਣਾ ਹੈ। ਇਸ ਦੇ ਲਾਗੂ ਹੋ ਜਾਣ ਤੋਂ ਬਾਅਦ ਈ-ਕਾਮਰਸ ਕੰਪਨੀਆਂ ਹੁਣ ਫੇਕ ਅਤੇ ਪੇਡ ਰਿਵਿਊਜ਼ ਨਹੀਂ ਕਰਵਾ ਸਕਣਗੀਆਂ।

ਇਹ ਵੀ ਪੜ੍ਹੋ : Twitter ਨੂੰ ਰੋਜ਼ਾਨਾ 32 ਕਰੋੜ ਦਾ ਨੁਕਸਾਨ, ਟਵਿੱਟਰ ’ਚ ਹੋ ਸਕਦੇ ਹਨ ਇਹ ਬਦਲਾਅ

ਗਾਹਕਾਂ ਨੂੰ ਸਹੀ ਪ੍ਰੋਡਕਟ ਖਰੀਦਣ ’ਚ ਮਿਲੇਗੀ ਮਦਦ

ਸਰਕਾਰ ਵਲੋਂ ਜਾਰੀ ਨਿਯਮਾਂ ਦੇ ਤਹਿਤ ਹੁਣ ਪੇਡ ਰਿਵਿਊ ਨੂੰ ਵੱਖ ਤੋਂ ਮਾਰਕ ਕਰਨਾ ਹੋਵੇਗਾ। ਇਸ ਨਾਲ ਗਾਹਕਾਂ ਨੂੰ ਮਦਦ ਮਿਲੇਗੀ। ਖਪਤਕਾਰ ਰਿਵਿਊਜ਼ ਦੇ ਆਧਾਰ ’ਤੇ ਗਾਹਕ ਸਹੀ ਪ੍ਰੋਡਕਟ ਖਰੀਦ ਸਕਣਗੇ। ਈ-ਕਾਮਰਸ ਕੰਪਨੀਆਂ ’ਚ ਗਾਈਡਲਾਈਨਜ਼ ਲਾਗੂ ਕਰਨ ’ਤੇ ਸਹਿਮਤੀ ਬਣ ਗਈ ਹੈ। ਤੁਹਾਨੂੰ ਦੱਸ ਦਈਏ ਕਿ ਹਾਲੇ ਗਾਈਡਲਾਈਨਜ਼ ਲਾਜ਼ਮੀ ਨਹੀਂ ਹੈ। ਹਾਲਾਂਕਿ ਛੇਤੀ ਹੀ ਗਾਈਡਲਾਈਨਜ਼ ਨੂੰ ਲਾਜ਼ਮੀ ਬਣਾਇਆ ਜਾਵੇਗਾ। ਗਾਈਡਲਾਈਨਜ਼ ਦੇ ਤਹਿਤ ਜੇ ਕੰਪਨੀਆਂ ਨਹੀਂ ਮੰਨਦੀਆਂ ਹਨ ਤਾਂ ਉਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਕੰਜਿਊਮਰ ਪ੍ਰੋਟੈਕਸ਼ਨ ਐਕਟ ਦੇ ਤਹਿਤ ਹੋਵੇਗੀ। ਨਿਯਮਾਂ ਮੁਤਾਬਕ ਇਹ ਮਾਮਲਾ ਅਨਫੇਅਰ ਟ੍ਰੇਡ ਪ੍ਰੈਕਟਿਸ ’ਚ ਆਵੇਗਾ। ਇਸ ਦੇ ਤਹਿਤ ਕੰਪਨੀਆਂ ’ਤੇ ਪਨੈਲਟੀ ਲਗਾਉਣ ਦੀ ਵਿਵਸਥਾ ਹੋਵੇਗੀ। ਕੰਪਨੀਆਂ ’ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।

ਤੁਹਾਨੂੰ ਦੱਸ ਦਈਏ ਕਿ ਅਜਿਹੇ ਫਰਜ਼ੀ ਰਿਵਿਊਜ਼ ਕਾਰਨ ਗਾਹਕਾਂ ਨੂੰ ਪ੍ਰਭਾਵਿਤ ਕਰਨ ਨਾਲ ਜੁੜੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਜਿੱਥੇ ਉਨ੍ਹਾਂ ਨੇ ਰਿਵਿਊ ’ਤੇ ਭਰੋਸਾ ਕਰ ਕੇ ਗਲਤ ਪ੍ਰੋਡਕਟ ਖਰੀਦ ਕੇ ਨੁਕਸਾਨ ਉਠਾ ਲਿਆ। ਨਵੀਆਂ ਗਾਈਡਲਾਈਨ ਨਾਲ ਇਹ ਉਮੀਦ ਬੱਝੇਗੀ ਕਿ ਲੋਕ ਅੱਗੇ ਫਰਜ਼ੀ ਰਿਵਿਊ ਤੋਂ ਬਚ ਸਕਣਗੇ।

