ਮੇਰੀ ਜਾਨ ਨੂੰ ਖ਼ਤਰਾ ਹੈ, ਕੋਈ ਗੋਲ਼ੀ ਮਾਰ ਸਕਦੈ ਮੈਨੂੰ: ਐਲਨ ਮਸਕ ਨੇ ਆਪਣੇ ਬਾਰੇ ਕੀਤਾ ਸਨਸਨੀਖੇਜ਼ ਦਾਅਵਾ

Tuesday, Dec 06, 2022 - 09:32 PM (IST)

ਮੇਰੀ ਜਾਨ ਨੂੰ ਖ਼ਤਰਾ ਹੈ, ਕੋਈ ਗੋਲ਼ੀ ਮਾਰ ਸਕਦੈ ਮੈਨੂੰ: ਐਲਨ ਮਸਕ ਨੇ ਆਪਣੇ ਬਾਰੇ ਕੀਤਾ ਸਨਸਨੀਖੇਜ਼ ਦਾਅਵਾ

ਇੰਟਰਨੈਸ਼ਨਲ ਡੈਸਕ : ਸੋਸ਼ਲ ਮੀਡੀਆ ਦੇ ਸਭ ਤੋਂ ਵੱਡੇ ਪਲੇਟਫਾਰਮ ਟਵਿੱਟਰ ਦੇ ਨਵੇਂ ਮਾਲਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਆਪਣੇ ਬਾਰੇ ਵੱਡਾ ਦਾਅਵਾ ਕੀਤਾ ਹੈ। ਐਲਨ ਮਸਕ ਨੇ ਟਵਿੱਟਰ 'ਤੇ ਆਉਂਦੇ ਹੀ ਕਈ ਵੱਡੇ ਅਤੇ ਸਖ਼ਤ ਫੈਸਲੇ ਲਏ, ਜਿਸ ਕਾਰਨ ਉਹ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੇ ਹੋਏ ਹਨ। ਹੁਣ ਉਨ੍ਹਾਂ ਨੇ ਇਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।

ਇਹ ਵੀ ਪੜ੍ਹੋ : MP ਹਰਸਿਮਰਤ ਬਾਦਲ ਨੇ MSP ਕਮੇਟੀ ਦੇ ਪੁਨਰਗਠਨ ਸਣੇ ਸਰਬ ਪਾਰਟੀ ਮੀਟਿੰਗ ’ਚ ਚੁੱਕੇ ਕਈ ਅਹਿਮ ਮੁੱਦੇ

ਐਲਨ ਮਸਕ ਨੇ ਕਿਹਾ ਕਿ ਉਨ੍ਹਾਂ ਨੂੰ ਜਾਨ ਦਾ ਖਤਰਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਕਤਲ ਹੋ ਸਕਦਾ ਹੈ। ਇੱਥੋਂ ਤੱਕ ਕਿ ਮੈਨੂੰ ਅਸਲ ਵਿੱਚ ਗੋਲੀ ਵੀ ਮਾਰੀ ਜਾ ਸਕਦੀ ਹੈ। ਟਵਿੱਟਰ ਸਪੇਸ 'ਤੇ 2 ਘੰਟੇ ਦੀ ਆਡੀਓ ਚੈਟ ਵਿੱਚ ਮਸਕ ਨੇ ਕਿਹਾ ਕਿ ਸੱਚ ਕਹਾਂ ਤਾਂ ਮੇਰੇ ਨਾਲ ਕੁਝ ਬੁਰਾ ਹੋਣ ਜਾਂ ਅਸਲ ਵਿੱਚ ਗੋਲੀ ਮਾਰੇ ਜਾਣ ਦਾ ਇਕ ਵੱਡਾ ਖਤਰਾ ਹੈ। ਜੇਕਰ ਕੋਈ ਕਿਸੇ ਨੂੰ ਮਾਰਨਾ ਚਾਹੇ ਹੈ ਤਾਂ ਇਹ ਕੋਈ ਔਖਾ ਕੰਮ ਨਹੀਂ ਹੈ। ਹਾਲਾਂਕਿ ਮੈਨੂੰ ਉਮੀਦ ਹੈ ਕਿ ਮੇਰੇ ਨਾਲ ਅਜਿਹਾ ਕੁਝ ਨਹੀਂ ਹੋਵੇਗਾ। ਇਸ ਦੇ ਨਾਲ ਹੀ ਮਸਕ ਨੇ ਕਿਹਾ ਕਿ ਮੈਂ ਯਕੀਨੀ ਤੌਰ 'ਤੇ ਖੁੱਲ੍ਹੀ ਕਾਰ 'ਚ ਨਹੀਂ ਘੁੰਮ ਸਕਦਾ।

ਇਹ ਵੀ ਪੜ੍ਹੋ : ਧਾਲੀਵਾਲ ਨੇ ਦਿੱਤਾ ਭਰੋਸਾ- ਮਾਨ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਹਰ ਸਮੇਂ ਹੱਲ ਕਰਨ ਲਈ ਤਿਆਰ

ਟਵਿੱਟਰ ਲਈ ਆਪਣੀ ਭਵਿੱਖ ਦੀ ਯੋਜਨਾ ਬਾਰੇ ਮਸਕ ਨੇ ਕਿਹਾ ਕਿ ਦਿਨ ਦੇ ਅੰਤ ਵਿੱਚ ਅਸੀਂ ਸਿਰਫ ਅਜਿਹਾ ਭਵਿੱਖ ਚਾਹੁੰਦੇ ਹਾਂ ਜਿੱਥੇ ਸਾਡੇ 'ਤੇ ਜ਼ੁਲਮ ਨਾ ਹੋਵੇ। ਜਿੱਥੇ ਸਾਡੀ ਸਪੀਚ ਨੂੰ ਦਬਾਇਆ ਨਾ ਜਾਵੇ ਤੇ ਅਸੀਂ ਕਹਿ ਸਕਦੇ ਹਾਂ ਜੋ ਬਦਲੇ ਦੇ ਡਰ ਤੋਂ ਬਿਨਾਂ ਜੋ ਕਹਿਣਾ ਚਾਹੁੰਦੇ ਹਾਂ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News