ਜਾਨਲੇਵਾ ਹੋ ਸਕਦੀ ਹੈ ਮੂੰਗ, ਮਸੂਰ ਦੀ ਦਾਲ

Friday, Oct 26, 2018 - 12:05 PM (IST)

ਬਿਜ਼ਨੈੱਸ ਡੈਸਕ—ਮੂੰਗ ਅਤੇ ਸਮੂਰ ਦੀ ਦਾਲ ਖਾਣ ਵਾਲੇ ਸਾਵਧਾਨ ਹੋ ਜਾਓ। ਤੁਹਾਡੇ ਖਾਣੇ ਦੀ ਥਾਲੀ 'ਚ ਪਰੋਸੀ ਜਾਣ ਵਾਲੀ ਦਾਲ ਜਾਨਲੇਵਾ ਸਾਬਤ ਹੋ ਸਕਦੀ ਹੈ। ਕਿਉਂਕਿ ਇਨ੍ਹਾਂ ਦਾਲਾਂ 'ਚ ਹਾਨੀਕਾਰਕ ਰਸਾਇਣ ਪਾਏ ਜਾ ਰਹੇ ਹਨ ਫੂਡ ਸੇਫਟੀ ਅਥਾਰਟੀ ਐਂਡ ਸਟੈਂਡਰਡ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਇਕ ਨਵੇਂ ਰਿਸਰਚ 'ਚ ਪਾਇਆ ਹੈ ਕਿ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਆਯਾਤ ਕੀਤੀਆਂ ਜਾ ਰਹੀਆਂ ਦਾਲਾਂ 'ਚ ਜ਼ਹਿਰੀਲੇ ਤੱਤ ਮੌਜੂਦ ਹਨ। ਵਰਣਨਯੋਗ ਹੈ ਕਿ ਕੈਨੇਡਾ ਅਤੇ ਆਸਟ੍ਰੇਲੀਆ 'ਤੋਂ ਸਭ ਤੋਂ ਜ਼ਿਆਦਾ ਦਾਲਾਂ ਆਯਾਤ ਕੀਤੀਆਂ ਜਾਂਦੀਆਂ ਹਨ। 

PunjabKesari
ਐੱਫ.ਐੱਸ.ਐੱਸ.ਏ.ਆਈ. ਨੇ ਉਪਭੋਗਤਾਵਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਦਾਲਾਂ ਦੀ ਵਰਤੋਂ ਘੱਟ ਕਰਨ। ਲੈਬ 'ਚ ਜਾਂਚ ਕੀਤੀ ਗਈ ਮੂੰਗ ਅਤੇ ਮਸੂਰ ਦੀਆਂ ਦਾਲਾਂ ਦੇ ਸੈਂਪਲ 'ਚ ਗਲਾਈਫੋਸੇਟ ਵਰਗੇ ਹਰਬੀਸਾਈਡਸ ਕੈਮੀਕਲ ਜ਼ਿਆਦਾ ਮਾਤਰਾ 'ਚ ਪਾਏ ਗਏ ਹਨ। ਇਸ ਬਾਰੇ 'ਚ ਗੱਲ ਕਰਦੇ ਹੋਏ ਐੱਫ.ਐੱਸ.ਐੱਸ.ਏ.ਆਈ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਾਲਾਂ 'ਚ ਹਰਬੀਸਾਈਡਸ ਗਲਾਈਫੋਸੇਟ ਦੇ ਅਵਸ਼ੇਸ਼ਾਂ ਦੀ ਉੱਚ ਮਾਤਰਾ ਹੋਣ ਦੀ ਸੰਭਾਵਨਾ ਹੈ ਜੋ ਕਿ ਉਪਭੋਗਤਾ ਦੀ ਸਿਹਤ ਲਈ ਹਾਨੀਕਾਰਕ ਹੈ। 

PunjabKesari
ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵਲੋਂ ਦਾਲਾਂ ਜਿਵੇਂ ਮੂੰਗ ਦਾਲ ਦੇ ਹਜ਼ਾਰਾਂ ਨਮੂਨਿਆਂ 'ਤੇ ਕੀਤੇ ਗਏ ਰਿਸਰਚ 'ਚ 282 ਪ੍ਰਤੀ ਕਣ ਅਰਬ ਅਤੇ 1000 ਕਣ ਪ੍ਰਤੀ ਅਰਬ ਗਲਾਈਪੋਸੇਟ ਪਾਇਆ ਗਿਆ ਹੈ, ਜੋ ਕਿ ਮਾਨਕਾਂ ਤੋਂ ਕਿਤੇ ਜ਼ਿਆਦਾ ਹੈ। ਇਕ ਕਾਰਜਕਰਤਾ ਵਲੋਂ ਦਾਲਾਂ ਦੀ ਗੁਣਵੱਤਾ ਨੂੰ ਲੈ ਕੇ ਚੁੱਕੇ ਗਏ ਸਵਾਲ ਦੇ ਬਾਅਦ ਇਹ ਸੋਧ ਕੀਤਾ ਗਿਆ। ਕਿਉਂਕ ਭਾਰਤ 'ਚ ਗਲਾਈਫੋਸੇਟ ਦੇ ਲਈ ਸਟੈਂਡਰਡ ਕੁਆਲਿਟੀ ਇੰਡੈਕਸ ਨਹੀਂ ਹੈ। ਭਾਰਤੀ ਲੋਕਾਂ ਦਾ ਆਹਾਰ ਸਾਲਾਂ ਤੋਂ ਦੂਸ਼ਿਤ ਹੋ ਸਕਦਾ ਹੈ, ਜਿਸ ਦੇ ਬਾਰੇ 'ਚ ਲੋਕ ਅਣਜਾਨ ਹਨ।

PunjabKesari
ਦੱਸ ਦੇਈਏ ਕਿ ਗਲਾਈਫੋਸੇਟ ਇਕ ਖਤਰਨਾਕ ਰਸਾਇਣਿਕ ਪਦਾਰਥ ਹੈ ਜੋ ਖਪਤਵਾਰ ਨੂੰ ਨਸ਼ਟ ਕਰਨ 'ਚ ਵਰਤੋਂ ਕੀਤਾ ਜਾਂਦਾ ਹੈ। ਇਹ ਕੈਮੀਕਲ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਹ ਪ੍ਰਤੀਰੱਖਿਆ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਪੋਸ਼ਕ ਤੱਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਸ਼ਰੀਰ ਦੀਆਂ ਕਈ ਬੀਮਾਰੀਆਂ ਦੀ ਜੜ ਬਣ ਸਕਦਾ ਹੈ।


aarti

Content Editor

Related News