ਜਿਓ ਦੀ ਬਾਦਸ਼ਾਹੀ ਬਰਕਰਾਰ, ਮਾਰਚ 'ਚ ਕਰੀਬ 47 ਲੱਖ ਗਾਹਕ ਜੋੜੇ

07/15/2020 11:47:33 AM

ਨਵੀਂ ਦਿੱਲੀ (ਵਾਰਤਾ) : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਆਪਣੀਆਂ ਜੜ੍ਹਾਂ ਲਗਾਤਾਰ ਮਜਬੂਤ ਕਰਦੀ ਜਾ ਰਹੀ ਹੈ। ਕੰਪਨੀ ਇਸ ਸਾਲ ਮਾਰਚ ਵਿਚ ਕਰੀਬ 47 ਲੱਖ ਗਾਹਕ ਜੋੜ ਕੇ 33.47 ਬਾਜ਼ਾਰ ਹਿੱਸੇ ਦੇ ਨਾਲ ਪਹਿਲੇ ਨੰਬਰ 'ਤੇ ਕਾਇਮ ਰਹੀ, ਜਦੋਂ ਕਿ ਵੋਡਾਫੋਨ-ਆਈਡੀਆ ਨੇ 63 ਲੱਖ ਅਤੇ ਭਾਰਤੀ ਏਅਰਟੈੱਲ ਨੇ 12 ਲੱਖ ਤੋਂ ਜ਼ਿਆਦਾ ਗਾਹਕ ਗੁਆਏ।

ਦੂਰਸੰਚਾਰ ਖ਼ੇਤਰ ਦੀ ਰੈਗੂਲੇਟਰੀ ਸੰਸਥਾ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੇ ਤਾਜ਼ਾ ਅੰਕੜਿਆਂ ਅਨੁਸਾਰ ਮਾਰਚ ਮਹੀਨੇ ਵਿਚ ਰਿਲਾਇੰਸ ਜਿਓ ਦੇ ਇਲਾਵਾ ਭਾਰਤ ਸੰਚਾਰ ਨਿਗਮ ਲਿਮਿਟਡ (ਬੀ.ਐੱਸ.ਐੱਨ.ਐੱਲ.) ਨੇ 95073 ਗਾਹਕ ਜੋੜੇ। ਟਰਾਈ ਅੰਕੜਿਆਂ ਅਨੁਸਾਰ ਮਾਰਚ ਵਿਚ 28 ਲੱਖ 36 ਹਜ਼ਾਰ 725 ਗਾਹਕ ਘੱਟ ਹੋਏ ਹਨ। ਜਿਓ ਨੇ ਮਾਰਚ ਵਿਚ 46 ਲੱਖ 87 ਹਜ਼ਾਰ 639 ਨਵੇਂ ਗਾਹਕਾਂ ਤੋਂ ਕੁੱਲ 38 ਕਰੋੜ 75 ਲੱਖ 16 ਹਜ਼ਾਰ 803 ਉਪਭੋਕਤਾਵਾਂ ਯਾਨੀ 33.47 ਫ਼ੀਸਦੀ ਬਾਜ਼ਾਰ ਸ਼ੇਅਰ ਨਾਲ ਆਪਣੀ ਬਾਦਸ਼ਾਹੀ ਬਰਕਰਾਰ ਰੱਖੀ। ਭਾਰਤੀ ਏਅਰਟੈੱਲ ਨੇ ਮਾਰਚ ਵਿਚ 12 ਲੱਖ 61 ਹਜ਼ਾਰ 952 ਗਾਹਕ ਗੁਆਏ ਅਤੇ ਕੁੱਲ 32 ਕਰੋੜ 78 ਲੱਖ 12 ਹਜ਼ਾਰ 981 ਉਪਭੋਕਤਾਵਾਂ ਯਾਨੀ 28.31 ਫ਼ੀਸਦੀ ਸ਼ੇਅਰ ਨਾਲ ਭਾਰਤੀ ਏਅਰਟੈੱਲ ਦੂਜੇ ਨੰਬਰ 'ਤੇ ਰਹੀ। ਤੀਜੇ ਨੰਬਰ ਦੀ ਵੋਡਾਫੋਨ-ਆਈਡੀਆ ਨੂੰ ਮਾਰਚ ਵਿਚ ਤਗੜਾ ਝੱਟਕਾ ਲੱਗਾ ਅਤੇ ਉਸ ਦੇ 63 ਲੱਖ 53 ਹਜ਼ਾਰ 200 ਗਾਹਕ ਘੱਟ ਹੋਏ। ਵੋਡਾਫੋਨ-ਆਈਡੀਆ 31 ਕਰੋੜ 91 ਲੱਖ 68 ਹਜ਼ਾਰ 614 ਉਪਭੋਕਤਾਵਾਂ ਯਾਨੀ 27.57 ਫ਼ੀਸਦੀ ਹਿੱਸੇ ਨਾਲ ਤੀਜੇ ਸਥਾਨ 'ਤੇ ਹੈ। ਬੀ.ਐੱਸ.ਐੱਨ.ਐੱਲ. 10.35 ਫ਼ੀਸਦੀ ਬਾਜ਼ਾਰ ਸ਼ੇਅਰ ਯਾਨੀ 11 ਕਰੋੜ 97 ਲੱਖ 80 ਹਜ਼ਾਰ 108 ਗਾਹਕਾਂ ਨਾਲ ਚੌਥੇ ਨੰਬਰ 'ਤੇ ਰਿਹਾ। ਬੀ.ਐੱਸ.ਐੱਨ.ਐੱਲ. ਨਾਲ ਮਾਰਚ ਵਿਚ ਕੁਲ 95428 ਗਾਹਕ ਜੁੜੇ।


cherry

Content Editor

Related News