ਇਹ ਵੀ ਪੜ੍ਹੋ : ਬਜਟ 'ਚ ਘਟਾਈਆਂ ਜਾਣ ਇਨਕਮ ਟੈਕਸ ਦੀਆਂ ਦਰਾਂ, CII ਨੇ ਕੀਤੀ ਟੈਕਸ ਸਲੈਬ 'ਚ ਸੋਧ ਦੀ ਮੰਗ

ਐਮਾਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਕੰਪਨੀਆਂ ਨੂੰ ਰਹਿਣਾ ਹੋਵੇਗਾ ਸਾਵਧਾਨ

ਇਨ੍ਹਾਂ ਗਾਈਡਲਾਈਨਜ਼ ਦਾ ਮਕਸਦ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ ਅਤੇ ਕਿਸੇ ਉਤਪਾਦ ਦੀ ਸਹੀ ਜਾਣਕਾਰੀ ਸਾਹਮਣੇ ਲਿਆਉਣਾ ਹੈ, ਜਿਸ ਨਾਲ ਉਹ ਸਾਮਾਨ ਦੀ ਖਰੀਦ ਨੂੰ ਲੈ ਕੇ ਸਭ ਤੋਂ ਸਹੀ ਫੈਸਲਾ ਲੈ ਸਕਣ। ਇਨ੍ਹਾਂ ਗਾਈਡਲਾਈਨ ਦੇ ਘੇਰੇ ’ਚ ਕੰਪਨੀਆਂ ਵਲੋਂ ਆਪਣੇ ਉਤਪਾਦ ਲਈ ਪਾਜ਼ੇਟਿਵ ਰਿਵਿਊ ਦੇ ਨਾਲ-ਨਾਲ ਦੂਜੀ ਕੰਪਨੀ ਦੇ ਉਤਪਾਦਾਂ ਦੇ ਨਾਂਹਪੱਖੀ ਰਿਵਿਊ ਸ਼ਾਮਲ ਹੋਣਗੇ। ਸਰਕਾਰ ਦੇ ਇਸ ਕਦਮ ਨਾਲ ਜ਼ੋਮੈਟੋ, ਸਵਿਗੀ, ਨਾਇਕਾ, ਐਮਾਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਕੰਪਨੀਆਂ ’ਤੇ ਕਾਰਵਾਈ ਹੋ ਸਕੇਗੀ। ਦੱਸ ਦਈਏ ਕਿ ਈ-ਕਾਮਰਸ ਕੰਪਨੀਆਂ ਕਿਸੇ ਵੀ ਉਤਪਾਦ ਨਾਲ ਉਸ ਪ੍ਰੋਡਕਟ ਨੂੰ ਖਰੀਦ ਚੁੱਕੇ ਅਤੇ ਇਸਤੇਮਾਲ ਕਰ ਰਹੇ ਗਾਹਕਾਂ ਦੇ ਰਿਵਿਊ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਕਸਦ ਗਾਹਕਾਂ ਨੂੰ ਪ੍ਰੋਡਕਟ ਨੂੰ ਲੈ ਕੇ ਸਹੀ ਜਾਣਕਾਰੀ ਦੇਣਾ ਹੁੰਦਾ ਹੈ। ਹਾਲਾਂਕਿ ਵਿਕਰੀ ਵਧਾਉਣ ਲਈ ਕਈ ਵਾਰ ਕੰਪਨੀਆਂ ਚੋਣਵੇਂ ਗਾਹਕਾਂ ਨੂੰ ਗਿਫਟ ਆਦਿ ਦੇ ਕੇ ਆਪਣੇ ਪ੍ਰੋਡਕਟ ਲਈ ਹਾਂਪੱਖੀ ਰਿਵਿਊ ਲਿਖਣ ਲਈ ਕਹਿੰਦੀਆਂ ਹਨ।

ਇਹ ਵੀ ਪੜ੍ਹੋ : Tesla ਨੇ ਵਾਪਸ ਮੰਗਵਾਈਆਂ ਲੱਖਾਂ ਕਾਰਾਂ, ਟੇਲ ਲਾਈਟ 'ਚ ਸਮੱਸਿਆ ਤੋਂ ਬਾਅਦ ਲਿਆ ਗਿਆ ਫੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਜਾਰੀ ਕਰੋ।
 


author

Harinder Kaur

Content Editor

Related News