ਹੁਣ ਸਰ੍ਹੋਂ ਦੇ ਤੇਲ 'ਚ ਕਿਸੇ ਹੋਰ ਤੇਲ ਦੀ ਮਿਲਾਵਟ ਪਵੇਗੀ ਭਾਰੀ, ਨਵਾਂ ਨਿਯਮ 1 ਅਕਤੂਬਰ ਤੋਂ ਹੋਵੇਗਾ ਲਾਗੂ

Saturday, Sep 26, 2020 - 06:37 PM (IST)

ਹੁਣ ਸਰ੍ਹੋਂ ਦੇ ਤੇਲ 'ਚ ਕਿਸੇ ਹੋਰ ਤੇਲ ਦੀ ਮਿਲਾਵਟ ਪਵੇਗੀ ਭਾਰੀ, ਨਵਾਂ ਨਿਯਮ 1 ਅਕਤੂਬਰ ਤੋਂ ਹੋਵੇਗਾ ਲਾਗੂ

ਨਵੀਂ ਦਿੱਲੀ — ਉੱਤਰ ਭਾਰਤ ਵਿਚ ਇਸਤੇਮਾਲ ਹੋਣ ਵਾਲੇ ਸਰੌਂ ਦੇ ਤੇਲ ਨੂੰ ਲੈ ਕੇ ਫੂਡ ਰੈਗੂਲੇਟਰ FSSAI ਅਰਥਾਤ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ. - ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ) ਨੇ ਨਵੇਂ ਨਿਯਮ ਜਾਰੀ ਕੀਤੇ ਹਨ। FSSAI ਦੇ ਨਵੇਂ ਆਦੇਸ਼ ਅਨੁਸਾਰ ਹੁਣ ਸਰ੍ਹੋਂ ਦੇ ਤੇਲ ਨੂੰ ਕਿਸੇ ਵੀ ਹੋਰ ਖਾਣ ਵਾਲੇ ਤੇਲ ਵਿਚ ਮਿਲਾਵਟ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਫੂਡ ਸੇਫਟੀ ਕਮਿਸ਼ਨਰ ਨੂੰ ਭੇਜੇ ਇੱਕ ਪੱਤਰ ਵਿਚ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਕਿਹਾ ਹੈ ਕਿ ਭਾਰਤ ਵਿਚ ਸਰ੍ਹੋਂ ਦੇ ਤੇਲ ਨੂੰ ਕਿਸੇ ਵੀ ਹੋਰ ਖਾਣ ਵਾਲੇ ਤੇਲ ਨਾਲ ਮਿਲਾਉਣ 'ਤੇ 1 ਅਕਤੂਬਰ 2020 ਤੋਂ ਪੂਰੀ ਤਰ੍ਹਾਂ ਰੋਕ ਹੋਵੇਗੀ।

ਸਰ੍ਹੋਂ ਦੇ ਤੇਲ ਬਾਰੇ ਨਵਾਂ ਆਦੇਸ਼ ਕੀ ਹੈ? 

FSSAI ਦੇ ਨਿਯਮਾਂ ਅਨੁਸਾਰ ਦੋ ਖਾਣ ਵਾਲੇ ਤੇਲਾਂ ਨੂੰ ਮਿਲਾਉਣ ਦੀ ਆਗਿਆ ਹੈ, ਪਰ ਇਸ ਵਿਚ ਵਰਤੇ ਜਾਣ ਵਾਲੇ ਕਿਸੇ ਵੀ ਖਾਣ ਵਾਲੇ ਤੇਲ ਦਾ ਅਨੁਪਾਤ ਭਾਰ ਦੇ ਹਿਸਾਬ ਨਾਲ 20 ਪ੍ਰਤੀਸ਼ਤ ਤੋਂ ਘੱਟ ਨਹੀਂ ਹੋਣਾ ਚਾਹੀਦਾ।
ਹੁਣ ਭਾਰਤ ਸਰਕਾਰ ਨੇ ਵਿਚਾਰ ਕਰਨ ਤੋਂ ਬਾਅਦ ਐਫ.ਐਸ.ਐਸ.ਏ.ਆਈ. ਨੂੰ ਸਰ੍ਹੋਂ ਵਿਚ ਕੋਈ ਹੋਰ ਤੇਲ ਪਾਉਣ ਤੋਂ ਰੋਕਣ ਲਈ ਕਿਹਾ ਹੈ। ਸਰਕਾਰ ਨੇ ਕਿਹਾ ਹੈ ਕਿ ਜਨਹਿੱਤ ਵਿਚ ਘਰੇਲੂ ਖਪਤ ਲਈ ਸ਼ੁੱਧ ਸਰ੍ਹੋਂ ਦੇ ਤੇਲ ਦੇ ਉਤਪਾਦਨ ਅਤੇ ਵਿਕਰੀ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਦੇਖੋ : ਚੈੱਕ ਤੋਂ ਭੁਗਤਾਨ ਦਾ ਬਦਲ ਜਾਵੇਗਾ ਤਰੀਕਾ, ਨਵੇਂ ਸਾਲ ਵਿਚ ਹੋਵੇਗਾ ਨਵਾਂ ਨਿਯਮ ਲਾਗੂ

