2019 ’ਚ ਇਨ੍ਹਾਂ ਬਾਈਕਸ ਨੂੰ ਕੀਤਾ ਗਿਆ ਸਭ ਤੋਂ ਜ਼ਿਆਦਾ ਸਰਚ, ਦੇਖੋ ਪੂਰੀ ਲਿਸਟ

12/12/2019 3:14:46 PM

ਆਟੋ ਡੈਸਕ– ਸਾਲ 2019 ਆਟੋਮੋਬਾਈਲ ਇੰਡਸਟਰੀ ਲਈ ਇਕ ਬਹੁਤ ਹੀ ਬਿਹਤਰੀਨ ਸਾਲ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਬਾਈਕਸ ਦੀ ਤਾਂ ਇਸ ਸਾਲ ਬਾਈਕਸ ਦੇ ਬਹੁਤ ਸਾਰੇ ਮਾਡਲਸ ਗੂਗਲ ’ਤੇ ਸਰਚ ਕੀਤੇ ਗਏ ਪਰ ਬਜਾਜ ਪਲਸਰ 150 ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਬਾਈਕ ਬਣੀ। ਅੱਜ ਅਸੀਂ ਇਕ ਲਿਸਟ ਰਾਹੀਂ ਤੁਹਾਨੂੰ ਉਨ੍ਹਾਂ ਸਾਰੀਆਂ ਬਾਈਕਸ ਦੀ ਜਾਣਕਾਰੀ ਦੇਵਾਂਗੇ ਜੋ ਕਾਫੀ ਚਰਚਾ ਦਾ ਵਿਸ਼ਾ ਰਹੀਆਂ ਹਨ। 

1. ਬਜਾਜ ਪਲਸਰ 150
ਇਸ ਸਾਲ ਬਜਾਜ ਪਲਸਰ 150 ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਬਾਈਕ ਬਣੀ। ਬਜਾਜ ਨੇ ਪਲਸਰ 150 ਦੇ ਨਿਓਨ ਵੇਰੀਐਂਟ ਨੂੰ ਇਸ ਸਾਲ ਲਾਂਚ ਕੀਤਾ, ਜਿਸ ਨੂੰ ਕੀਮਤ ਦੇ ਲਿਹਾਜ ਨਾਲ ਕਾਫੀ ਪਸੰਦ ਕੀਤਾ ਗਿਆ। 

PunjabKesari

2. ਰਾਇਲ ਐਨਫੀਲਡ ਬੁਲੇਟ 350
ਦੇਸ਼ ਦੀ ਲੋਕਪ੍ਰਿਯ ਕੰਪਨੀ ਰਾਇਲ ਐਨਫੀਲਡ ਦੀ ਬੁਲੇਟ 350 ਇਸ ਸਾਲ ਦੇਸ਼ ਦੀ ਦੂਜੀ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਬਾਈਕ ਬਣੀ। ਹਾਲਾਂਕਿ, ਕੰਪਨੀ ਨੇ ਕੁਝ ਸਮਾਂ ਪਹਿਲਾਂ ਇਸ ਦੀਆਂ ਕੀਮਤਾਂ ’ਚ ਕੁਝ ਵਾਧਾ ਕੀਤਾ ਹੈ ਪਰ ਫਿਰ ਵੀ ਇਸ ਰੈਟਰੋ ਲੁੱਕ ਅਤੇ ਦਮਦਾਰ ਪਾਵਰ ਵਾਲੇ ਮੋਟਰਸਾਈਕਲ ਨੂੰ ਗਾਹਕਾਂ ਵੱਲੋਂ ਪੂਰੇ ਸਾਰ ਹੀ ਬਿਹਤਰ ਪ੍ਰਤੀਕਿਰਿਆ ਮਿਲੀ ਹੈ। 

PunjabKesari

3. ਹੀਰੋ ਸਪਲੈਂਡਰ ਪਲੱਸ
ਭਾਰਤ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਬਾਈਕ ਹੀਰੋ ਸਪਲੈਂਡਰ ਗੂਗਲ ’ਤੇ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਤੀਜੀ ਬਾਈਕ ਬਣੀ। ਇਸ ਬਾਈਕ ਦੀ ਕੀਮਤ ਅਤੇ ਰੈਟਰੋ ਲੁੱਕ ਹੋਣ ਕਾਰਨ ਇਸ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਹੁਣ ਤਾਂ ਕੰਪਨੀ ਨੇ ਇਸ ਬਾਈਕ ਨੂੰ ਬੀ.ਐੱਸ.-6 ਇੰਜਣ ਦੇ ਨਾਲ ਵੀ ਲਾਂਚ ਕਰ ਦਿੱਤਾ ਹੈ। 

PunjabKesari

4. ਹੋਂਡਾ ਐਕਟਿਵਾ 125
ਸਕੂਟਰ ਦੀ ਗੱਲ ਕੀਤੀ ਜਾਵੇ ਤਾਂ ਐਕਟਿਵਾ 125 ਨੂੰ ਗੂਗਲ ਸਰਚ ਦੀ ਟੂ-ਵ੍ਹੀਲਰ ਕੈਟਾਗਿਰੀ ’ਚ ਚੌਥੇ ਨੰਬਰ ’ਤੇ ਥਾਂ ਮਿਲੀ ਹੈ। ਉਥੇ ਹੀ ਅਕਤੂਬਰ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਦੋਪਹੀਆ ਵਾਹਨਾਂ ’ਚ ਵੀ ਆਪਣਾ ਨਾਂ ਬਣਾਉਣ ’ਚ ਐਕਟਿਵਾ 125 ਕਾਇਮ ਰਹੀ ਹੈ। 

PunjabKesari

5. ਕੇ.ਟੀ.ਐੱਮ. ਡਿਊਕ 790
ਕੇ.ਟੀ.ਐੱਮ. ਨੇ ਭਾਰਤ ’ਚ ਚੰਗੀ ਖਾਸੀ ਕੀਮਤ ’ਤੇ ਆਪਣੀਆਂ ਬਾਈਕਸ ਨੂੰ ਉਪਲੱਬਧ ਕੀਤਾ ਹੈ ਪਰ ਇਸ ਲਿਸਟ ’ਚ ਕੇ.ਟੀ.ਐੱਮ. ਡਿਊਕ 790 ਨੇ ਪੰਜਵੇਂ ਨੰਬਰ ’ਚ ਆਪਣੀ ਥਾਂ ਬਣਾਈ ਹੈ। ਇਸ ਬਾਈਕ ਨੂੰ ਇਸੇ ਸਾਲ ਭਾਰਤ ’ਚ 8.64 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਤੇ ਲਿਆਇਆ ਗਿਆ ਸੀ ਅਤੇ ਸਿਰਫ 100 ਯੂਨਿਟਸ ਨੂੰ ਹੀ ਉਪਲੱਬਧ ਕੀਤਾ ਗਿਆ ਸੀ। ਪਹਿਲੇ ਮਹੀਨੇ ’ਚ 18 ਯੂਨਿਟਸ ਦੀ ਹੀ ਵਿਕਰੀ ਹੋਈ ਸੀ ਪਰ ਇਸ ਬਾਈਕਸ ਨੂੰ ਲੈ ਕੇ ਲੋਕਾਂ ਦੀ ਲੋਕਪ੍ਰਿਯਤਾ ਇਸ ਕਦਰ ਵਧੀ ਕਿ ਇਸ ਨੂੰ ਟਾਪ ਲਿਸਟ ’ਚ ਸਥਾਨ ਮਿਲ ਗਿਆ।

PunjabKesari


Related News