ਜਿਨ੍ਹਾਂ ਕੋਲ ਲਾਇਸੈਂਸ ਹਨ ਉਨ੍ਹਾਂ ਦਾ ਕੀ ਹੋਵੇਗਾ?

ਐੱਫ.ਐੱਸ.ਐੱਸ.ਏ.ਆਈ ਦੁਆਰਾ ਜਾਰੀ ਇੱਕ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਕੋਲ ਖਾਣ ਵਾਲੇ ਤੇਲ ਨਿਰਮਾਣ ਅਤੇ ਪ੍ਰੋਸੈਸਿੰਗ ਲਾਇਸੈਂਸ ਹਨ। ਉਨ੍ਹਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਮੌਜੂਦਾ ਸਰ੍ਹੋਂ ਦੇ ਤੇਲ, ਸਰ੍ਹੋਂ ਦੇ ਬੀਜ ਜਾਂ ਕੋਈ ਹੋਰ ਖਾਣ ਵਾਲੇ ਤੇਲ ਦਾ ਭੰਡਾਰ ਗ਼ੈਰ-ਮਿਲਾਵਟੀ ਖਾਣ ਵਾਲੇ ਤੇਲ ਵਜੋਂ ਵੇਚਣ। ਅਜਿਹੇ ਸਾਰੇ ਲਾਇਸੈਂਸ ਧਾਰਕਾਂ ਨੂੰ ਉਨ੍ਹਾਂ ਦੇ ਐਫ.ਐਸ.ਐਸ.ਏ.ਆਈ. ਲਾਇਸੈਂਸਾਂ ਵਿਚ ਲੋੜੀਂਦੇ ਸੁਧਾਰ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਦੇਖੋ : ਪਾਣੀ ਵੇਚਣ ਵਾਲਾ ਇਹ ਸ਼ਖ਼ਸ ਬਣਿਆ ਚੀਨ ਦਾ ਸਭ ਤੋਂ ਅਮੀਰ ਵਿਅਕਤੀ, ਜੈਕ ਮਾ ਨੂੰ ਵੀ ਪਛਾੜਿਆ

ਐੱਫ.ਐੱਸ.ਐੱਸ.ਏ.ਆਈ ਨੇ ਕਿਹਾ ਕਿ ਇਸ ਸਬੰਧੀ ਇਕ ਡਰਾਫਟ ਰੈਗੂਲੇਸ਼ਨ 'ਤੇ ਕੰਮ ਚਲ ਰਿਹਾ ਹੈ ਅਤੇ ਸ਼ੇਅਰਧਾਰਕਾਂ ਤੋਂ ਫੀਡਬੈਕ ਲੈਣ ਤੋਂ ਬਾਅਦ ਨਿਯਮਾਂ ਨੂੰ ਅੰਤਮ ਰੂਪ ਦੇਣ ਵਿਚ ਕੁਝ ਸਮਾਂ ਲੱਗੇਗਾ। ਹਾਲਾਂਕਿ ਤੇਲ ਉਦਯੋਗ ਦੇ ਕਾਰੋਬਾਰੀਆਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਦੇਸ਼ ਵਿਚ ਤੇਲ ਬੀਜ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ ਸਹੀ ਦਿਸ਼ਾ ਵੱਲ ਇਕ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਰ੍ਹੋਂ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਵਧੀਆ ਭਾਅ ਮਿਲਣ ਵਿਚ ਮਦਦ ਮਿਲੇਗੀ।

ਇਹ ਵੀ ਦੇਖੋ : ਵੱਡੀ ਖ਼ਬਰ! ਹੁਣ ਇਲੈਕਟ੍ਰਿਕ ਸਮਾਰਟ ਮੀਟਰ ਲਗਵਾਉਣ ਹੋਵੇਗਾ ਜ਼ਰੂਰੀ, ਆ ਰਹੇ ਹਨ ਨਵੇਂ ਨਿਯਮ


author

Harinder Kaur

Content Editor

Related News